ਕੋਰੋਨਾ ਕਾਰਨ ਮਾਰਚ 2020 ਵਿੱਚ ਲੱਗੇ ਲਾੱਕਡਾਊਨ ਨੇ ਦੇਸ਼ ਦੀ ਆਰਥਿਕਤਾ ਤੇ ਗੰਭੀਰ ਅਸਰ ਪਾਇਆ ਹੈ ਤੇ ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਆਪਣੀ ਰੋਜੀ-ਰੋਟੀ ਤੋਂ ਹੱਥ ਧੋਣਾ ਪਿਆ ਹੈ ।ਜਦੋਂ ਪਹਿਲੇ ਲਾੱਕਡਾਊਨ ਦਾ ਐਲਾਨ ਕੀਤਾ ਗਿਆ ਤਾਂ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ । ਸੈਂਕੜੇ ਮੀਡੀਆ ਰਿਪੋਰਟਾਂ ਤੇ ਵੀਜੂਅਲਜ ਨੇ ਇਹ ਸ਼ਪੱਸਟ ਕੀਤਾ ਸੀ ਕਿ ਕਿਵੇਂ ਇਸ ਸਮੇਂ ਦੌਰਾਨ ਲੋਕਾਂ ਨੇ ਆਪਣੀਆਂ ਨੌਕਰੀਆਂ, ਕਮਾਈ ਦੇ ਸਾਧਨ ਤੇ ਜਾਨਾਂ ਗਵਾਈਆ ਹਨ । ਹਾਲਾਂਕਿ ਇਸ ਪ੍ਰੇਸ਼ਾਨੀ ਦੇ ਸੰਕਟ ਦੇ ਵਿਚਕਾਰ ਕਈ ਰਿਪੋਰਟਾਂ ਨੇ ਦੱਸਿਆ ਕਿ ਕਿਵੇਂ ਭਾਰਤੀ ਅਰਬਪਤੀਆਂ ਨੇ ਤਾਲਾਬੰਦੀ ਦੌਰਾਨ 35% ਦੀ ਸੰਪਤੀ ਨੂੰ ਵਧਾ ਕੇ 3 ਟ੍ਰਿਲੀਅਨ ਰੁਪਏ ਕੀਤਾ ਹੈ ਜਿਹੜੀ ਕਿ ਸੰਯੁਕਤ ਰਾਜ, ਚੀਨ, ਜਰਮਨੀ, ਰੂਸ ਅਤੇ ਫਰਾਂਸ ਤੋਂ ਬਾਅਦ ਭਾਰਤ ਨੂੰ ਦਰਜਾ ਦਿਲਾਉਦੀ ਹੈ । ਦਾਵੋਸ ਵਿਖੇ ਵਿਸ਼ਵ ਆਰਥਿਕ ਫੋਰਮ ਦੇ ਪਹਿਲੇ ਦਿਨ ਜਾਰੀ ਕੀਤੀ ਗਈ ਆਕਸਫੈਮ ਦੀ ‘ਅਸਮਾਨਤਾ ਵਾਇਰਸ ਰਿਪੋਰਟ’ (Inequality Virus Report'') ਵਿਚ ਕਿਹਾ ਗਿਆ ਹੈ ਕਿ ਚੋਟੀ ਦੇ 100 ਅਰਬਪਤੀਆਂ ਦੀ ਵੱਧ ਰਹੀ ਆਮਦਨ 138 ਮਿਲੀਅਨ ਤੋਂ ਵੱਧ ਗਰੀਬ ਭਾਰਤੀਆਂ ਵਿੱਚ ਹਰੇਕ ਨੂੰ 94,045 ਰੁਪਏ ਦਾ ਚੈੱਕ ਦੇਣ ਲਈ ਕਾਫ਼ੀ ਹੈ।
ਇਸ ਸਮੇਂ @LifeMathMoney ਨਾਂ ਦੇ ਟਵੀਟਰ ਯੂਜਰ ਦੁਆਰਾ ਇੱਕ ਇਸ ਤਰ੍ਹਾਂ ਦਾ ਮੁਕਾਬਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਗ੍ਰਾਫਿਕ ਦੇ ਜ਼ਰੀਏ ਲਾੱਕਡਾਊਨ ਦੌਰਾਨ ਅਮੀਰ( ਘਰ ਤੋਂ ਕੰਮ ਕਰਨ ਵਾਲ਼ੇ ਖੁਸ਼ ਲੋਕ) ਤੇ ਗਰੀਬ (ਪੈਸੇ ਦੀ ਕਮੀ ਤੇ ਤਣਾਅ ਚ) ਲੋਕਾਂ ਦੇ ਵਿਚਕਾਰ ਦੀ ਸਥਿਤੀ ਨੂੰ ਦਰਸਾਉਣ ਦੀ ਪ੍ਰਤੀਯੋਗਤਾ ਰੱਖੀ ਗਈ । ਇਹ ਮੁਕਾਬਲਾ ਜਿੱਤਣ ਵਾਲ਼ੇ ਲਈ 100 ਡਾਲਰ (7330 ਰੁਪਏ) ਦਾ ਇਨਾਮ ਰੱਖਿਆ ਗਿਆ ਸੀ ।
ਇਸਦੇ 48 ਘੰਟੇ ਬਾਅਦ ਯੂਜ਼ਰ ਕੋਲ਼ ਬਹੁਤ ਸਾਰੀਆਂ ਐਟਰੀਆਂ ਇਕੱਠੀਆਂ ਹੋ ਗਈਆਂ ਤਾਂ ਮੁਕਾਬਲੇ ਦੇ ਨਤੀਜੇ ਲਈ ਯੂਜ਼ਰ ਨੇ 4 ਸਿਲੈਕਟਡ ਗ੍ਰਾਫਿਕਸ ਲਈ ਵੋਟਾਂ ਕਰਵਾਈਆਂ ਜਿਸ ਦੌਰਾਨ ਇੱਕ ਤਸਵੀਰ 69.5% ਵੋਟਾਂ ਨਾਲ ਜਿੱਤੀ । ਇਹ ਫੋਟੋ ਵਿੱਚ ਇੱਕ ਪਿੰਜਰੇ ਅਤੇ ਇੱਕ ਤਰਬੂਜ ਨੂੰ ਦਰਸਾ ਰਹੀ ਹੈ । ਤਸਵੀਰ ਅਕਾਂਕਸ਼ਾ ਬਦਾਇਆ ਦੁਆਰਾ ਬਣਾਈ ਗਈ ਸੀ, ਜੋ ਟਵਿੱਟਰ ਨਾਮ @art_lover_09. ਦੁਆਰਾ ਜਾਣੀ ਜਾਂਦੀ ਹੈ ।
ਪਿੰਜਰਾ ਗਰੀਬਾਂ ਦੀ ਜ਼ਿੰਦਗੀ ਨੂੰ ਦਰਸਾਉਂਦਾ ਹੈ ਜਦੋਂ ਕਿ ਖਰਬੂਜਾ ਸ਼ਹਿਰੀ ਅਮੀਰ ਨੂੰ ਦਰਸਾਉਦਾ ਹੈ ਜਿਸ ਵਿੱਚ ਉਨ੍ਹਾਂ ਨੂੰ ਘਰਾਂ ਦੇ ਅੰਦਰ ਇਕ ਪੂਲ਼ ਪਾਰਟੀ ਦਾ ਆਨੰਦ ਲੈਂਦੇ ਦਿਖਾਇਆ ਗਿਆ ਹੈ ।
ਪ੍ਰਤੀਯੋਗਤਾ ਜਿੱਤਣ ਵਾਲੇ ਨੂੰ ਟਵਿੱਟਰ ਉਪਭੋਗਤਾ ਨੇ 100 ਡਾਲਰ ਦੀ ਇਨਾਮੀ ਰਾਸ਼ੀ ਵੀ ਅਦਾ ਕੀਤੀ ਹੈ । ਇਸ ਦੀ ਰਸੀਦ ਕਲਾਕਾਰ ਦੁਆਰਾ ਵੀ ਸਾਂਝੀ ਕੀਤੀ ਗਈ ਹੈ ਤੇ ਨਾਲ਼ ਹੀ ਵਿਜੇਤਾ ਨੇ ਟਵੀਟਰ ਉਪਭੋਗਤਾ ਦਾ ਧੰਨਵਾਦ ਵੀ ਕੀਤਾ ਹੈ ।
ਆਕਸਫੈਮ ਦੀ ਤਾਜ਼ਾ ਰਿਪੋਰਟ ਵਿੱਚ ਭਾਰਤ ਦੀ ‘ਦਿ ਅਸਮਾਨਤਾ ਵਾਇਰਸ’ ਵਿੱਚ ਕਿਹਾ ਗਿਆ ਹੈ ਕਿ ਮਹਾਂਮਾਰੀ ਦੌਰਾਨ ਇਕ ਘੰਟੇ ਵਿੱਚ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਅੰਨਾ ਕੁ ਪੈਸਾ ਕਮਾ ਲਿਆ ਹੈ ਕਿ ਜਿਸਨੂੰ ਕਮਾਉਣ ਲਈ ਅਣਸਿੱਖੇ ਮਜਦੂਰਾਂ ਨੂੰ 10,000 ਸਾਲ ਲੱਗ ਜਾਣਗੇ । ਕੋਰੋਨਾਵਾਇਰਸ ਮਹਾਂਮਾਰੀ ਨੂੰ ਸੌ ਸਾਲਾਂ ਵਿੱਚ ਵਿਸ਼ਵ ਦੇ ਸਭ ਤੋਂ ਖਰਾਬ ਜਨਤਕ ਸਿਹਤ ਸੰਕਟ ਦਾ ਕਰਾਰ ਦਿੰਦਿਆਂ ਰਿਪੋਰਟ ਵਿੱਚ ਕਿਹਾ ਗਿਆ ਕਿ ਇਸਨੇ 1930 ਦੇ ਦਹਾਕੇ ਦੇ ਮਹਾਂਮਾਰੀ ਦੇ ਨਾਲ ਦਾ ਆਰਥਿਕ ਸੰਕਟ ਪੈਦਾ ਕੀਤਾ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।