HOME » NEWS » Life

ਆਮ ਆਦਮੀ ਨੂੰ ਇਕ ਹੋਰ ਝਟਕਾ, ਮਹਿੰਗਾਈ ਨੇ ਤੋੜਿਆ 6 ਮਹੀਨਿਆਂ ਦਾ ਰਿਕਾਰਡ, ਮਈ 'ਚ CPI 6.30 ਫੀਸਦੀ 'ਤੇ ਆਈ

News18 Punjabi | News18 Punjab
Updated: June 14, 2021, 8:04 PM IST
share image
ਆਮ ਆਦਮੀ ਨੂੰ ਇਕ ਹੋਰ ਝਟਕਾ, ਮਹਿੰਗਾਈ ਨੇ ਤੋੜਿਆ 6 ਮਹੀਨਿਆਂ ਦਾ ਰਿਕਾਰਡ, ਮਈ 'ਚ CPI 6.30 ਫੀਸਦੀ 'ਤੇ ਆਈ
ਆਮ ਆਦਮੀ ਨੂੰ ਇਕ ਹੋਰ ਝਟਕਾ, ਮਹਿੰਗਾਈ ਨੇ ਤੋੜਿਆ 6 ਮਹੀਨਿਆਂ ਦਾ ਰਿਕਾਰਡ, ਮਈ 'ਚ CPI 6.30 ਫੀਸਦੀ 'ਤੇ ਆਈ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਮਹਿੰਗਾਈ ਦੇ ਮੋਰਚੇ 'ਤੇ ਆਮ ਆਦਮੀ ਨੂੰ ਦੋਹਰਾ ਝਟਕਾ ਲੱਗਾ ਹੈ। ਸੋਮਵਾਰ ਸਵੇਰੇ, ਜਿੱਥੇ ਥੋਕ ਮਹਿੰਗਾਈ ਦਰ 12.94 ਪ੍ਰਤੀਸ਼ਤ ਦੇ ਰਿਕਾਰਡ ਉੱਚੇ ਪੱਧਰ ਉਤੇ ਪਹੁੰਚ ਗਈ, ਉਸੇ ਸਮੇਂ ਖ਼ਬਰਾਂ ਆਈ ਹੈ ਕਿ ਮਈ ਵਿਚ ਪ੍ਰਚੂਨ ਮਹਿੰਗਾਈ (Retail Inflation) ਵਧ ਕੇ 6.3 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਹ ਪਿਛਲੇ 6 ਮਹੀਨਿਆਂ ਵਿੱਚ ਪ੍ਰਚੂਨ ਮਹਿੰਗਾਈ ਦੀ ਸਭ ਤੋਂ ਉੱਚੀ ਦਰ ਹੈ। ਸੋਮਵਾਰ ਨੂੰ ਸਰਕਾਰ ਦੁਆਰਾ ਜਾਰੀ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਵਿੱਚ ਇਹ ਸਾਹਮਣੇ ਆਇਆ ਹੈ।

ਮਈ ਵਿਚ CPI (ਰਿਟੇਲ ਜਾਂ ਪ੍ਰਚੂਨ ਮਹਿੰਗਾਈ) 4.23 ਪ੍ਰਤੀਸ਼ਤ ਤੋਂ ਵਧ ਕੇ 6.30 ਪ੍ਰਤੀਸ਼ਤ ਹੋ ਗਈ ਹੈ, ਜਦੋਂ ਕਿ ਇਸ ਦੇ 5.39 ਪ੍ਰਤੀਸ਼ਤ ਉਤੇ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਮਈ ਵਿਚ ਖਾਧ ਪਦਾਰਥਾਂ ਦੀ ਪ੍ਰਚੂਨ ਮਹਿੰਗਾਈ ਅਪ੍ਰੈਲ ਦੇ 1.96 ਪ੍ਰਤੀਸ਼ਤ ਤੋਂ ਵਧ ਕੇ 5.01 ਪ੍ਰਤੀਸ਼ਤ ਹੋ ਗਈ ਹੈ।

ਇਸ ਦੇ ਨਾਲ ਹੀ, ਮਹੀਨੇ ਦਰ ਮਹੀਨੇ ਦੇ ਅਧਾਰ ਉਤੇ ਮਈ ਵਿੱਚ ਸਬਜ਼ੀਆਂ ਦੀ ਮਹਿੰਗਾਈ -14.18 ਪ੍ਰਤੀਸ਼ਤ ਤੋਂ ਵਧ ਕੇ  1.92 ਪ੍ਰਤੀਸ਼ਤ ਤੱਕ ਆ ਗਈ ਹੈ।
ਮਈ ਮਹੀਨੇ ਵਿਚ ਈਂਧਨ ਅਤੇ ਬਿਜਲੀ ਦੀ ਮਹਿੰਗਾਈ ਅਪ੍ਰੈਲ ਦੇ 7.91 ਪ੍ਰਤੀਸ਼ਤ ਤੋਂ ਵਧ ਕੇ 11.58 ਪ੍ਰਤੀਸ਼ਤ ਉਤੇ ਆ ਗਈ ਹੈ। ਉਸੇ ਸਮੇਂ, ਹਾਊਸਿੰਗ ਮਹਿੰਗਾਈ 3.73 ਪ੍ਰਤੀਸ਼ਤ ਤੋਂ ਵਧ ਕੇ 3.86 ਪ੍ਰਤੀਸ਼ਤ ਹੋ ਗਈ ਹੈ। ਮਈ ਵਿੱਚ, ਕੱਪੜਿਆਂ, ਜੁੱਤੀਆਂ ਦੀ ਮਹਿੰਗਾਈ 5.32 ਪ੍ਰਤੀਸ਼ਤ ਤੱਕ ਵੱਧ ਗਈ ਹੈ।

ਮਹੀਨੇ ਦਰ ਮਹੀਨੇ ਦੇ ਹਿਸਾਬ ਨਾਲ ਦਾਲਾਂ ਦੀ ਮਹਿੰਗਾਈ ਮਈ ਵਿਚ 7.51 ਪ੍ਰਤੀਸ਼ਤ ਤੋਂ ਵਧ ਕੇ 9.39 ਪ੍ਰਤੀਸ਼ਤ ਹੋ ਗਈ ਹੈ। ਮਈ ਵਿਚ ਕੋਰ ਮਹਿੰਗਾਈ ਦਰ ਅਪ੍ਰੈਲ ਦੇ 5.40% ਤੋਂ ਵੱਧ ਕੇ 6.6% ਹੋ ਗਈ ਹੈ।
Published by: Gurwinder Singh
First published: June 14, 2021, 8:02 PM IST
ਹੋਰ ਪੜ੍ਹੋ
ਅਗਲੀ ਖ਼ਬਰ