ਜਿੱਥੇ ਪੁਲਿਸ ਟ੍ਰੈਫਿਕ ਨੂੰ ਕੰਟਰੋਲ ਕਰ ਰਹੀ ਸੀ, ਉਥੇ ਸਭ ਤੋਂ ਵੱਧ ਹਾਦਸੇ ਵਾਪਰੇ: ਰਿਪੋਰਟ

ਜਿਥੇ ਪੁਲਿਸ ਟ੍ਰੈਫਿਕ ਨੂੰ ਕੰਟਰੋਲ ਕਰ ਰਹੀ ਸੀ, ਉਥੇ ਸਭ ਤੋਂ ਵੱਧ ਹਾਦਸੇ ਵਾਪਰੇ: ਰਿਪੋਰਟ (ਸੰਕੇਤਕ ਫੋਟੋ)
- news18-Punjabi
- Last Updated: December 29, 2020, 11:28 AM IST
ਸੜਕ ਉਤੇ ਵਾਹਨ ਨਿਯਮਾਂ ਦੀ ਪਾਲਣਾ ਕਰੋ। ਸੜਕ 'ਤੇ ਐਕਸੀਡੈਂਟ (ਸੜਕ ਹਾਦਸੇ) ਘੱਟ ਹੋਣ, ਇਸੇ ਕਾਰਨ ਟ੍ਰੈਫਿਕ ਨੂੰ ਨਿਯੰਤਰਣ ਕਰਨ ਲਈ ਟ੍ਰੈਫਿਕ ਪੁਲਿਸ ਤਾਇਨਾਤ ਕੀਤੀ ਜਾਂਦੀ ਹੈ। ਪਰ ਇਕ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਜਿਥੇ ਟ੍ਰੈਫਿਕ ਪੁਲਿਸ ਤਾਇਨਾਤ ਹੈ, ਉਥੇ ਸਭ ਤੋਂ ਵੱਧ ਸੜਕ ਹਾਦਸੇ ਵਾਪਰ ਰਹੇ ਹਨ। ਇਸ ਦੇ ਬਜਾਏ ਜਿਥੇ ਟ੍ਰੈਫਿਕ ਸਿਗਨਲ ਲਾਈਟ (Traffic Signal) ਹਨ, ਉਥੇ ਹਾਦਸੇ ਘੱਟ ਵਾਪਰੇ ਹਨ।
ਹਾਲ ਹੀ ਵਿਚ ਯੂਪੀ ਸਰਕਾਰ ਨੇ "ਰੋਡ ਐਕਸੀਡੈਂਟ 2019 ਇਨ ਯੂਪੀ" ਨਾਮ ਨਾਲ ਕੁਝ ਅੰਕੜੇ ਜਾਰੀ ਕੀਤੇ ਹਨ। ਜੇ ਇਨ੍ਹਾਂ ਅੰਕੜਿਆਂ ਦੀ ਮੰਨੀਏ ਤਾਂ ਸਭ ਤੋਂ ਵੱਧ 2048 ਹਾਦਸੇ ਉਥੇ ਹੋਏ ਜਿਥੇ ਪੁਲਿਸ, ਟ੍ਰੈਫਿਕ ਨੂੰ ਕੰਟਰੋਲ ਕਰ ਰਹੀ ਸੀ। ਜਦੋਂ ਕਿ 869 ਹਾਦਸੇ ਉਥੇ ਹੋਏ ਜਿਥੇ ਵਾਹਨਾਂ ਨੂੰ ਟ੍ਰੈਫਿਕ ਸਿਗਨਲ ਲਾਈਟਾਂ ਦੇ ਜ਼ਰੀਏ ਕੰਟਰੋਲ ਕੀਤਾ ਜਾ ਰਿਹਾ ਸੀ। ਦੂਜੇ ਪਾਸੇ, 1548 ਹਾਦਸੇ ਸਟਾਪ ਸਾਈਨ ਉਤੇ ਅਤੇ 1250 ਫਲੈਸ਼ਿੰਗ ਸਿਗਨਲ ਬਲਿੰਕਰ ਉਤੇ ਵਾਪਰੇ।
2019 ਵਿੱਚ ਸਭ ਤੋਂ ਵੱਧ 2 ਪਹੀਆ ਵਾਹਨ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਹਨ। 12896 ਦੋਪਹੀਆ ਵਾਹਨ ਚਾਲਕਾਂ ਦੇ ਪਿਛਲੇ ਇੱਕ ਸਾਲ ਵਿੱਚ ਹਾਦਸੇ ਹੋਏ। ਜਦੋਂ ਕਿ 4 ਪਹੀਆ ਵਾਹਨਾਂ ਨਾਲ 6873 ਦੁਰਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਵਿਚ ਕਾਰਾਂ, ਜੀਪਾਂ ਅਤੇ ਵੈਨਾਂ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਸਾਈਕਲ ਤੋਂ ਵੱਧ ਪੈਦਲ ਯਾਤਰੀ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2469 ਸਾਈਕਲ ਸਵਾਰ ਅਤੇ 3411 ਪੈਦਲ ਯਾਤਰੀ ਹਾਦਸੇ ਦਾ ਸ਼ਿਕਾਰ ਹੋਏ।
ਹਾਲ ਹੀ ਵਿਚ ਯੂਪੀ ਸਰਕਾਰ ਨੇ "ਰੋਡ ਐਕਸੀਡੈਂਟ 2019 ਇਨ ਯੂਪੀ" ਨਾਮ ਨਾਲ ਕੁਝ ਅੰਕੜੇ ਜਾਰੀ ਕੀਤੇ ਹਨ। ਜੇ ਇਨ੍ਹਾਂ ਅੰਕੜਿਆਂ ਦੀ ਮੰਨੀਏ ਤਾਂ ਸਭ ਤੋਂ ਵੱਧ 2048 ਹਾਦਸੇ ਉਥੇ ਹੋਏ ਜਿਥੇ ਪੁਲਿਸ, ਟ੍ਰੈਫਿਕ ਨੂੰ ਕੰਟਰੋਲ ਕਰ ਰਹੀ ਸੀ। ਜਦੋਂ ਕਿ 869 ਹਾਦਸੇ ਉਥੇ ਹੋਏ ਜਿਥੇ ਵਾਹਨਾਂ ਨੂੰ ਟ੍ਰੈਫਿਕ ਸਿਗਨਲ ਲਾਈਟਾਂ ਦੇ ਜ਼ਰੀਏ ਕੰਟਰੋਲ ਕੀਤਾ ਜਾ ਰਿਹਾ ਸੀ। ਦੂਜੇ ਪਾਸੇ, 1548 ਹਾਦਸੇ ਸਟਾਪ ਸਾਈਨ ਉਤੇ ਅਤੇ 1250 ਫਲੈਸ਼ਿੰਗ ਸਿਗਨਲ ਬਲਿੰਕਰ ਉਤੇ ਵਾਪਰੇ।
2019 ਵਿੱਚ ਸਭ ਤੋਂ ਵੱਧ 2 ਪਹੀਆ ਵਾਹਨ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਹਨ। 12896 ਦੋਪਹੀਆ ਵਾਹਨ ਚਾਲਕਾਂ ਦੇ ਪਿਛਲੇ ਇੱਕ ਸਾਲ ਵਿੱਚ ਹਾਦਸੇ ਹੋਏ। ਜਦੋਂ ਕਿ 4 ਪਹੀਆ ਵਾਹਨਾਂ ਨਾਲ 6873 ਦੁਰਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਵਿਚ ਕਾਰਾਂ, ਜੀਪਾਂ ਅਤੇ ਵੈਨਾਂ ਆਦਿ ਸ਼ਾਮਲ ਹਨ।