Home /News /lifestyle /

Royal Enfield Meteror 350: ਰਾਇਲ ਐਨਫੀਲਡ ਮੀਟੀਓਰ 350 ਹੋਈ ਮਹਿੰਗੀ, ਜਾਣੋ ਕਿੰਨੀ ਵਧੀ ਕੀਮਤ!

Royal Enfield Meteror 350: ਰਾਇਲ ਐਨਫੀਲਡ ਮੀਟੀਓਰ 350 ਹੋਈ ਮਹਿੰਗੀ, ਜਾਣੋ ਕਿੰਨੀ ਵਧੀ ਕੀਮਤ!

Royal Enfield Meteror 350 ਹੋਈ ਮਹਿੰਗੀ, ਜਾਣੋ ਕਿੰਨੀ ਵਧੀ ਕੀਮਤ!

Royal Enfield Meteror 350 ਹੋਈ ਮਹਿੰਗੀ, ਜਾਣੋ ਕਿੰਨੀ ਵਧੀ ਕੀਮਤ!

ਜੇਕਰ ਤੁਸੀਂ ਜਲਦੀ ਹੀ ਨਵਾਂ Meteor 350 ਮੋਟਰਸਾਈਕਲ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਮਹੀਨੇ ਤੋਂ ਤੁਹਾਡੀ ਜੇਬ 'ਤੇ ਇਹ ਥੋੜਾ ਭਾਰੀ ਹੋਣ ਵਾਲਾ ਹੈ ਕਿਉਂਕਿ ਰਾਇਲ ਐਨਫੀਲਡ ਨੇ ਇਸਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਪਹਿਲਾਂ ਅਪ੍ਰੈਲ 'ਚ ਕੀਮਤ ਵਧਾਈ ਗਈ ਸੀ, ਬਾਅਦ 'ਚ ਮਈ 'ਚ ਫਿਰ ਤੋਂ ਕੀਮਤ ਘਟਾਈ ਗਈ ਸੀ। ਇਸ ਦਾ ਕਾਰਨ ਇਹ ਸੀ ਕਿ ਬਾਈਕਤੋਂ ਚਿੱਪ ਨਾ ਹੋਣ ਕਾਰਨ ਟ੍ਰਿਪਰ ਨੇਵੀਗੇਸ਼ਨ ਹਟਾ ਦਿੱਤਾ ਗਿਆ ਸੀ।

ਹੋਰ ਪੜ੍ਹੋ ...
  • Share this:

Meteor 350 ਦੀ ਕੀਮਤ 'ਚ ਵਾਧੇ ਤੋਂ ਇਲਾਵਾ ਇਸ 'ਚ ਤਿੰਨ ਨਵੇਂ ਕਲਰ ਆਪਸ਼ਨ ਵੀ ਸ਼ਾਮਲ ਕੀਤੇ ਗਏ ਹਨ। ਹੁਣ Meteor 350 13 ਰੰਗਾਂ ਵਿੱਚ ਉਪਲਬਧ ਹੈ। ਕੀਮਤ ਵਧਾਉਣ ਤੋਂ ਬਾਅਦ, ਹੁਣ ਇਸ ਦੀ ਸ਼ੁਰੂਆਤੀ ਕੀਮਤ 2,05,844 ਹੈ। ਰਾਇਲ ਐਨਫੀਲਡ ਅਗਸਤ 2022 ਵਿੱਚ J-ਸੀਰੀਜ਼ (J-Series) ਪਲੇਟਫਾਰਮ-ਅਧਾਰਿਤ ਹੰਟਰ 350 ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।

ਵੇਰੀਐਂਟ ਅਨੁਸਾਰ ਕੀਮਤ ਵਿੱਚ ਵਾਧਾ
Meteor 350 ਦੇ ਫਾਇਰਬਾਲ ਰੈੱਡ (Fireball Red), ਯੈਲੋ (Yellow), ਬਲੂ (Blue) ਅਤੇ ਮੈਟ ਗ੍ਰੀਨ (Matte Green) ਵੇਰੀਐਂਟ ਹੁਣ 2,05,844 ਰੁਪਏ ਵਿੱਚ ਉਪਲਬਧ ਹਨ, ਜੋ ਕਿ ਪਹਿਲਾਂ 2,01,253 ਰੁਪਏ ਦੀ ਕੀਮਤ ਨਾਲੋਂ 3591 ਰੁਪਏ ਮਹਿੰਗਾ ਹੈ। ਇਸ ਤੋਂ ਇਲਾਵਾ ਸਟੈਲਰ ਬਲੂ (Stellar Blue), ਰੈੱਡ (Red) ਅਤੇ ਬਲੈਕ (Black) ਵੇਰੀਐਂਟ 'ਤੇ 4591 ਰੁਪਏ ਦਾ ਵਾਧਾ ਹੋਇਆ ਹੈ।

ਇਸ ਦੀ ਨਵੀਂ ਕੀਮਤ 2,11,924 ਰੁਪਏ ਹੈ। ਸਟੈਲਰ ਪਿਓਰ ਬਲੈਕ ਕਸਟਮ (Stellar Pure Black Custom) ਦੀ ਕੀਮਤ ਹੁਣ 2,11,924 ਰੁਪਏ ਹੈ, ਜੋ ਕਿ 2754 ਰੁਪਏ ਦੀ ਸਭ ਤੋਂ ਛੋਟੀ ਕੀਮਤ ਵਾਧਾ ਹੈ। ਸੁਪਰਨੋਵਾ ਬ੍ਰਾਊਨ (), ਬਲੂ ਅਤੇ ਰੈੱਡ ਵੇਰੀਐਂਟ ਪਹਿਲਾਂ 2,17,469 ਰੁਪਏ 'ਚ ਪੇਸ਼ ਕੀਤੇ ਗਏ ਸਨ ਅਤੇ ਹੁਣ 4,592 ਰੁਪਏ ਦੇ ਵਾਧੇ ਤੋਂ ਬਾਅਦ 2,22,061 ਰੁਪਏ 'ਚ ਉਪਲਬਧ ਹਨ।

ਬਹੁਤ ਆਰਾਮਦਾਇਕ ਹੈਮੋਟਰਸਾਈਕਲ
Royal Enfield Meteor 350 ਨੂੰ 2020 ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਹ ਕੰਪਨੀ ਦੇ ਕ੍ਰਾਂਤੀਕਾਰੀ "J" ਆਰਕੀਟੈਕਚਰ 'ਤੇ ਆਧਾਰਿਤ ਹੈ। ਇਸ ਵਿੱਚ ਲੋਅ-ਹਾਈਟ ਵਾਲੀ ਸੀਟ, ਉੱਚੀ ਹੈਂਡਲਬਾਰ ਅਤੇ ਫਰੰਟ ਫੁੱਟਪੈਗ ਹਨ, ਜੋ ਇੱਕ ਆਰਾਮਦਾਇਕ ਰਾਈਡਿੰਗ ਅਨੁਭਵ ਪ੍ਰਦਾਨ ਕਰਦੇ ਹਨ।

ਇਸ ਤੋਂ ਇਲਾਵਾ, ਬਾਈਕ ਨੂੰ km/h ਅਤੇ mph ਅੰਕਾਂ ਵਾਲਾ ਐਨਾਲਾਗ ਸਪੀਡੋਮੀਟਰ ਅਤੇ 8 ਟੇਲ-ਟੇਲ LEDs ਦੇ ਨਾਲ ਇੱਕ ਡਿਜੀ-ਐਨਾਲਾਗ ਇੰਸਟਰੂਮੈਂਟ ਕਲੱਸਟਰ ਮਿਲਦਾ ਹੈ। ਬਾਈਕ 'ਚ ਸਰਵਿਸ ਰਿਮਾਈਂਡਰ, ਫਿਊਲ ਲੈਵਲ ਬਾਰ, ਘੜੀ, ਗੇਅਰ ਇੰਡੀਕੇਸ਼ਨ ਅਤੇ ਈਕੋ ਇੰਡੀਕੇਟਰ ਵਰਗੇ ਫੀਚਰਸ ਵੀ ਹਨ।
Published by:rupinderkaursab
First published:

Tags: Auto, Auto industry, Auto news, Automobile, Car, Punjab Police

ਅਗਲੀ ਖਬਰ