Home /News /lifestyle /

ਤਰੱਕੀ ਦੇ ਰਾਹ 'ਤੇ Royal Enfield, ਵਿਕਰੀ 'ਚ 133% ਵਾਧੇ ਨਾਲ ਦੋ ਹੋਰ ਨਵੇਂ Models ਦੀ ਮੰਗ

ਤਰੱਕੀ ਦੇ ਰਾਹ 'ਤੇ Royal Enfield, ਵਿਕਰੀ 'ਚ 133% ਵਾਧੇ ਨਾਲ ਦੋ ਹੋਰ ਨਵੇਂ Models ਦੀ ਮੰਗ

Classic 350 ਭਾਰਤੀ ਬਾਜ਼ਾਰ ਵਿੱਚ Royal Enfield ਦਾ ਸਭ ਤੋਂ ਮਸ਼ਹੂਰ ਮਾਡਲ ਹੈ। ਇਸ ਨੂੰ 2021 ਵਿੱਚ ਵੀ ਅਪਡੇਟ ਕੀਤਾ ਗਿਆ ਸੀ। ਇਸ ਤੋਂ ਬਾਅਦ Meteor 350 ਦਾ ਨੰਬਰ ਆਉਂਦਾ ਹੈ। Royal Enfield ਨੇ ਹਾਲ ਹੀ ਵਿੱਚ ਮਲੇਸ਼ੀਅਨ ਮਾਰਕੀਟ ਵਿੱਚ ਕਲਾਸਿਕ 350 ਅਤੇ ਮੀਟੀਅਰ 350 ਨੂੰ ਵੀ ਲਾਂਚ ਕੀਤਾ ਹੈ।

ਹੋਰ ਪੜ੍ਹੋ ...
  • Share this:
ਕੋਵਿਡ-19 ਕਾਰਨ ਲਾਏ ਗਏ ਲੌਕਡਾਊਨ ਤੋਂ ਬਾਅਦ ਆਟੋਮੋਬਾਈਲ ਕੰਪਨੀਆਂ ਵੀ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ ਜੁਟੀਆਂ ਹੋਈਆਂ ਹਨ ਤਾਂ ਜੋ ਉਸ ਸਮੇਂ ਦੌਰਾਨ ਹੋਏ ਨੁਕਸਾਨ ਨੂੰ ਪੂਰਾ ਕੀਤਾ ਜਾ ਸਕੇ। ਕਈ ਕੰਪਨੀਆਂ ਇਸ ਵਿੱਚ ਕਾਮਯਾਬ ਵੀ ਰਹੀਆਂ ਹਨ। ਦੱਸ ਦਈਏ ਕਿ ਮਈ 2022 ਵਿੱਚ, ਯਾਨੀ ਪਿਛਲੇ ਮਹੀਨੇ ਵਿੱਚ, ਰਾਇਲ ਐਨਫੀਲਡ ( Royal Enfield) ਦੀ ਵਿਕਰੀ ਵਿੱਚ 133% ਦਾ ਵਾਧਾ ਹੋਇਆ ਹੈ।

ਕੰਪਨੀ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਸ ਨੇ ਮਈ ਵਿੱਚ ਕੁੱਲ 63,643 ਮੋਟਰਸਾਈਕਲ ਵੇਚੇ ਹਨ। ਇਹ ਪਿਛਲੇ ਸਾਲ ਇਸੇ ਮਹੀਨੇ ਵਿਕਣ ਵਾਲੇ 27,294 ਮੋਟਰਸਾਈਕਲਾਂ ਨਾਲੋਂ ਬਹੁਤ ਜ਼ਿਆਦਾ ਹਨ। ਇਸ ਸਮੇਂ ਦੌਰਾਨ, ਕੰਪਨੀ ਦੀਆਂ ਦੋ ਬਾਈਕਸ ਕਲਾਸਿਕ 350 (Classic 350) ਅਤੇ ਮੀਟੀਅਰ 350 (Meteor 350) ਦੀ ਸਭ ਤੋਂ ਵੱਧ ਮੰਗ ਰਹੀ ਹੈ।

ਇਸ ਤੋਂ ਇਲਾਵਾ, ਕੰਪਨੀ ਨੇ ਕਿਹਾ ਕਿ ਉਹ ਵਿਦੇਸ਼ੀ ਬਾਜ਼ਾਰਾਂ ਵਿੱਚ ਆਪਣੇ ਹੁਣ ਤੱਕ ਦੇ ਸਭ ਤੋਂ ਵੱਧ 10,118 ਮੋਟਰਸਾਈਕਲਾਂ ਦੀ ਵਿਕਰੀ ਕਰਨ ਵਿੱਚ ਕਾਮਯਾਬ ਰਹੀ ਹੈ, ਜਿਸ ਨਾਲ ਕੁੱਲ ਅੰਤਰਰਾਸ਼ਟਰੀ ਵਿਕਰੀ 40% ਤੋਂ ਵੱਧ ਹੋ ਗਈ ਹੈ। ਮਹੀਨਾਵਾਰ ਵਾਧੇ ਦੇ ਮਾਮਲੇ ਵਿੱਚ ਵੀ, ਕੰਪਨੀ ਅਪ੍ਰੈਲ 2022 ਵਿੱਚ ਸਕਾਰਾਤਮਕ ਵਾਧਾ ਦਰਜ ਕਰਨ ਦੇ ਯੋਗ ਸੀ।

Classic 350 ਭਾਰਤੀ ਬਾਜ਼ਾਰ ਵਿੱਚ Royal Enfield ਦਾ ਸਭ ਤੋਂ ਮਸ਼ਹੂਰ ਮਾਡਲ ਹੈ। ਇਸ ਨੂੰ 2021 ਵਿੱਚ ਵੀ ਅਪਡੇਟ ਕੀਤਾ ਗਿਆ ਸੀ। ਇਸ ਤੋਂ ਬਾਅਦ Meteor 350 ਦਾ ਨੰਬਰ ਆਉਂਦਾ ਹੈ। Royal Enfield ਨੇ ਹਾਲ ਹੀ ਵਿੱਚ ਮਲੇਸ਼ੀਅਨ ਮਾਰਕੀਟ ਵਿੱਚ ਕਲਾਸਿਕ 350 ਅਤੇ ਮੀਟੀਅਰ 350 ਨੂੰ ਵੀ ਲਾਂਚ ਕੀਤਾ ਹੈ।

Classic 350 ਦੇ ਨਵੇਂ ਫੀਚਰਸ
ਨਵੀਂ ਪੀੜ੍ਹੀ ਦੇ ਕਲਾਸਿਕ 350 ਨੂੰ ਹੋਰ ਕਲਰ ਵਿਕਲਪਾਂ ਨਾਲ ਲਾਂਚ ਕੀਤਾ ਗਿਆ ਸੀ। ਇਸ ਵਿੱਚ, ਹੁਣ ਗਾਹਕਾਂ ਨੂੰ 11 ਰੰਗਾਂ ਦਾ ਵਿਕਲਪ ਮਿਲਦਾ ਹੈ। ਇਸ ਵਿੱਚ ਫਿਊਲ ਲੈਵਲ, ਓਡੋਮੀਟਰ ਅਤੇ ਟ੍ਰਿਪ ਮੀਟਰ ਵਰਗੀ ਮਹੱਤਵਪੂਰਨ ਜਾਣਕਾਰੀ ਦਿਖਾਉਣ ਲਈ ਇੱਕ ਛੋਟਾ ਡਿਜੀਟਲ ਕਲੱਸਟਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਦਾ ਸਪੀਡੋਮੀਟਰ ਬਹੁਤ ਜ਼ਿਆਦਾ ਜਗ੍ਹਾ ਘੇਰਦਾ ਹੈ। ਕਲਾਸਿਕ 350 ਨੂੰ ਟ੍ਰਨ-ਬਾਏ-ਟ੍ਰਨ ਟ੍ਰਿਪਰ ਨੈਵੀਗੇਸ਼ਨ ਮਿਲਦਾ ਹੈ, ਜੋ ਕਿ ਪਹਿਲਾਂ Meteor 350 ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੀ ਕੀਮਤ 1.90 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।

Meteor 350 ਦਾ ਨਵਾਂ ਮਾਡਲ
ਇਸ ਤੋਂ ਇਲਾਵਾ ਕੰਪਨੀ ਜਲਦੀ ਹੀ ਦੇਸ਼ 'ਚ Meteor 350 ਮਾਡਲ ਲਾਈਨਅੱਪ ਦਾ ਵਿਸਤਾਰ ਕਰਨ ਜਾ ਰਹੀ ਹੈ। ਇੱਕ ਤਾਜ਼ਾ ਮੀਡੀਆ ਰਿਪੋਰਟ ਦੇ ਅਨੁਸਾਰ, ਬਾਈਕ ਨਿਰਮਾਤਾ 18-ਇੰਚ ਦੇ ਫਰੰਟ ਅਤੇ 17-ਇੰਚ ਦੇ ਪਿਛਲੇ ਅਲਾਏ ਵ੍ਹੀਲਸ ਦੇ ਨਾਲ ਇੱਕ ਨਵਾਂ ਵੇਰੀਐਂਟ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਜੂਨ ਦੇ ਅਖੀਰ ਜਾਂ ਜੁਲਾਈ 2022 ਦੇ ਸ਼ੁਰੂ ਵਿੱਚ ਦੇਖਿਆ ਜਾ ਸਕੇਗਾ।
Published by:Amelia Punjabi
First published:

Tags: Royal enfield, Royal Enfield Classic 350

ਅਗਲੀ ਖਬਰ