• Home
  • »
  • News
  • »
  • lifestyle
  • »
  • ROYAL ENFIELD UPCOMING BIKE SCRAM 411 HUNTER 350 SHOTGUN 650 ROYAL ENFIELD BOBBER 650 PRICE FEATURES GH AP AS

Royal Enfield ਇਸ ਸਾਲ Launch ਕਰੇਗੀ ਇਹ ਸ਼ਾਨਦਾਰ Bikes, ਜਾਣੋ Details

Royal Enfield ਇਸ ਸਾਲ Launch ਕਰੇਗੀ ਇਹ ਸ਼ਾਨਦਾਰ Bikes, ਜਾਣੋ Details

  • Share this:
ਰਾਇਲ ਐਨਫੀਲਡ ਦੀਆਂ ਕਰੂਜ਼ਰ ਮੋਟਰਸਾਈਕਲਾਂ ਨੂੰ ਭਾਰਤ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਦੀਆਂ ਬਾਈਕਸ ਮੋਟਰਸਾਈਕਲ ਘੱਟ ਅਤੇ ਸਟੇਟਸ ਸਿੰਬਲ ਜ਼ਿਆਦਾ ਹਨ। ਹੁਣ ਰਾਇਲ ਐਨਫੀਲਡ 2022 ਵਿੱਚ ਵੀ ਜ਼ਬਰਦਸਤ ਬਾਈਕਸ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੀਆਂ ਬਾਈਕਸ ਇਸ ਸਾਲ ਵੀ ਧਮਾਲ ਮਚਾਉਣ ਜਾ ਰਹੀਆਂ ਹਨ।

ਹਾਲ ਹੀ 'ਚ ਇਸ ਦਾ ਸਕ੍ਰੈਮ 411 ਟੈਸਟਿੰਗ ਦੌਰਾਨ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਨਵੀਂ ਬਾਈਕ ਦਾ ਖੁਲਾਸਾ EICMA 2021 'ਚ ਵੀ ਕੀਤਾ ਗਿਆ ਸੀ। ਇੱਥੇ ਅਸੀਂ ਤੁਹਾਨੂੰ 2022 ਵਿੱਚ ਲਾਂਚ ਹੋਣ ਵਾਲੀਆਂ ਰਾਇਲ ਐਨਫੀਲਡ ਦੀਆਂ ਸਾਰੀਆਂ ਬਾਈਕਸ ਬਾਰੇ ਦੱਸ ਰਹੇ ਹਾਂ।

ਸਕ੍ਰੈਮ 411
ਰਾਇਲ ਐਨਫੀਲਡ ਸ਼ਕਤੀਸ਼ਾਲੀ Royal Enfield Scram 411 ਦੇ ਲਾਂਚ ਨਾਲ ਸਾਲ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਹਾਲ ਹੀ 'ਚ ਇਸ ਦਾ ਪ੍ਰੋਟੋਟਾਈਪ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ। ਸਕ੍ਰੈਮ 411 ਹਿਮਾਲੀਅਨ ADV ਦਾ ਸੜਕ-ਪੱਖੀ ਸੰਸਕਰਣ ਹੋਵੇਗਾ। ਇਹ ਬਾਈਕ ਕਿਫਾਇਤੀ ਹੋਣ ਦੇ ਨਾਲ-ਨਾਲ ਦਮਦਾਰ ਪਰਫਾਰਮੈਂਸ ਵੀ ਹੋਵੇਗੀ।

ਹੰਟਰ 350
ਰਾਇਲ ਐਨਫੀਲਡ ਹੰਟਰ 350 ਪਹਿਲਾਂ ਲਾਂਚ ਕੀਤੇ ਗਏ ਮੀਟਿਓਰ 350 'ਤੇ ਆਧਾਰਿਤ ਹੋਵੇਗੀ, ਜਿਸ ਨੂੰ 2020 ਦੇ ਅਖੀਰ 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਹੰਟਰ 350 ਛੋਟੇ 17-ਇੰਚ ਅਲਾਏ ਵ੍ਹੀਲਜ਼ ਦੇ ਨਾਲ ਇੱਕ ਵਧੇਰੇ ਕਿਫਾਇਤੀ ਵੇਰੀਐਂਟ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ Meteor 350 'ਚ ਇਸਤੇਮਾਲ ਹੋਣ ਵਾਲੇ ਟ੍ਰਿਪਲ ਪੌਡ ਕਲੱਸਟਰ ਨੂੰ ਇਸ ਦੀ ਕੀਮਤ ਘੱਟ ਕਰਨ ਲਈ ਹਟਾ ਸਕਦੀ ਹੈ।

ਸ਼ਾਟਗਨ 650 (SG 650)
ਰੌਇਲ ਐਨਫੀਲਡ ਦੀ ਸੂਚੀ ਵਿੱਚ ਸਭ ਤੋਂ ਉਪਰ ਵਾਲੀ ਬਾਈਕ 650cc ਇੰਜਣ ਵਾਲੀ ਰਾਇਲ ਐਨਫੀਲਡ ਸ਼ਾਟਗਨ ਹੈ। ਇਹ ਇੱਕ ਕਰੂਜ਼ਰ ਹੈ ਜੋ ਇੰਟਰਸੈਪਟਰ 650 ਅਤੇ ਕਾਂਟੀਨੈਂਟਲ ਜੀਟੀ 650 ਦੇ ਸਮਾਨ ਪਾਵਰ ਪੈਦਾ ਕਰਦਾ ਹੈ। ਇਸ ਦਾ ਇੰਜਣ 47.65 PS ਦੀ ਪਾਵਰ ਅਤੇ 52 Nm ਦਾ ਟਾਰਕ ਜਨਰੇਟ ਕਰਦਾ ਹੈ। ਨਵੀਂ ਸ਼ਾਟਗਨ ਨੂੰ ਘੱਟ ਸੀਟ ਦੀ ਉਚਾਈ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ।

ਰਾਇਲ ਐਨਫੀਲਡ ਬੌਬਰ 650
ਰਾਇਲ ਐਨਫੀਲਡ ਦੀ ਨਵੀਂ ਕਲਾਸਿਕ 350 'ਤੇ ਆਧਾਰਿਤ ਆਗਾਮੀ ਬੌਬਰ ਮੋਟਰਸਾਈਕਲ ਵੀ ਸਾਲ 2022 'ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਬਾਈਕ ਨੂੰ ਬੌਬਰ ਸਟਾਈਲ ਦੇਣ ਲਈ ਇਸ ਦੇ ਨਾਲ ਉਸੇ ਤਰ੍ਹਾਂ ਦੀ ਹੈਂਡਲਬਾਰ ਅਤੇ ਬੌਬਰ ਸੀਟ ਦਿੱਤੀ ਜਾ ਰਹੀ ਹੈ। ਹੰਟਰ ਦੀ ਤਰ੍ਹਾਂ ਨਵੀਂ ਮੋਟਰਸਾਈਕਲ ਦੇ ਨਾਲ Meteor 350 ਦਾ ਇੰਜਣ ਪਾਇਆ ਜਾ ਸਕਦਾ ਹੈ। ਕੰਪਨੀ ਇਸ ਨਵੀਂ ਬਾਈਕ ਨਾਲ ਵੱਡੇ ਪੱਧਰ 'ਤੇ ਗਾਹਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੀ ਹੈ।
Published by:Amelia Punjabi
First published: