ਟੈਲੀਕਾਮ ਅਤੇ ਰਿਟੇਲ ਬਿਜਨੈਸ ਦੀ ਬਦੌਲਤ ਰਿਲਾਇੰਸ ਇੰਡਸਟਰੀ ਤਰੱਕੀ ਕਰ ਰਹੀ ਹੈ। ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀ (Reliance Industries) ਨੇ 30 ਅਕਤੂਬਰ ਨੂੰ ਆਪਣੇ ਨਤੀਜੇ ਜਾਰੀ ਕੀਤੇ ਹਨ। RIL ਦਾ ਸਤੰਬਰ ਤਿਮਾਹੀ ਵਿਚ ਕੰਸਾਲਿਡੇਟਿਡ ਲਾਭ 9567 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲਾਂ, ਜੂਨ ਦੀ ਤਿਮਾਹੀ ਵਿਚ ਕੰਪਨੀ ਦਾ ਐਡਜਸਟਡ ਲਾਭ 8380 ਕਰੋੜ ਰੁਪਏ ਸੀ।
ਇਸ ਤੋਂ ਪਹਿਲਾਂ ਜੂਨ ਵਿਚ ਕੰਪਨੀ ਦਾ ਮੁਨਾਫਾ 13,248 ਕਰੋੜ ਰੁਪਏ ਸੀ। ਇਸ ਵਿੱਚ 4966 ਕਰੋੜ ਰੁਪਏ ਦੀ ਹੋਰ ਆਮਦਨੀ ਵੀ ਸ਼ਾਮਲ ਸੀ। ਕੰਪਨੀ ਨੂੰ ਇਹ ਪੈਸਾ ਰਿਲਾਇੰਸ-BP ਮੋਬਿਲਿਟੀ ਵਿਚ ਬੀਪੀ ਨੂੰ ਹਿੱਸੇਦਾਰੀ ਵੇਚਣ ਨਾਲ ਮਿਲੀ ਸੀ।
#2QWithCNBCTV18 | Reliance Jio Q2: Net profit at Rs 2,844 cr vs CNBC-TV18 poll of Rs 2,725 cr@reliancejio @flameoftruth #RILResults pic.twitter.com/oZIHZX1m5Y
— CNBC-TV18 (@CNBCTV18Live) October 30, 2020
ਸਤੰਬਰ ਦੀ ਤਿਮਾਹੀ ਵਿਚ ਕੰਪਨੀ ਦੀ ਆਮਦਨ 1,16,195 ਕਰੋੜ ਰੁਪਏ ਰਹੀ ਜਦਕਿ ਇਕ ਸਾਲ ਪਹਿਲਾਂ ਦੀ ਇਸ ਤਿਮਾਹੀ ਵਿਚ ਕੰਪਨੀ ਦੀ ਆਮਦਨ 1,53,384 ਕਰੋੜ ਰੁਪਏ ਸੀ। ਯਾਨੀ ਪਿਛਲੇ ਸਾਲ ਦੀ ਇਸ ਤਿਮਾਹੀ ਦੇ ਮੁਕਾਬਲੇ ਇਸ ਵਾਰ ਕੰਪਨੀ ਦਾ ਮਾਲੀਆ 24 ਪ੍ਰਤੀਸ਼ਤ ਘਟਿਆ ਹੈ।
ਕੰਪਨੀ ਨੇ ਆਪਣੇ ਜੀਓ ਪਲੇਟਫਾਰਮਸ ਦੇ ਨਤੀਜਿਆਂ ਦਾ ਐਲਾਨ ਕੀਤਾ। ਜੀਓ ਦਾ ਕੰਸਾਲਿਟੇਡਿਟ ਲਾਭ ਸਤੰਬਰ ਤਿਮਾਹੀ ਵਿਚ 2844 ਕਰੋੜ ਰੁਪਏ ਹੈ। ਇਸ ਸਾਲ ਤੱਕ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ 35 ਫੀਸਦੀ ਤੇਜ਼ੀ ਆ ਚੁੱਕੀ ਹਾ। ਜੇਕਰ ਅਸੀਂ 23 ਮਾਰਚ ਤੋਂ ਹੇਠਾਂ ਦੇ ਪੱਧਰ ਦੀ ਤੁਲਨਾ ਕਰੀਏ ਤਾਂ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ 131 ਫੀਸਦੀ ਤੇਜ਼ੀ ਆਈ ਹੈ।
16 ਸਤੰਬਰ ਨੂੰ ਰਿਲਾਇੰਸ ਇੰਡਸਟਰੀਜ਼ ਦੀ ਮਾਰਕੀਟ ਪੂੰਜੀਕਰਣ (ਕੈਪਿਟਲਾਈਜ਼ੇਸ਼ਨ) 16 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ। ਉਸ ਸਮੇਂ ਕੰਪਨੀ ਦੇ ਸ਼ੇਅਰ 2369.35 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਅੱਜ, 30 ਅਕਤੂਬਰ ਨੂੰ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 2064 ਰੁਪਏ 'ਤੇ ਬੰਦ ਹੋਏ ਹਨ।
ਰਿਲਾਇੰਸ ਰਿਟੇਲ ਦੇ ਨਤੀਜੇ
ਵਿੱਤੀ ਸਾਲ 2021 ਦੀ ਦੂਜੀ ਤਿਮਾਹੀ 'ਚ, ਰਿਲਾਇੰਸ ਰਿਟੇਲ ਦਾ ਮਾਲੀਆ 4.93 ਫੀਸਦੀ ਵਧ ਕੇ 39,199 ਕਰੋੜ ਰੁਪਏ 'ਤੇ ਪੁੱਜ ਗਿਆ। ਇਸ ਸਮੇਂ ਦੌਰਾਨ ਕੰਪਨੀ ਦਾ ਆਪਰੇਟਿੰਗ ਮਾਰਜਿਨ 13.77% ਦੀ ਗਿਰਾਵਟ ਨਾਲ 2009 ਕਰੋੜ ਰੁਪਏ ਰਿਹਾ। ਦੂਜੀ ਤਿਮਾਹੀ ਵਿੱਚ, ਰਿਲਾਇੰਸ ਰਿਟੇਲ ਵੈਂਚਰਜ਼ ਨੇ SLP ਰੇਨਬੋ ਹੋਲਡਿੰਗ (ਸਿਲਵਰ ਲੇਕ) ਨੂੰ ਸ਼ੇਅਰ ਜਾਰੀ ਕਰਕੇ 7500 ਕਰੋੜ ਰੁਪਏ ਇਕੱਠੇ ਕੀਤੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mukesh ambani, Reliance industries