Home /News /lifestyle /

ਰਿਟਾਇਰ ਹੋ ਕੇ ਜਿਊਣਾ ਹੈ ਆਰਾਮਦਾਇਕ ਜੀਵਨ ਤਾਂ ਇੰਝ ਕਰੋ ਵਿੱਤੀ ਨਿਵੇਸ਼, ਕੰਮ ਆਉਣਗੇ ਇਹ Tips

ਜ਼ਿਆਦਾਤਰ ਤਨਖਾਹਦਾਰ ਲੋਕ ਜਲਦੀ ਸੇਵਾਮੁਕਤ ਹੋਣਾ ਚਾਹੁੰਦੇ ਹਨ ਅਤੇ ਬਿਨਾਂ ਕਿਸੇ ਕੰਮ ਦੀਆਂ ਪਾਬੰਦੀਆਂ ਦੇ ਇੱਕ ਆਰਾਮਦਾਇਕ ਜੀਵਨ ਜੀਣਾ ਚਾਹੁੰਦੇ ਹਨ। ਪਰ ਅਜਿਹਾ ਕਰਨਾ ਸਿਰਫ ਇੱਕ ਸੁਪਨਾ ਜਾਪਦਾ ਹੈ। ਜਲਦੀ ਰਿਟਾਇਰਮੈਂਟ ਲਈ ਕਾਫ਼ੀ ਬਚਤ ਕਰਨ ਦੇ ਯੋਗ ਹੋਣਾ ਜਿਸ ਨਾਲ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਖੁਸ਼ਹਾਲੀ ਨਾਲ ਬਿਤਾ ਸਕਦੇ ਹੋ, ਇੱਕ ਵੱਡੀ ਚੁਣੌਤੀ ਹੈ।

ਹੋਰ ਪੜ੍ਹੋ ...
  • Share this:

ਹਾਲਾਂਕਿ, ਜੇਕਰ ਤੁਸੀਂ ਇਸ ਦੀ ਯੋਜਨਾ ਜਲਦੀ ਸ਼ੁਰੂ ਕਰੋ ਤਾਂ ਇਹ ਸੰਭਵ ਹੋ ਸਕਦਾ ਹੈ। ਜੇਕਰ ਤੁਸੀਂ ਵੀ 20-30 ਸਾਲ ਦੀ ਉਮਰ ਦੇ ਵਿੱਚ ਹੋ। ਜੇ ਤੁਸੀਂ ਕੁਝ ਸਾਲਾਂ ਤੋਂ ਕੰਮ ਕਰ ਰਹੇ ਹੋ ਜਾਂ ਹੁਣੇ ਹੀ ਆਪਣਾ ਪੇਸ਼ੇਵਰ ਕਰੀਅਰ ਸ਼ੁਰੂ ਕੀਤਾ ਹੈ, ਤਾਂ ਇਹ ਤੁਹਾਡੇ ਲਈ ਛੇਤੀ ਸੇਵਾਮੁਕਤੀ ਦੀ ਯੋਜਨਾ ਬਣਾਉਣ ਦਾ ਸਹੀ ਸਮਾਂ ਹੈ। ਤੁਸੀਂ ਇਹਨਾਂ ਕੁਝ ਤਰੀਕਿਆਂ ਨਾਲ ਆਪਣੀ ਰਿਟਾਇਰਮੈਂਟ ਦੀ ਯੋਜਨਾ ਬਣਾ ਸਕਦੇ ਹੋ।

ਆਪਣੇ ਖਰਚਿਆਂ ਦਾ ਧਿਆਨ ਰੱਖੋ : ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਰੋਜ਼ਾਨਾ ਜਾਂ ਨਿਯਮਤ ਖਰਚਿਆਂ ਦਾ ਧਿਆਨ ਰੱਖੋ। ਜੇਕਰ ਤੁਸੀਂ ਖਰਚਿਆਂ ਨੂੰ ਦੇਖਦੇ ਹੋ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕਿਸ ਸਰਵਿਸ ਜਾਂ ਉਤਪਾਦ 'ਤੇ ਕਿੰਨਾ ਖਰਚ ਕਰ ਰਹੇ ਹੋ। ਇਸ ਨਾਲ ਤੁਸੀਂ ਆਪਣੀ ਲੋੜ ਮੁਤਾਬਕ ਖਰਚੇ ਘਟਾ ਕੇ ਆਪਣੀ ਬੱਚਤ ਵਧਾ ਸਕਦੇ ਹੋ।

ਆਮਦਨ ਅਤੇ ਖਰਚਿਆਂ ਦਾ ਸੰਤੁਲਨ : ਤੁਹਾਨੂੰ ਆਪਣੀ ਤਨਖਾਹ ਅਤੇ ਰਹਿਣ-ਸਹਿਣ ਦੀ ਲਾਗਤ ਦਾ ਅਨੁਪਾਤ ਸੰਤੁਲਿਤ ਰੱਖਣਾ ਚਾਹੀਦਾ ਹੈ। ਜੇ ਤੁਸੀਂ ਆਪਣੀ ਆਮਦਨ ਤੋਂ ਵੱਧ ਖਰਚ ਕਰ ਰਹੇ ਹੋ, ਤਾਂ ਤੁਸੀਂ ਅੰਤ ਵਿੱਚ ਕਰਜ਼ੇ ਦੇ ਜਾਲ ਵਿੱਚ ਫਸ ਜਾਓਗੇ। ਤੁਹਾਡੀ ਵਧਦੀ ਤਨਖ਼ਾਹ ਨਾਲ ਜੀਵਨ ਪੱਧਰ ਬਿਹਤਰ ਹੋ ਜਾਵੇਗਾ, ਇਸ ਲਈ ਜਲਦਬਾਜ਼ੀ ਵਿੱਚ ਨਾ ਰਹੋ।

ਛੋਟੇ ਵਿੱਤੀ ਟੀਚੇ ਨਿਰਧਾਰਤ ਕਰੋ : ਲੰਬੀ ਦੂਰੀ ਬਾਰੇ ਸੋਚਣ ਦੀ ਬਜਾਏ ਪਹਿਲਾਂ ਛੋਟੀ ਦੂਰੀ ਦਾ ਟੀਚਾ ਰੱਖੋ ਅਤੇ ਉਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋ। ਜਿਵੇਂ ਕਿ ਨੇੜਲੇ ਭਵਿੱਖ ਵਿੱਚ ਕਿਸੇ ਕੰਮ ਲਈ SIP ਵਿੱਚ ਨਿਵੇਸ਼ ਕਰੋ ਜਾਂ ਕ੍ਰੈਡਿਟ ਕਾਰਡ ਲੋਨ ਲਓ। ਛੋਟੇ ਟੀਚੇ ਲੰਬੇ ਸਮੇਂ ਵਿੱਚ ਤੁਹਾਡੀ ਮਦਦ ਕਰਨਗੇ ਅਤੇ ਤੁਹਾਡੀ ਛੇਤੀ ਰਿਟਾਇਰਮੈਂਟ ਲਈ ਚੰਗੀ ਬੱਚਤ ਵੀ ਹੋਵੇਗੀ।

ਵਿੱਤੀ ਸਿੱਖਿਆ : ਦੇਸ਼ ਵਿੱਚ ਨੌਜਵਾਨਾਂ ਵਿੱਚ ਵਿੱਤੀ ਸਿੱਖਿਆ ਵਧ ਰਹੀ ਹੈ। ਜਿੰਨਾ ਜ਼ਿਆਦਾ ਤੁਸੀਂ ਵਿੱਤੀ ਤੌਰ 'ਤੇ ਜਾਗਰੂਕ ਹੋਵੋਗੇ, ਓਨਾ ਹੀ ਬਿਹਤਰ ਤੁਸੀਂ ਆਪਣੀ ਮਿਹਨਤ ਦੀ ਕਮਾਈ ਦਾ ਨਿਵੇਸ਼ ਕਰਨ ਦੇ ਯੋਗ ਹੋਵੋਗੇ। ਜਦੋਂ ਤੁਸੀਂ ਵਿੱਤੀ ਤੌਰ 'ਤੇ ਸਾਖਰ ਹੁੰਦੇ ਹੋ ਤਾਂ ਤੁਸੀਂ ਨਾ ਸਿਰਫ਼ ਪੈਸੇ ਦੀ ਬਚਤ ਕਰਦੇ ਹੋ, ਸਗੋਂ ਇਸ ਨੂੰ ਵਧਾਉਣ ਦੇ ਯੋਗ ਵੀ ਹੋ ਜਾਂਦੇ ਹੋ।

ਸਮਝਦਾਰੀ ਨਾਲ ਜੋਖਮ ਲਓ : ਨੌਜਵਾਨਾਂ ਨੂੰ ਵਿੱਤੀ ਜੋਖਮ ਉਠਾਉਣ ਤੋਂ ਡਰਨਾ ਨਹੀਂ ਚਾਹੀਦਾ। ਕਿਉਂਕਿ ਇਸ ਨਾਲ ਉਨ੍ਹਾਂ ਨੂੰ ਅੱਗੇ ਦਾ ਸਬਕ ਮਿਲਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਨੁਕਸਾਨ ਹੋਣ ਦੀ ਸੂਰਤ ਵਿਚ ਉਭਰਨ ਦਾ ਸਮਾਂ ਮਿਲਦਾ ਹੈ। ਹਾਲਾਂਕਿ, ਜੋਖਮ ਨੂੰ ਸਮਝਦਾਰੀ ਨਾਲ ਹੈਂਡਲ ਕਰੋ। ਉਦਾਹਰਨ ਲਈ, ਕਿਸੇ ਵੀ ਉੱਚ-ਜੋਖਮ ਵਾਲੇ, ਉੱਚ ਰਿਟਰਨ ਵਾਲੇ ਸਟਾਕ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਨੁਕਸਾਨ ਹੋਣ ਉੱਤੇ ਵੀ ਤੁਹਾਡੀ ਰੋਜ਼ਾਨਾ ਦੀ ਵਿੱਤੀ ਸਥਿਤੀ ਵਿਗੜੇਗੀ ਨਹੀਂ।

Published by:rupinderkaursab
First published:

Tags: Business, Businessman, Financial planning, Investment, MONEY