Rose Pudding Recipe: Valentine Week ਸ਼ੁਰੂ ਹੋ ਚੁੱਕਾ ਹੈ। ਇਹ ਪੂਰਾ ਮਹੀਨਾ ਤੁਸੀਂ ਆਪਣੇ ਸਾਥੀ ਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ ਖੁਸ਼ ਕਰ ਸਕਦੇ ਹੋ। ਇਸ ਲਈ ਤੁਸੀਂ ਆਪਣੇ ਸਾਥੀ ਲਈ ਰੋਜ਼ ਡੇਅ ਉੱਤੇ ਰੋਜ਼ ਪੁਡਿੰਗ ਬਣਾ ਕੇ ਦਿਨ ਨੂੰ ਖਾਸ ਬਣਾ ਸਕਦੇ ਹੋ।
ਰੋਜ਼ ਪੁਡਿੰਗ ਬਣਾਉਣ ਵਿੱਚ ਆਸਾਨ ਤੇ ਖਾਣ ਵਿੱਚ ਬਹੁਤ ਟੇਸਟੀ ਹੁੰਦੀ ਹੈ। ਜੇਕਰ ਤੁਸੀਂ ਘਰ 'ਚ ਸਵੀਟ ਡਿਸ਼ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਰੋਜ਼ ਪੁਡਿੰਗ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ। ਆਓ ਜਾਣਦੇ ਹਾਂ ਰੋਜ਼ ਪੁਡਿੰਗ ਬਣਾਉਣ ਦੀ ਵਿਧੀ...
ਰੋਜ਼ ਪੁਡਿੰਗ ਬਣਾਉਣ ਲਈ ਸਮੱਗਰੀ
2 ਕੱਪ ਦੁੱਧ, ਚਾਈਨ ਗ੍ਰਾਸ - 2 ਗ੍ਰਾਮ, ਗੁਲਾਬ ਸ਼ਰਬਤ - 1 ਚੱਮਚ, ਖੰਡ - 2 ਚੱਮਚ, ਪਾਣੀ
ਰੋਜ਼ ਪੁਡਿੰਗ ਬਣਾਉਣ ਦੀ ਵਿਧੀ:
-ਚਾਈਨਾ ਗ੍ਰਾਸ ਨੂੰ ਪਾਣੀ 'ਚ ਭਿਓਂ ਕੇ 10 ਮਿੰਟ ਲਈ ਇਕ ਪਾਸੇ ਰੱਖ ਦਿਓ। ਇਸ ਤੋਂ ਬਾਅਦ ਇਕ ਬਰਤਨ 'ਚ ਚਾਈਨਾ ਗ੍ਰਾਸ ਅਤੇ ਪਾਣੀ ਪਾ ਕੇ ਘੱਟ ਅੱਗ 'ਤੇ ਗਰਮ ਕਰਨ ਲਈ ਰੱਖੋ।
-ਚਾਈਨਾ ਗ੍ਰਾਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਪਾਣੀ ਵਿੱਚ ਪੂਰੀ ਤਰ੍ਹਾਂ ਘੁਲ ਨਹੀਂ ਜਾਂਦੀ।
-ਇਕ ਹੋਰ ਭਾਂਡਾ ਲਓ ਅਤੇ ਉਸ ਵਿਚ ਦੁੱਧ ਅਤੇ ਚੀਨੀ ਮਿਲਾ ਕੇ ਗਰਮ ਕਰੋ।
-ਜਦੋਂ ਦੁੱਧ ਉਬਲਣ ਲੱਗੇ ਤਾਂ ਉਸ ਵਿੱਚ ਪਾਣੀ ਵਿੱਚ ਘੋਲਿਆ ਹੋਇਆ ਚਾਈਨਾ ਗ੍ਰਾਸ ਪਾ ਦਿਓ।
-ਇਸ ਤੋਂ ਬਾਅਦ ਇਸ ਮਿਸ਼ਰਣ 'ਚ ਗੁਲਾਬ ਦਾ ਸ਼ਰਬਤ ਪਾਓ ਅਤੇ ਇਸ ਨੂੰ ਚਮਚ ਨਾਲ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ।
-ਹੁਣ ਇਸ ਮਿਸ਼ਰਣ ਨੂੰ ਘੱਟ ਅੱਗ 'ਤੇ 2 ਤੋਂ 3 ਮਿੰਟ ਹੋਰ ਉਬਾਲਣ ਦਿਓ।
-ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਠੰਡਾ ਹੋਣ ਲਈ ਛੱਡ ਦਿਓ।
-5 ਮਿੰਟ ਬਾਅਦ ਜਦੋਂ ਮਿਸ਼ਰਣ ਥੋੜ੍ਹਾ ਠੰਡਾ ਹੋ ਜਾਵੇ ਤਾਂ ਇਸ ਨੂੰ ਪੁਡਿੰਗ ਮੋਲਡ 'ਚ ਪਾ ਦਿਓ।
-ਪੂਡਿੰਗ ਨੂੰ ਮੋਲਡ ਵਿੱਚ ਭਰਨ ਤੋਂ ਬਾਅਦ ਇਸ ਨੂੰ ਸੈੱਟ ਕਰਨ ਲਈ ਕੁਝ ਦੇਰ ਲਈ ਇੱਕ ਪਾਸੇ ਰੱਖੋ।
-ਪੁਡਿੰਗ ਨੂੰ ਸੈੱਟ ਹੋਣ 'ਚ 10 ਤੋਂ 15 ਮਿੰਟ ਦਾ ਸਮਾਂ ਲੱਗੇਗਾ।
-ਸੈੱਟ ਕਰਨ ਤੋਂ ਬਾਅਦ ਪੁਡਿੰਗ ਨੂੰ 2 ਘੰਟੇ ਲਈ ਫਰਿੱਜ 'ਚ ਰੱਖੋ, ਤਾਂ ਕਿ ਉਹ ਠੀਕ ਤਰ੍ਹਾਂ ਠੰਡਾ ਹੋ ਸਕੇ।
-ਮੋਲਡ ਵਿੱਚੋਂ ਕੱਢਣ ਤੋਂ ਬਾਅਦ ਇਹ ਸਰਵ ਕਰਨ ਲਈ ਤਿਆਰ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Lifestyle, Recipe, Valentines day