Home /News /lifestyle /

Tech Update: ਇਨਸਾਨਾਂ ਨੂੰ ਛੱਡ ਰੋਬੋਟ ਕਰਨਗੇ ਖਾਣੇ ਦੀ ਡਲੀਵਰੀ, ਕਨਾਡਾ 'ਚ ਸ਼ੁਰੂ ਹੋਇਆ ਇਹ ਪ੍ਰੋਜੈਕਟ

Robots will deliver food without humans: ਇੰਟਰਨੈੱਟ ਅਤੇ ਸਮਾਰਟਫ਼ੋਨ ਨੇ ਸਾਡੀ ਜ਼ਿੰਦਗੀ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਆਨਲਾਈਨ ਖਰੀਦਦਾਰੀ ਅਤੇ ਭੋਜਨ ਆਰਡਰ ਕਰਨਾ ਇਸ ਦੀਆਂ ਸਭ ਤੋਂ ਵੱਡੀਆਂ ਉਦਾਹਰਣਾਂ ਹਨ। ਜਦੋਂ ਵੀ ਤੁਹਾਨੂੰ ਕੁਝ ਖਾਣ ਦਾ ਮਨ ਕਰਦਾ ਹੈ, ਤੁਸੀਂ ਉਸ ਨੂੰ ਆਨਲਾਈਨ ਆਰਡਰ ਕਰ ਲੈਂਦੇ ਹੋ। ਭੋਜਨ ਤੁਹਾਡੇ ਘਰ ਜਾਂ ਦਫ਼ਤਰ ਤੱਕ ਪਹੁੰਚ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਰੋਬੋਟਿਕਸ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਜੀ ਹਾਂ ਤੁਸੀਂ ਸਹੀ ਪੜ੍ਹਿਆ। ਹੁਣ ਫੂਡ ਡਲਿਵਰੀ ਲਈ ਰੋਬੋਟ ਆਇਆ ਕਰਨਗੇ।

ਹੋਰ ਪੜ੍ਹੋ ...
  • Share this:

ਸੋਚੋ ਕਿ ਤੁਸੀਂ ਇੱਕ ਦਿਨ ਪੀਜ਼ਾ ਆਰਡਰ ਕੀਤਾ ਤੇ ਤੁਹਾਡਾ ਪੀਜ਼ਾ ਬਿਲਕੁਲ ਸਮੇਂ ਉੱਤੇ ਤੁਹਾਡੇ ਘਰ ਦੇ ਦਰਵਾਜ਼ੇ ਉੱਤੇ ਪਹੁੰਚ ਗਿਆ ਹੈ, ਤੇ ਇਸ ਨੂੰ ਲਿਆਉਣ ਵਾਲਾ ਹੋਰ ਕੋਈ ਨਹੀਂ ਬਲਕਿ ਇੱਕ ਰੋਬੋਟ ਹੈ। ਇਹ ਸਭ ਕਲਪਨਾ ਨਹੀਂ ਹੈ, ਇਹ ਅਸਲੀਅਤ ਵਿੱਚ ਹੋ ਰਿਹਾ ਹੈ। ਪੀਜ਼ਾ ਹੱਟ ਨੇ ਕੈਨੇਡਾ ਵਿੱਚ ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਲਈ ਪੀਜ਼ਾ ਹੱਟ ਨੇ ਸਰਵ ਰੋਬੋਟਿਕਸ ਨਾਲ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਦੇ ਤਹਿਤ ਘਰ-ਘਰ ਡਿਲੀਵਰੀ ਲਈ ਦੋ ਹਫ਼ਤਿਆਂ ਦਾ ਟ੍ਰਾਇਲ ਸ਼ੁਰੂ ਕੀਤਾ ਗਿਆ ਸੀ। ਇਸ ਵਿੱਚ ਰੋਬੋਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਪਾਇਲਟ ਪ੍ਰੋਜੈਕਟ ਵੈਨਕੂਵਰ ਸ਼ਹਿਰ ਵਿੱਚ ਕੀਤਾ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਹੋਰ ਸ਼ਹਿਰਾਂ ਵਿੱਚ ਵੀ ਅਜਿਹਾ ਕੀਤਾ ਜਾਵੇਗਾ।

ਟ੍ਰਾਇਲ ਦੌਰਾਨ, ਖਪਤਕਾਰ ਪੀਜ਼ਾ ਹੱਟ ਮੋਬਾਈਲ ਐਪ ਦੀ ਵਰਤੋਂ ਕਰਕੇ ਪੀਜ਼ਾ ਆਰਡਰ ਕਰ ਸਕਦੇ ਹਨ। ਯੂਜ਼ਰਸ ਨੂੰ ਰੋਬੋਟ ਦੀ ਲੋਕੇਸ਼ਨ ਟ੍ਰੈਕ ਕਰਨ ਲਈ ਵੀ ਇਸ ਐਪ ਦੀ ਵਰਤੋਂ ਕਰਨੀ ਪੈਂਦੀ ਸੀ। ਉਪਭੋਗਤਾਵਾਂ ਨੂੰ ਇੱਕ ਯੂਨੀਕ ਪਿੰਨ ਦਿੱਤਾ ਜਾਂਦਾ ਹੈ, ਜਿਸ ਦੀ ਮਦਦ ਨਾਲ ਉਹ ਰੋਬੋਟ ਤੋਂ ਆਰਡਰ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਕੁੱਲ ਮਿਲਾ ਕੇ, ਇਹ ਪ੍ਰਕਿਰਿਆ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਕੋਈ ਆਮ ਵਿਅਕਤੀ ਤੁਹਾਡੇ ਆਰਡਰ ਨਾਲ ਪਹੁੰਚਦਾ ਹੈ। ਇੱਥੇ ਇਨਸਾਨ ਦੀ ਬਜਾਏ ਰੋਬੋਟ ਹੀ ਤੁਹਾਡਾ ਆਰਡਰ ਲੈ ਕੇ ਆਵੇਗਾ। ਇਸ ਤੋਂ ਲਗਦਾ ਹੈ ਕਿ ਔਨਲਾਈਨ ਖਰੀਦਦਾਰੀ ਅਤੇ ਉਤਪਾਦ ਡਿਲੀਵਰੀ ਦਾ ਪੂਰਾ ਅਨੁਭਵ ਅਗਲੇ ਕੁਝ ਸਾਲਾਂ ਵਿੱਚ ਬਦਲ ਜਾਵੇਗਾ। ਫਿਰ ਇੱਕ ਰੋਬੋਟ ਤੁਹਾਡੇ ਸਾਮਾਨ ਨਾਲ ਤੁਹਾਡੇ ਘਰ ਆਇਆ ਕਰੇਗਾ। ਇਹ ਸਪੱਸ਼ਟ ਨਹੀਂ ਹੈ ਕਿ ਇਸ ਸਭ ਲਈ ਕਿੰਨਾ ਸਮਾਂ ਲੱਗੇਗਾ, ਪਰ ਇਹ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਸਭ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਵੇਗਾ।

Published by:Rupinder Kaur Sabherwal
First published:

Tags: Canada, Delivery, Food, Home delivery, Tech News, Tech updates, Technology