HOME » NEWS » Life

ਗਰਭਵਤੀ ਔਰਤਾਂ ਲਈ ਕੋਰੋਨਾ ਵਾਇਰਸ ਦਾ ਖ਼ਤਰਾ ਜ਼ਿਆਦਾ ਹੈ ? ਬਚਾਅ ਲਈ ਕਰੋ ਇਹ ਕੰਮ...

News18 Punjabi | News18 Punjab
Updated: March 16, 2020, 7:01 PM IST
share image
ਗਰਭਵਤੀ ਔਰਤਾਂ ਲਈ ਕੋਰੋਨਾ ਵਾਇਰਸ ਦਾ ਖ਼ਤਰਾ ਜ਼ਿਆਦਾ ਹੈ ? ਬਚਾਅ ਲਈ ਕਰੋ ਇਹ ਕੰਮ...
ਗਰਭਵਤੀ ਔਰਤਾਂ ਲਈ ਕੋਰੋਨਾ ਵਾਇਰਸ ਦਾ ਖ਼ਤਰਾ ਜ਼ਿਆਦਾ ਹੈ ? ਬਚਾਅ ਲਈ ਕਰੋ ਇਹ ਕੰਮ...

ਗਰਭਵਤੀ ਔਰਤਾਂ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਗਰਭ ਦੇ ਦੌਰਾਨ ਔਰਤਾਂ ਦੇ ਸਰੀਰ ਵਿੱਚ ਕਈ ਤਰ੍ਹਾਂ ਦੇ ਹਾਰਮੋਨਜ਼ ਬਦਲਾਅ ਹੁੰਦੇ ਹਨ। ਇਸ ਹਾਲਤ ਵਿੱਚ ਇੰਫੈਕਸ਼ਨ ਅਤੇ ਫਲੂ ਹੋ ਸਕਦਾ ਹੈ।

  • Share this:
  • Facebook share img
  • Twitter share img
  • Linkedin share img
ਵਿਸ਼ਵ ਸਿਹਤ ਸੰਗਠਨ (World health organization) ਨੇ ਕੋਰੋਨਾ ਵਾਇਰਸ (Corona virus ) ਨੂੰ ਮਹਾਮਾਰੀ ਐਲਾਨ  ਦਿੱਤਾ ਹੈ। ਕੋਰੋਨਾ ਵਾਇਰਸ (Corona virus) ਤੋਂ ਬਚਾਅ ਲਈ ਕੌਮਾਂਤਰੀ ਪੱਧਰ ਉੱਤੇ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ।

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕਈ ਰਾਜਾਂ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਸਕੂਲਾਂ, ਕਾਲਜਾਂ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਹੈ। ਕਈ ਕੰਪਨੀਆਂ ਨੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਹੈ। ਵਿਸ਼ਵ ਸਿਹਤ ਸੰਗਠਨ ਤੋਂ ਲੈ ਕੇ ਸੀਡੀਸੀ (Centers for Disease Control and Prevention) ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਲੋਕਾਂ ਨੂੰ ਦਿੱਤੀ ਜਾ ਰਹੀ ਹੈ । ਖਾਸਕਰ ਬਜੁਰਗਾਂ, ਔਰਤਾਂ ਅਤੇ ਬੱਚੀਆਂ ਨੂੰ ਦਿਸ਼ਾ-ਨਿਰਦੇਸ਼ ਮੰਨਣ ਲਈ ਕਿਹਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪ੍ਰੈਗਨੇਸੀ ਦੇ ਦੌਰਾਨ ਔਰਤਾਂ ਦੇ ਸਰੀਰ ਵਿੱਚ ਕਈ ਤਰ੍ਹਾਂ ਦੇ ਹਰਮੋਨ ਬਦਲਾਅ ਹੁੰਦੇ ਹਨ। ਇਸ ਹਾਲਤ ਵਿੱਚ ਇੰਫੈਕਸ਼ਨ ਅਤੇ ਫਲੂ ਹੋਣ ਦਾ ਖਤਰਾ ਵਧ ਜਾਂਦਾ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰੇਗਨੈਂਟ ਔਰਤਾਂ(Pregnant women ) ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।
ਗਰਭਵਤੀ ਔਰਤਾਂ ਰੱਖਣ ਇਸ ਗੱਲਾਂ ਦਾ ਧਿਆਨ

CDC ਦਾ ਕਹਿਣਾ ਹੈ ਕਿ ਇਸ ਗੱਲ ਦੀ ਸਮਰੱਥ ਜਾਣਕਾਰੀ ਨਹੀਂ ਹੈ ਕਿ ਗਰਭਵਤੀ ਔਰਤਾਂ ਨੂੰ ਕੋਰੋਨਾ ਵਾਇਰਸ ਹੋਣ ਦਾ ਜ਼ਿਆਦਾ ਖ਼ਤਰਾ ਹੈ ਜਾਂ ਨਹੀਂ। ਹਾਲਾਂਕਿ ਉਨ੍ਹਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਪ੍ਰੇਗਨੈਂਟ ਔਰਤਾਂ ਘਰ ਤੋਂ ਬਾਹਰ ਜਾਂਦੇ ਵਕਤ ਮੁੰਹ ਉੱਤੇ ਰੁਮਾਲ ਜਾਂ ਮਾਸਕ ਰੱਖੋ।
ਜੇਕਰ, ਖੰਘਦੇ ਵਕਤ ਰੁਮਾਲ ਨਹੀਂ ਹੋਵੇ ਤਾਂ ਨਾਲ ਵਾਲੇ ਨੂੰ ਵੀ ਇਫੈਕਸ਼ਨ ਹੋ ਜਾਵੇਗੀ। ਭੀੜ ਵਾਲੀਆਂ ਥਾਵਾਂ ਉਤੇ ਨਾ ਜਾਓ ਅਤੇ ਨਾਲ ਹੀ ਪਰਿਵਾਰ ਜਾਂ ਦੋਸਤਾਂ ਵਿੱਚ ਕੋਈ ਬੀਮਾਰ ਹੋ ਤਾਂ ਉਸ ਤੋਂ ਦੂਰ ਰਹੋ। ਸਮੇਂ-ਸਮੇਂ ਉੱਤੇ ਹੱਥ ਧੋਂਦੇ ਰਹੋ। ਕੁੱਝ ਖਾਣ ਜਾਂ ਪੀਣ ਤੋਂ ਪਹਿਲਾਂ ਹੱਥਾਂ ਨੂੰ ਧੋਵੋ ਜਾਂ ਸੈਨਿਟਾਈਜ਼ਰ ਦਾ ਇਸਤੇਮਾਲ ਕਰਦੇ ਰਹੋ।
ਇਸ ਸਾਵਧਾਨੀਆਂ ਨੂੰ ਵਰਤਦੇ ਹੋਏ ਧਿਆਨ ਰਹੇ ਕਿ ਜ਼ਿਆਦਾ ਚਿੰਤਾ ਨਾਕਰੋ, ਕਿਉਂਕਿ ਗਰਭ ਅਵਸਥਾ ਦੇ ਦੌਰਾਨ ਜ਼ਿਆਦਾ ਚਿੰਤਾ ਵੀ ਬੱਚੇ ਲਈ ਨੁਕਸਾਨਦਾਇਕ ਹੋ ਸਕਦੀ ਹੈ।

 
First published: March 16, 2020
ਹੋਰ ਪੜ੍ਹੋ
ਅਗਲੀ ਖ਼ਬਰ