Home /News /lifestyle /

7 ਦਿਨਾਂ ਬਾਅਦ ਲਾਂਚ ਹੋਵੇਗੀ ਰਾਇਲ ਐਨਫੀਲਡ ਦੀ ਸਭ ਤੋਂ ਸਸਤੀ ਬਾਈਕ

7 ਦਿਨਾਂ ਬਾਅਦ ਲਾਂਚ ਹੋਵੇਗੀ ਰਾਇਲ ਐਨਫੀਲਡ ਦੀ ਸਭ ਤੋਂ ਸਸਤੀ ਬਾਈਕ

ਰਾਇਲ ਐਨਫੀਲਡ ਹੰਟਰ ਦਾ ਟੀਜ਼ਰ ਵੀਡੀਓ ਰਿਲੀਜ਼ ਹੋ ਗਿਆ ਹੈ।

ਰਾਇਲ ਐਨਫੀਲਡ ਹੰਟਰ ਦਾ ਟੀਜ਼ਰ ਵੀਡੀਓ ਰਿਲੀਜ਼ ਹੋ ਗਿਆ ਹੈ।

ਰਾਇਲ ਐਨਫੀਲਡ ਹੰਟਰ 350 ਬਾਰੇ ਕਾਫੀ ਜਾਣਕਾਰੀ ਸਾਹਮਣੇ ਆਈ ਹੈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਬਾਈਕ 'ਚ 349cc ਇੰਜਣ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਾਈਕ ਦਾ ਸਿੰਗਲ ਸਿਲੰਡਰ ਇੰਜਣ 20bhp ਦੀ ਪਾਵਰ ਜਨਰੇਟ ਕਰ ਸਕਦਾ ਹੈ।

  • Share this:
    Royal Enfield Bullets: ਰਾਇਲ ਐਨਫੀਲਡ (Royal Enfield) ਨੇ ਆਪਣੀ ਆਉਣ ਵਾਲੀ ਬਾਈਕ ਰਾਇਲ ਐਨਫੀਲਡ ਹੰਟਰ 350 (Royal Enfield Hunter 350) ਦਾ ਟੀਜ਼ਰ ਜਾਰੀ ਕੀਤਾ ਹੈ। ਇਸ ਬਾਈਕ ਨੂੰ ਲੈ ਕੇ ਬਜ਼ਾਰ 'ਚ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ ਅਤੇ ਲਾਂਚ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਕਾਫੀ ਚਰਚਾ ਹੋ ਚੁੱਕੀ ਹੈ ਅਤੇ ਹੁਣ ਕੰਪਨੀ ਇਸ ਬਾਈਕ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

    ਕਦੋਂ ਲਾਂਚ ਹੋਵੇਗੀ ਰਾਇਲ ਐਨਫੀਲਡ ਹੰਟਰ 350 ?
    ਖਰੀਦਦਾਰਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ ਅਤੇ ਰਾਇਲ ਐਨਫੀਲਡ ਹੰਟਰ 350 ਨੂੰ 7 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਰਾਇਲ ਐਨਫੀਲਡ ਪਹਿਲਾਂ ਹੀ 350cc ਸੈਗਮੈਂਟ 'ਤੇ ਹਾਵੀ ਹੈ। ਰਾਇਲ ਐਨਫੀਲਡ ਕਲਾਸਿਕ 350 (Royal Enfield Classic 350) ਭਾਰਤ ਵਿੱਚ ਸਭ ਤੋਂ ਮਸ਼ਹੂਰ 350cc ਬਾਈਕ ਹੈ।

    ਬੁਲੇਟ 350 ਨੂੰ ਵੀ ਕੀਤਾ ਜਾ ਸਕਦਾ ਹੈਲਾਂਚ
    ਕੰਪਨੀ ਨੇ ਇਸ ਟੀਜ਼ਰ ਨੂੰ ਟਵਿਸਟ ਦੇ ਨਾਲ ਜਾਰੀ ਕੀਤਾ ਹੈ। ਟੀਜ਼ਰ 'ਚ 'ਬੁਲੇਟ ਮੇਰੀ ਜਾਨ' (Bullet Meri Jaan) ਦਾ ਨਾਅਰਾ ਵੀ ਨਜ਼ਰ ਆ ਰਿਹਾ ਹੈ ਅਤੇ 5 ਅਗਸਤ 2022 ਦੀ ਤਾਰੀਖ ਵੀ ਨਜ਼ਰ ਆ ਰਹੀ ਹੈ। ਸੰਭਵ ਹੈ ਕਿ ਕੰਪਨੀ ਇਸ ਤਰੀਕ 'ਤੇ ਨਵੀਂ ਬੁਲੇਟ ਪੇਸ਼ ਕਰ ਸਕਦੀ ਹੈ।

    ਇਸ ਤੋਂ ਪਹਿਲਾਂ ਰਾਇਲ ਐਨਫੀਲਡ ਹੰਟਰ 350 ਬਾਰੇ ਵੀ ਕਾਫੀ ਜਾਣਕਾਰੀ ਲੀਕ ਰਾਹੀਂ ਸਾਹਮਣੇ ਆ ਚੁੱਕੀ ਹੈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਬਾਈਕ 'ਚ 349cc ਇੰਜਣ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਾਈਕ ਦਾ ਸਿੰਗਲ ਸਿਲੰਡਰ ਇੰਜਣ 20bhp ਦੀ ਪਾਵਰ ਜਨਰੇਟ ਕਰ ਸਕਦਾ ਹੈ।

    ਇਹ ਉਹੀ ਮੋਟਰ ਹੈ ਜੋ ਰਾਇਲ ਐਨਫੀਲਡ ਮੀਟੀਅਰ (Royal Enfield Meteor) ਵਿੱਚ ਵਰਤੀ ਜਾਂਦੀ ਹੈ ਅਤੇ ਖਾਸ ਗੱਲ ਇਹ ਹੈ ਕਿ ਹੰਟਰ ਕੰਪਨੀ ਦੀ ਸਭ ਤੋਂ ਸਸਤੀ ਅਤੇ ਛੋਟੀ ਬਾਈਕ ਹੋਵੇਗੀ।

    ਇਸ ਦੀ ਲੰਬਾਈ 2055mm ਹੈ ਜਦਕਿ ਚੌੜਾਈ 800mm ਹੈ। ਬਾਈਕ ਦਾ ਵ੍ਹੀਲਬੇਸ 1370mm ਹੈ ਅਤੇ ਇਸ ਦਾ ਵਜ਼ਨ 360kg ਹੈ। ਬਾਈਕ ਦੀ ਕੀਮਤ ਕਰੀਬ 1.5 ਲੱਖ ਰੁਪਏ ਹੋ ਸਕਦੀ ਹੈ।
    Published by:Tanya Chaudhary
    First published:

    Tags: Auto news, Car Bike News, Royal enfield

    ਅਗਲੀ ਖਬਰ