Home /News /lifestyle /

ਖਾਣ ਵਾਲੇ ਤੇਲ ਦੀਆਂ ਵਧਦੀਆਂ ਕੀਮਤਾਂ 'ਤੇ ਲੱਗੇਗੀ ਲਗਾਮ! ਜਾਣੋ ਸਰਕਾਰ ਦੀ ਯੋਜਨਾ

ਮਨੀਕੰਟਰੋਲ (Moneycontrol) 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਸਰਕਾਰ ਕੱਚੇ ਖਾਣ ਵਾਲੇ ਤੇਲ ਦੇ ਆਯਾਤ 'ਤੇ ਡਿਊਟੀ 'ਚ ਹੋਰ ਕਟੌਤੀ (Further Reduction in duty on crude edible oil imports) ਕਰ ਸਕਦੀ ਹੈ। ਮਾਮਲੇ ਨਾਲ ਜੁੜੇ ਲੋਕਾਂ ਮੁਤਾਬਕ ਸਰਕਾਰ ਦਰਾਮਦ 'ਤੇ ਦੋ ਹੋਰ ਸੈੱਸ ਕੱਟਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਮੌਜੂਦਾ ਡਿਊਟੀ ਕਟੌਤੀ ਨੂੰ ਸਤੰਬਰ ਤੋਂ ਅੱਗੇ ਵਧਾਉਣ 'ਤੇ ਵੀ ਵਿਚਾਰ ਕਰ ਰਹੀ ਹੈ।

ਹੋਰ ਪੜ੍ਹੋ ...
  • Share this:

ਮੌਜੂਦਾ ਸਮੇਂ 'ਚ ਕੱਚੇ ਖਾਣ ਵਾਲੇ ਤੇਲ ਦੀ ਦਰਾਮਦ (crude edible oil imports) 'ਤੇ 5.5 ਫੀਸਦੀ ਡਿਊਟੀ ਲੱਗਦੀ ਹੈ, ਜੋ ਪਹਿਲਾਂ 8.25 ਫੀਸਦੀ ਤੋਂ ਘੱਟ ਹੈ। ਮੌਜੂਦਾ ਟੈਕਸ ਪ੍ਰਣਾਲੀ ਵਿੱਚ ਬੇਸਿਕ ਕਸਟਮ ਡਿਊਟੀ ਸ਼ਾਮਲ ਨਹੀਂ ਹੈ, ਜੋ ਕਿ ਖਾਣ ਵਾਲੇ ਤੇਲ ਦੇ ਸਾਰੇ ਰੂਪਾਂ ਲਈ ਜ਼ੀਲ ਹੈ। ਫਿਲਹਾਲ ਟੈਕਸ ਪ੍ਰਣਾਲੀ 2 ਉਪਕਰਾਂ 'ਤੇ ਆਧਾਰਿਤ ਹੈ। ਪਹਿਲਾ ਹੈ ਐਗਰੀਕਲਚਰ ਇਨਫਰਾਸਟਰੱਕਚਰ ਡਿਵੈਲਪਮੈਂਟ ਸੈੱਸ (AIDC) ਅਤੇ ਦੂਜਾ ਸੋਸ਼ਲ ਵੈਲਫੇਅਰ ਸੈੱਸ (Social Welfare Cess) ਫਰਵਰੀ ਵਿੱਚ, ਸਰਕਾਰ ਨੇ ਏਆਈਡੀਸੀ ਨੂੰ 7.5 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ, ਨਤੀਜੇ ਵਜੋਂ ਕੱਚੇ ਖਾਣ ਵਾਲੇ ਤੇਲ ਦੀ ਦਰਾਮਦ 'ਤੇ ਸਮੁੱਚੀ ਡਿਊਟੀ 5.5 ਪ੍ਰਤੀਸ਼ਤ ਤੱਕ ਘਟਾ ਦਿੱਤੀ ਗਈ।

ਪਹਿਲੀ ਕਟੌਤੀ ਜੂਨ 2021 ਵਿੱਚ ਕੀਤੀ ਗਈ ਸੀ

ਖਾਣ ਵਾਲੇ ਤੇਲ ਦੀ ਦਰਾਮਦ ਡਿਊਟੀ ਵਿੱਚ ਪਹਿਲੀ ਕਟੌਤੀ ਜੂਨ 2021 ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਅਗਸਤ ਅਤੇ ਸਤੰਬਰ 'ਚ ਬੇਸਿਕ ਕਸਟਮ ਡਿਊਟੀ ਘਟਾ ਦਿੱਤੀ ਗਈ ਸੀ। ਉਸ ਸਮੇਂ ਇਸ ਨੂੰ 30 ਸਤੰਬਰ ਤੱਕ ਜਾਰੀ ਰੱਖਣ ਦੀ ਯੋਜਨਾ ਸੀ, ਪਰ ਪਰਚੂਨ ਮੁੱਲ ਨਾ ਘਟਣ ਤੋਂ ਬਾਅਦ ਸਰਕਾਰ ਨੇ ਇਸ ਨੂੰ ਅੱਗੇ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ, ਅਕਤੂਬਰ 2021 ਵਿੱਚ, ਕੱਚੇ ਪਾਮ ਤੇਲ (Crude Palm Oil), ਸੋਇਆਬੀਨ ਤੇਲ (Soybean Oil) ਅਤੇ ਸੂਰਜਮੁਖੀ ਤੇਲ (Sunflower Oil) 'ਤੇ 31 ਮਾਰਚ 2022 ਤੱਕ ਸਾਰੀਆਂ ਦਰਾਮਦ ਡਿਊਟੀਆਂ ਹਟਾ ਦਿੱਤੀਆਂ ਗਈਆਂ ਸਨ। ਇਸ ਕਟੌਤੀ ਨਾਲ ਕੱਚੇ ਪਾਮ ਤੇਲ ਦੀ ਦਰਾਮਦ 'ਤੇ 24.75 ਫੀਸਦੀ ਡਿਊਟੀ ਘਟਾ ਕੇ ਜ਼ੀਰੋ 'ਤੇ ਆ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਦੇ ਪਾਮ ਤੇਲ ਦੀ ਦਰਾਮਦ ਦਾ 80 ਪ੍ਰਤੀਸ਼ਤ ਕੱਚੇ ਤੇਲ ਦੇ ਰੂਪ ਵਿੱਚ ਹੁੰਦਾ ਹੈ।

ਡਿਊਟੀ ਕਟੌਤੀ ਅੱਗੇ ਜਾਰੀ ਰੱਖਣ ਦੀ ਯੋਜਨਾ

ਸੀਬੀਡੀਟੀ ਅਤੇ ਕਸਟਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਟੌਤੀ ਅੱਗੇ ਵੀ ਜਾਰੀ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਖਾਣ ਵਾਲੇ ਤੇਲ ਦੇ ਉਤਪਾਦਨ ਅਤੇ ਸਪਲਾਈ ਵਿੱਚ ਆਲਮੀ ਸਮੱਸਿਆਵਾਂ ਕਾਰਨ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਸਰਕਾਰ ਨੂੰ ਡਿਊਟੀ ਵਿੱਚ ਕਟੌਤੀ ਜਾਰੀ ਰੱਖਣ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਕ ਅਧਿਕਾਰੀ ਮੁਤਾਬਕ ਕਟੌਤੀ ਜਾਰੀ ਰਹਿਣ ਨਾਲ ਘਰੇਲੂ ਬਾਜ਼ਾਰ 'ਤੇ ਮੱਧਮ ਅਤੇ ਲੰਬੇ ਸਮੇਂ 'ਚ ਕਾਫੀ ਅਸਰ ਪਵੇਗਾ, ਪਰ ਫਿਲਹਾਲ ਕੋਈ ਹੋਰ ਵਿਕਲਪ ਨਹੀਂ ਹੈ। ਸਰਕਾਰ ਇਸ ਗੱਲ ਤੋਂ ਵੀ ਚਿੰਤਤ ਹੈ ਕਿ ਲਗਾਤਾਰ ਆਯਾਤ ਪ੍ਰੋਤਸਾਹਨ ਆਖਿਰਕਾਰ ਘਰੇਲੂ ਰਿਫਾਇਨਿੰਗ ਉਦਯੋਗ ਅਤੇ ਤੇਲ ਉਤਪਾਦਕਾਂ 'ਤੇ ਮਾੜਾ ਅਸਰ ਪਾਵੇਗਾ।

Published by:Rupinder Kaur Sabherwal
First published:

Tags: Business, Businessman, Crude oil