Home /News /lifestyle /

Royal Enfield ਦੀ ਸਭ ਤੋਂ ਸਸਤੀ ਬਾਈਕ 7 ਅਗਸਤ ਨੂੰ ਹੋਵੇਗੀ ਲਾਂਚ, ਦੇਖੋ ਡਿਜ਼ਾਈਨ 

ਨਵੀਂ ਦਿੱਲੀ : ਰਾਇਲ ਐਨਫੀਲਡ (Royal Enfield) 7 ਅਗਸਤ ਨੂੰ ਆਪਣੀ ਨਵੀਂ ਰੈਟਰੋ ਮੋਟਰਸਾਈਕਲ ਲਾਂਚ ਕਰਨ ਜਾ ਰਹੀ ਹੈ। ਹਾਲਾਂਕਿ, ਨਵੀਂ ਮੋਟਰਸਾਈਕਲ ਦਾ ਅਧਿਕਾਰਤ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ। ਇਸ ਨੂੰ ਹੰਟਰ 350 ਕਿਹਾ ਜਾ ਸਕਦਾ ਹੈ। ਲਾਂਚ ਕੀਤੇ ਜਾਣ 'ਤੇ, ਇਹ ਦੇਸ਼ ਵਿੱਚ ਵਿਕਰੀ ਲਈ ਉਪਲਬਧ ਸਭ ਤੋਂ ਕਿਫਾਇਤੀ ਰਾਇਲ ਐਨਫੀਲਡ (Royal Enfield) ਮੋਟਰਸਾਈਕਲ ਹੋਣ ਦੀ ਉਮੀਦ ਹੈ।

ਹੋਰ ਪੜ੍ਹੋ ...
  • Share this:

ਭਾਰਤੀ ਮੋਟਰਸਾਈਕਲ ਨਿਰਮਾਤਾ ਦੀ ਨਵੀਂ 350cc ਮੋਟਰਸਾਈਕਲ ਦੀ ਕਈ ਵਾਰ ਟੈਸਟਿੰਗ ਕੀਤੀ ਜਾ ਚੁੱਕੀ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਗੋਲ ਹੈੱਡਲੈਂਪ ਅਤੇ ਰੈਟਰੋ ਲੁੱਕ ਦੇ ਨਾਲ ਆਵੇਗਾ। ਇਸ ਵਿੱਚ ਇੱਕ ਸਟਬੀ ਐਗਜਾਸਟ ਹੋਵੇਗਾ। ਮੋਟਰਸਾਈਕਲ ਆਕਾਰ ਵਿਚ ਕਾਫ਼ੀ ਕਾਂਪੈਕਟ ਹੋਵੇਗਾ ਅਤੇ ਇਸ ਵਿਚ ਸਿੰਗਲ-ਪੀਸ ਸੀਟ, ਸਟਬੀ ਐਗਜ਼ਾਸਟ ਅਤੇ ਟੇਨ-ਸਪੋਕ ਅਲੌਏ ਜਾਂ ਸਪੋਕ ਵ੍ਹੀਲ ਹੋਣਗੇ।

ਇੰਝ ਦਾ ਹੋਵੇਗਾ ਬਾਈਕ ਦਾ ਡਿਜ਼ਾਈਨ
ਨਵੀਂ ਬਾਈਕ ਦੇ ਕੁਝ ਹੋਰ ਡਿਜ਼ਾਈਨ ਹਾਈਲਾਈਟਸ ਫੋਰਕ ਕਵਰ ਗੇਟਰਸ, ਆਫਸੈੱਟ ਇੰਸਟਰੂਮੈਂਟ ਕਲੱਸਟਰ ਆਦਿ ਹੋਣਗੇ। ਫੀਚਰਸ ਦੀ ਗੱਲ ਕਰੀਏ ਤਾਂ ਇਸ ਨੂੰ ਰਾਇਲ ਐਨਫੀਲਡ ਦੇ ਟ੍ਰਿਪਰ ਨੇਵੀਗੇਸ਼ਨ ਪੋਡ ਨੂੰ ਐਕਸੈਸਰੀ ਦੇ ਤੌਰ 'ਤੇ ਮਿਲਣ ਦੀ ਸੰਭਾਵਨਾ ਹੈ। ਰੈਟਰੋ ਮੋਟਰਸਾਈਕਲ ਉਸੇ 349cc, ਸਿੰਗਲ-ਸਿਲੰਡਰ, ਏਅਰ- ਅਤੇ ਆਇਲ-ਕੂਲਡ, FI ਇੰਜਣ ਦੁਆਰਾ ਸੰਚਾਲਿਤ ਹੋਵੇਗਾ ਜੋ Meteor 350 ਅਤੇ ਨਵੀਂ ਪੀੜ੍ਹੀ ਦੇ ਕਲਾਸਿਕ 350 'ਤੇ ਵੀ ਦੇਖਿਆ ਗਿਆ ਹੈ।

ਇਨ੍ਹਾਂ ਬਾਈਕਸ ਦਾ ਹੋਵੇਗਾ ਨਵੀਂ Royal Enfield ਦਾ ਮੁਕਾਬਲਾ
ਇਹ ਇੰਜਣ ਹੋਰ ਰਾਇਲ ਐਨਫੀਲਡ ਮੋਟਰਸਾਈਕਲਾਂ ਦੇ ਵਿੱਚ 20 Bhp ਅਤੇ 27 Nm ਪੀਕ ਟਾਰਕ ਜਨਰੇਟ ਕਰਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਹੰਟਰ 350 'ਚ ਵੀ ਅਜਿਹਾ ਹੀ ਆਉਟਪੁੱਟ ਦੇਖਣ ਨੂੰ ਮਿਲੇਗਾ। ਇਸ ਵਿੱਚ ਸਿੰਗਲ/ਡੁਅਲ-ਚੈਨਲ ABS ਦੇ ਨਾਲ ਅਗਲੇ ਪਾਸੇ ਡਿਸਕ ਬ੍ਰੇਕ ਅਤੇ ਪਿਛਲੇ ਪਾਸੇ ਇੱਕ ਡਿਸਕ/ਡਰੱਮ ਯੂਨਿਟ ਮਿਲਣ ਦੀ ਸੰਭਾਵਨਾ ਹੈ। ਲਾਂਚ ਹੋਣ 'ਤੇ, ਇਹ ਨਵੀਂ ਰਾਇਲ ਐਨਫੀਲਡ ਮੋਟਰਸਾਈਕਲ TVS ਰੋਨਿਨ ਅਤੇ Honda H'ness CB35 ਨੂੰ ਟੱਕਰ ਦੇਵੇਗੀ। ਰਾਇਲ ਐਨਫੀਲਡ ਹੰਟਰ 350 ਦੇ ਕਲਰ ਆਪਸ਼ਨ ਅਤੇ ਵੇਰੀਐਂਟ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ ਨੂੰ ਹੰਟਰ ਰੈਟਰੋ, ਹੰਟਰ ਮੈਟਰੋ ਅਤੇ ਹੰਟਰ ਮੈਟਰੋ ਰਿਬੇਲ ਵਰਗੇ ਵੇਰੀਐਂਟਸ 'ਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਹੰਟਰ ਰੈਟਰੋ ਨੂੰ ਫੈਕਟਰੀ ਬਲੈਕ ਅਤੇ ਫੈਕਟਰੀ ਸਿਲਵਰ ਵਰਗੇ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾਵੇਗਾ।
Published by:rupinderkaursab
First published:

Tags: Auto, Auto industry, Auto news, Automobile, Royal enfield

ਅਗਲੀ ਖਬਰ