Rose Water Benefits: ਗਰਮੀਆਂ ਵਿੱਚ ਵਾਲਾਂ ਦੀ ਦੇਖਭਾਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਤੇਜ਼ ਧੁੱਪ ਅਤੇ ਗਰਮ ਹਵਾ ਕਾਰਨ ਵਾਲ ਸੁੱਕੇ, ਬੇਜਾਨ ਅਤੇ ਖਰਾਬ ਹੋ ਜਾਂਦੇ ਹਨ। ਜੇਕਰ ਤੁਸੀਂ ਖਰਾਬ ਹੋਏ ਵਾਲਾਂ ਨੂੰ ਠੀਕ ਕਰਨ ਲਈ ਵਰਤੇ ਜਾਣ ਵਾਲੇ ਕੈਮੀਕਲ ਦੀ ਬਜਾਏ ਘਰ 'ਚ ਮੌਜੂਦ ਚੀਜ਼ਾਂ ਨਾਲ ਵਾਲਾਂ ਦੀ ਦੇਖਭਾਲ ਕਰਨਾ ਚਾਹੁੰਦੇ ਹੋ ਤਾਂ ਵਾਲਾਂ 'ਚ ਗੁਲਾਬ ਜਲ ਲਗਾਓ। ਇਸ ਨਾਲ ਤੁਹਾਡੇ ਸੁੱਕੇ ਵਾਲਾਂ ਨੂੰ ਚਮਕ ਮਿਲੇਗੀ ਅਤੇ ਵਾਲਾਂ ਦਾ ਵਿਕਾਸ ਵੀ ਬਿਹਤਰ ਹੋਵੇਗਾ।
ਸਕਿਨ ਨੂੰ ਨਿਖਾਰਨ ਲਈ ਜ਼ਿਆਦਾਤਰ ਲੋਕ ਗੁਲਾਬ ਜਲ ਦੀ ਵਰਤੋਂ ਕਰਦੇ ਹਨ। ਸ਼ਾਇਦ ਤੁਸੀਂ ਇਸ ਗੱਲ ਤੋਂ ਅਣਜਾਣ ਹੋਵੋਗੇ ਕਿ ਗੁਲਾਬ ਜਲ ਵਾਲਾਂ ਲਈ ਵੀ ਓਨਾ ਹੀ ਫਾਇਦੇਮੰਦ ਹੁੰਦਾ ਹੈ ਜਿੰਨਾ ਇਹ ਸਕਿਨ ਲਈ ਹੁੰਦਾ ਹੈ। ਗਰਮੀਆਂ 'ਚ ਗੁਲਾਬ ਜਲ ਨੂੰ ਸਕਿਨ ਦੇ ਨਾਲ-ਨਾਲ ਵਾਲਾਂ 'ਤੇ ਲਗਾਉਣ ਨਾਲ ਬਹੁਤ ਫਾਇਦਾ ਹੋ ਸਕਦਾ ਹੈ। ਆਓ ਜਾਣਦੇ ਹਾਂ ਵਾਲਾਂ 'ਤੇ ਗੁਲਾਬ ਜਲ ਲਗਾਉਣ ਦੇ ਤਰੀਕਿਆਂ ਅਤੇ ਇਸ ਦੇ ਫਾਇਦਿਆਂ ਬਾਰੇ।
ਗੁਲਾਬ ਜਲ ਦਾ ਜੈੱਲ ਬਣਾ ਕੇ ਵਰਤੋਂ ਕਰੋ :
ਗੁਲਾਬ ਜਲ ਜੈੱਲ ਬਣਾਉਣ ਲਈ, ਐਲੋਵੇਰਾ ਜੈੱਲ ਦੇ 2 ਚਮਚ ਵਿੱਚ 1 ਚਮਚ ਗੁਲਾਬ ਜਲ ਅਤੇ 1 ਕੈਪਸੂਲ ਵਿਟਾਮਿਨ ਈ ਪਾਓ, ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਏਅਰ ਟਾਈਟ ਕੰਟੇਨਰ ਵਿੱਚ ਰੱਖੋ। ਵਾਲਾਂ ਨੂੰ ਸ਼ੈਂਪੂ ਨਾਲ ਧੋਣ ਤੋਂ ਬਾਅਦ ਇਸ ਜੈੱਲ ਨੂੰ ਵਾਲਾਂ 'ਤੇ ਲਗਾਓ ਅਤੇ ਸਿਰ ਦੇ ਸਕੈਲਪ 'ਤੇ ਮਾਲਿਸ਼ ਕਰੋ। ਕੁਝ ਦੇਰ ਸੁੱਕਣ ਤੋਂ ਬਾਅਦ ਵਾਲਾਂ ਨੂੰ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਵਾਲਾਂ ਵਿੱਚ ਨਮੀ ਬਣੀ ਰਹਿੰਦੀ ਹੈ। ਜਿਸ ਕਾਰਨ ਵਾਲ ਨਰਮ ਅਤੇ ਚਮਕਦਾਰ ਦਿਖਣ ਲੱਗਦੇ ਹਨ। ਐਂਟੀ-ਬੈਕਟੀਰੀਅਲ ਤੱਤ ਵਾਲਾ ਇਹ ਜੈੱਲ ਸਕੈਲਪ ਦੀ ਇਨਫੈਕਸ਼ਨ ਨੂੰ ਦੂਰ ਰੱਖਣ ਵਿੱਚ ਵੀ ਮਦਦ ਕਰਦਾ ਹੈ।
ਗੁਲਾਬ ਜਲ ਨਾਲ ਸ਼ੈਂਪੂ ਬਣਾਓ :
ਗੁਲਾਬ ਜਲ ਦਾ ਸ਼ੈਂਪੂ ਬਣਾਉਣ ਲਈ ਵਾਲਾਂ ਨੂੰ ਧੋਣ ਸਮੇਂ ਸ਼ੈਂਪੂ 'ਚ 1 ਚਮਚ ਗੁਲਾਬ ਜਲ ਅਤੇ 1 ਚਮਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਨੂੰ ਧੋ ਲਓ। ਹਫ਼ਤੇ ਵਿੱਚ 2-3 ਵਾਰ ਗੁਲਾਬ ਜਲ ਵਾਲਾਂ ਵਿੱਚ ਲਗਾਉਣ ਨਾਲ ਵਾਲਾਂ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ। ਇਸ ਦੇ ਨਾਲ ਹੀ ਵਾਲਾਂ ਦੀ ਨਮੀ ਬਣੀ ਰਹਿੰਦੀ ਹੈ, ਜਿਸ ਕਾਰਨ ਵਾਲ ਨਰਮ ਅਤੇ ਰੇਸ਼ਮੀ ਹੁੰਦੇ ਹਨ।
ਗੁਲਾਬ ਜਲ ਹੇਅਰ ਪੈਕ ਲਗਾਓ :
ਡੈਂਡਰਫ ਤੋਂ ਛੁਟਕਾਰਾ ਪਾਉਣ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਗਰਮੀਆਂ ਵਿਚ ਗੁਲਾਬ ਜਲ ਦਾ ਹੇਅਰ ਪੈਕ ਵੀ ਅਜ਼ਮਾ ਸਕਦੇ ਹੋ। ਇਸ ਦੇ ਲਈ 1 ਕੱਪ ਦਹੀਂ 'ਚ 5 ਚਮਚ ਗੁਲਾਬ ਜਲ, 1 ਚੱਮਚ ਨਿੰਬੂ ਦਾ ਰਸ ਅਤੇ 2 ਚਮਚ ਮੇਥੀ ਦਾ ਪਾਊਡਰ ਮਿਲਾ ਕੇ ਪੇਸਟ ਬਣਾ ਲਓ। ਇਸ ਹੇਅਰ ਮਾਸਕ ਨੂੰ ਵਾਲਾਂ 'ਤੇ ਲਗਾਓ ਅਤੇ 30 ਮਿੰਟ ਬਾਅਦ ਵਾਲਾਂ ਨੂੰ ਸਾਫ਼ ਪਾਣੀ ਨਾਲ ਧੋ ਲਓ। ਬਿਹਤਰ ਨਤੀਜਿਆਂ ਲਈ ਹਫਤੇ 'ਚ ਇਕ ਵਾਰ ਇਸ ਹੇਅਰ ਮਾਸਕ ਨੂੰ ਵਾਲਾਂ 'ਤੇ ਲਗਾਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty, Beauty tips, Rose, Summer 2022, Summer care tips