HOME » NEWS » Life

SC ‘ਚ ਮੈਡੀਕਲ ਆਕਸੀਜਨ ‘ਤੇ ਰਿਲਾਇੰਸ ਦੀ ਪਹਿਲਕਦਮੀ ਦਾ ਸਵਾਗਤ, ਮੁਕੇਸ਼ ਅਤੇ ਨੀਤਾ ਅੰਬਾਨੀ ਆਪ ਕਰ ਰਹੇ ਹਨ ਨਿਗਰਾਨੀ

News18 Punjabi | News18 Punjab
Updated: April 30, 2021, 6:27 PM IST
share image
SC ‘ਚ ਮੈਡੀਕਲ ਆਕਸੀਜਨ ‘ਤੇ ਰਿਲਾਇੰਸ ਦੀ ਪਹਿਲਕਦਮੀ ਦਾ ਸਵਾਗਤ, ਮੁਕੇਸ਼ ਅਤੇ ਨੀਤਾ ਅੰਬਾਨੀ ਆਪ ਕਰ ਰਹੇ ਹਨ ਨਿਗਰਾਨੀ
SC ‘ਚ ਮੈਡੀਕਲ ਆਕਸੀਜਨ ‘ਤੇ ਰਿਲਾਇੰਸ ਦੀ ਪਹਿਲਕਦਮੀ ਦਾ ਸਵਾਗਤ, ਮੁਕੇਸ਼ ਅਤੇ ਨੀਤਾ ਅੰਬਾਨੀ ਆਪ ਕਰ ਰਹੇ ਹਨ ਨਿਗਰਾਨੀ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਦੇਸ਼ ਇਸ ਵੇਲੇ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਕਾਰਨ ਆਕਸੀਜਨ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਇਸਦੀ ਘਾਟ ਵੀ ਸ਼ੁਰੂ ਹੋ ਗਈ ਹੈ। ਇਸ ਮੌਕੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (Reliance Industries Limited) ਨੇ ਕੋਰੋਨਾ ਵਾਇਰਸ ਦੀ ਲਾਗ ਖਿਲਾਫ ਲੜਾਈ ਵਿਚ ਇਕ ਵੱਡੀ ਪਹਿਲ ਕੀਤੀ ਹੈ। ਦਰਅਸਲ, ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਜਾਮਨਗਰ ਰਿਫਾਇਨਰੀ ਰਾਹੀਂ ਵੱਖ ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (Liquid Medical Oxygen) ਦੀ ਸਪਲਾਈ ਕੀਤੀ ਹੈ।

ਰਿਲਾਇੰਸ ਦੀ ਪਹਿਲਕਦਮੀ ਦਾ ਸੁਪਰੀਮ ਕੋਰਟ ਵਿੱਚ ਵੀ ਸਵਾਗਤ ਕੀਤਾ ਗਿਆ। ਇਕ ਕੇਸ ਦੀ ਸੁਣਵਾਈ ਦੌਰਾਨ ਜਸਟਿਸ ਡੀ.ਵਾਈ. ਚੰਦਰਚੂੜ ਦੇ ਸਾਹਮਣੇ ਵਧੀਕ ਸੈਕਟਰੀ ਸੁਮਿਤਾ ਡਾਵਰਾ ਨੇ ਕਿਹਾ ਕਿ ਇੱਕ ਪ੍ਰਬੰਧਕ ਵਜੋਂ ਇਹ ਮੇਰੇ ਲਈ ਅੱਖ ਖੋਲ੍ਹਣ ਵਾਲਾ ਹੈ ਕਿ ਕਿਵੇਂ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਜਾਮਨਗਰ ਰਿਫਾਇਨਰੀ ਰਾਹੀਂ ਐਲਐਮਓ ਦਾ ਉਤਪਾਦਨ ਕੀਤਾ ਅਤੇ ਹੁਣ ਇਸ ਵਿੱਚ 700 ਮੀਟਰਕ ਟਨ ਦਾ ਵਾਧਾ ਹੋਇਆ ਹੈ।

 ਮੁਕੇਸ਼ ਅਤੇ ਨੀਤਾ ਅੰਬਾਨੀ ਰਾਹਤ ਕਾਰਜਾਂ ਦੀ ਨਿਜੀ ਤੌਰ ਉਤੇ ਨਿਗਰਾਨੀ ਕਰ ਰਹੇ ਹਨ
ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਅਤੇ ਸੰਸਥਾਪਕ ਨੀਤਾ ਅੰਬਾਨੀ ਗਰੁੱਪ ਵੱਲੋਂ ਖੁਦ ਕੋਰਨਾ ਦੇ ਖਿਲਾਫ ਕੀਤੀ ਜਾ ਰਹੀ ਪਹਿਲ ਦੀ ਨਿਗਰਾਨੀ ਕਰ ਰਹੇ ਹਨ। ਇਸ ਮਾਮਲੇ ਦੀ ਨਿਗਰਾਨੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਮੁਕੇਸ਼ ਅੰਬਾਨੀ ਗਰੁੱਪ ਦੇ ਮੈਗਾ ਰਿਫਾਇਨਰੀ ਅਤੇ ਪੈਟਰੋ ਕੈਮੀਕਲ ਕੰਪਲੈਕਸ ਵਿਖੇ ਚੱਲ ਰਹੇ ਕੋਵਿਡ -19 ਰਾਹਤ ਕਾਰਜਾਂ ਦਾ ਨਿਰੀਖਣ ਕਰਨ ਲਈ ਐਤਵਾਰ ਦੇਰ ਰਾਤ ਜਾਮਨਗਰ ਲਈ ਰਵਾਨਾ ਹੋਏ। ਆਰਆਈਐਲ ਨੇ ਮੈਡੀਕਲ-ਗਰੇਡ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਨੂੰ ਪ੍ਰਤੀ ਦਿਨ 100 ਟਨ ਤੋਂ ਵਧਾ ਕੇ 700 ਟਨ ਕਰ ਦਿੱਤਾ ਹੈ। ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ, ਇਸ ਨੂੰ ਅਗਲੇ ਹਫ਼ਤੇ ਤੱਕ ਵਧਾ ਕੇ 1100 ਟਨ ਕੀਤਾ ਜਾਵੇਗਾ।

(ਬੇਦਾਅਵਾ- ਨੈੱਟਵਰਕ 18 ਅਤੇ ਟੀਵੀ 18 ਕੰਪਨੀਆਂ ਚੈਨਲ/ ਵੈਬਸਾਈਟ ਨੂੰ ਸੰਚਾਲਿਤ ਕਰਦੀਆਂ ਹਨ, ਇਹਨਾਂ ਨੂੰ ਕੰਟਰੋਲ ਇੰਡੀਪੈਂਡੈਂਟ ਮੀਡੀਆ ਟਰੱਸਟ ਦੁਆਰਾ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚੋਂ ਰਿਲਾਇੰਸ ਇੰਡਸਟਰੀਜ਼ ਇਕਮਾਤਰ ਲਾਭਪਾਤਰੀ ਹੈ।)
Published by: Ashish Sharma
First published: April 30, 2021, 6:12 PM IST
ਹੋਰ ਪੜ੍ਹੋ
ਅਗਲੀ ਖ਼ਬਰ