Home /News /lifestyle /

Royal Enfield ਜਲਦ ਲਾਂਚ ਕਰਨ ਜਾ ਰਹੀ ਹੈ ਨਵੀਂ ਬਾਈਕ, ਜਾਣੋ ਫੀਚਰ 'ਤੇ ਕੀਮਤ

Royal Enfield ਜਲਦ ਲਾਂਚ ਕਰਨ ਜਾ ਰਹੀ ਹੈ ਨਵੀਂ ਬਾਈਕ, ਜਾਣੋ ਫੀਚਰ 'ਤੇ ਕੀਮਤ

Royal Enfield ਜਲਦ ਲਾਂਚ ਕਰਨ ਜਾ ਰਹੀ ਹੈ ਨਵੀਂ ਬਾਈਕ, ਜਾਣੋ ਫੀਚਰ 'ਤੇ ਕੀਮਤ

Royal Enfield ਜਲਦ ਲਾਂਚ ਕਰਨ ਜਾ ਰਹੀ ਹੈ ਨਵੀਂ ਬਾਈਕ, ਜਾਣੋ ਫੀਚਰ 'ਤੇ ਕੀਮਤ

ਰਾਇਲ ਐਨਫੀਲਡ (Royal Enfield) ਜਲਦੀ ਹੀ ਦੇਸ਼ ਵਿੱਚ Meteor 350 ਮਾਡਲ ਲਾਈਨਅੱਪ ਪੇਸ਼ ਕਰਨ ਜਾ ਰਹੀ ਹੈ। ਇਸ ਸੰਬੰਧੀ ਤਾਜਾ ਮਿਲੀ ਜਾਣਕਾਰੀ ਦੇ ਅਨੁਸਾਰ, ਬਾਈਕ ਨਿਰਮਾਤਾ ਰਾਇਲ ਐਨਫੀਲਡ (Royal Enfield) ਕੰਪਨੀ 18-ਇੰਚ ਦੇ ਫਰੰਟ ਅਤੇ 17-ਇੰਚ ਦੇ ਪਿਛਲੇ ਅਲੌਏ ਵ੍ਹੀਲਸ ਦੇ ਨਾਲ ਇੱਕ ਨਵਾਂ ਮਾਡਲ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੁਆਰਾ ਅੱਪਡੇਟ ਕੀਤੇ ਜਾਣ ਵਾਲਾ ਇਹ ਮਾਡਲ ਜੂਨ ਦੇ ਅਖੀਰ ਜਾਂ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਬਾਜ਼ਾਰ ਵਿੱਚ ਆ ਜਾਣਗੇ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਨਵਾਂ Royal Enfield Meteor 350 ਵੇਰੀਐਂਟ ਇੱਕ ਫਲੈਟਰ ਹੈਂਡਲਬਾਰ ਅਤੇ ਇੱਕ ਸਿੰਗਲ-ਪੀਸ ਕੰਟੋਰਡ ਸੀਟ ਦੇ ਨਾਲ ਥੋੜਾ ਵਧੇਰੇ ਆਕ੍ਰਾਮਕ ਸਟਾਈਲਿੰਗ ਦੇ ਨਾਲ ਆਵੇਗਾ। ਇਸ ਨੂੰ ਅੰਡਰਪਿਨਿੰਗਜ਼ ਅਤੇ ਇੰਜਣ ਕੇਸ 'ਤੇ ਸਪੌਰਟੀ ਬਲੈਕ ਟ੍ਰੀਟਮੈਂਟ ਮਿਲ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਨਵੇਂ ਕਲਰ ਆਪਸ਼ਨ ਵੀ ਮਿਲ ਸਕਦੇ ਹਨ।

ਇਸ ਦੇ ਲੁੱਕ ਤੋਂ ਇਲਾਵਾ ਬਾਈਕ 'ਚ ਹੋਰ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਨਵੇਂ ਮਾਡਲ ਵਿੱਚ ਫਰੰਟ ਵਿੱਚ 130mm ਟ੍ਰੈਵਲ ਦੇ ਨਾਲ 41mm ਟੈਲੀਸਕੋਪਿਕ ਫੋਰਕ ਅਤੇ ਪਿਛਲੇ ਪਾਸੇ 6-ਸਟੈਪ ਪ੍ਰੀਲੋਡ ਐਡਜਸਟਮੈਂਟ ਦੇ ਨਾਲ ਟਵਿਨ ਸ਼ੌਕ ਐਬਜ਼ੋਰਬਰਸ ਹੋਣਗੇ। ਇਸ ਵਿੱਚ 1400mm ਲੰਬਾ ਵ੍ਹੀਲਬੇਸ ਅਤੇ 170mm ਗਰਾਊਂਡ ਕਲੀਅਰੈਂਸ ਹੋਵੇਗਾ। ਇਸ ਤੋਂ ਇਲਾਵਾ ਬਾਈਕ ਨੂੰ 300mm ਫਰੰਟ ਅਤੇ 270mm ਰੀਅਰ ਡਿਸਕ ਬ੍ਰੇਕ ਮਿਲੇਗੀ।

ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸ ਨਵੇਂ ਮਾਡਲ ਨੂੰ ਡਿਜ਼ਾਈਨ ਕਰਦਿਆਂ ਉਹਨਾਂ ਨੌਜਵਾਨਾਂ ਨੂੰ ਧਿਆਨ ਵਿਚ ਰੱਖਿਆ ਹੈ ਜੋ ਸ਼ਹਿਰ ਆਧਾਰਿਤ ਕਰੂਜ਼ਰ ਬਾਈਕ ਨੂੰ ਤਰਜੀਹ ਦਿੰਦੇ ਹਨ। ਇਸਦੀ ਕੀਮਤ ਮੌਜੂਦਾ ਐਂਟਰੀ-ਲੇਵਲ ਫਾਇਰਬਾਲ ਮਾਡਲ ਤੋਂ ਲਗਭਗ 8,000 ਤੋਂ 10,000 ਰੁਪਏ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਨਵੇਂ ਮਾਡਲ ਦੀ ਸ਼ੁਰੂਆਤੀ ਕੀਮਤ 2.01 ਲੱਖ ਰੁਪਏ (ਐਕਸ-ਸ਼ੋਰੂਮ) ਹੋ ਸਕਦੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਾਇਲ ਐਨਫੀਲਡ (Royal Enfield) ਜੂਨ 2022 ਦੇ ਅੰਤ ਤੱਕ ਨਵੀਂ ਹੰਟਰ 350cc ਬਾਈਕ ਲਾਂਚ ਕਰ ਸਕਦੀ ਹੈ। Meteor ਦੇ ਪਲੇਟਫਾਰਮ 'ਤੇ ਬਣਿਆ ਮਾਡਲ 349cc, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਨਾਲ ਆਵੇਗਾ ਜੋ 20.2bhp ਦੀ ਪਾਵਰ ਅਤੇ 12Nm ਦਾ ਟਾਰਕ ਜਨਰੇਟ ਕਰੇਗਾ। ਬਾਈਕ ਨੂੰ ਰਾਊਂਡ ਹੈੱਡਲੈਂਪਸ ਅਤੇ ਰੀਅਰ ਵਿਊ ਮਿਰਰ, ਗੋਲਡ ਫਿਊਲ ਟੈਂਕ, ਕੰਪੈਕਟ ਐਗਜਾਸਟ ਅਤੇ ਸ਼ਾਰਟ ਟੇਲ ਸੈਕਸ਼ਨ ਵਰਗੇ ਐਲੀਮੈਂਟਸ ਦੇ ਨਾਲ ਰੈਟਰੋ ਰੋਡਸਟਰ ਸਟਾਈਲਿੰਗ ਮਿਲੇਗੀ।
Published by:rupinderkaursab
First published:

Tags: Auto, Auto industry, Auto news, Automobile, New Bikes In India, Superbike

ਅਗਲੀ ਖਬਰ