ਦੌੜਨਾ ਸਿਹਤਮੰਦ ਰਹਿਣ ਲਈ ਸਭ ਤੋਂ ਵਧੀਆ ਸਰੀਰਕ ਗਤੀਵਿਧੀਆਂ ਵਿੱਚੋਂ ਇੱਕ ਹੈ। ਜੇਕਰ ਤੁਸੀਂ ਜਿਮ ਜਾ ਕੇ ਵਰਕਆਊਟ ਨਹੀਂ ਕਰਦੇ ਹੋ ਤਾਂ ਹਰ ਰੋਜ਼ ਘੱਟੋ-ਘੱਟ 15-20 ਮਿੰਟ ਜ਼ਰੂਰ ਦੌੜੋ। ਦੌੜਨ ਨਾਲ ਸਰੀਰ ਵਿੱਚ ਮੌਜੂਦ ਵਾਧੂ ਚਰਬੀ ਅਤੇ ਕੈਲੋਰੀ ਬਰਨ ਹੁੰਦੀ ਹੈ। ਇਸਦੇ ਨਾਲ ਹੀ ਇਹ ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਪਰ ਕੁਝ ਲੋਕ ਦੌੜਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਮਾਸਪੇਸ਼ੀਆਂ ਵਿੱਚ ਦਰਦ, ਕੜਵੱਲ, ਹੱਡੀਆਂ ਫ੍ਰੈਕਚਰ ਹੋ ਸਕਦੀਆਂ ਹਨ, ਗਿੱਟਿਆਂ ਵਿੱਚ ਮੋਚ ਆ ਸਕਦੀ ਹੈ, ਡੀਹਾਈਡਰੇਸ਼ਨ ਹੋ ਸਕਦੀ ਹੈ। ਅਜਿਹੇ 'ਚ ਜੇਕਰ ਤੁਸੀਂ ਦੌੜਨਾ ਸ਼ੁਰੂ ਕਰ ਰਹੇ ਹੋ ਤਾਂ ਕੁਝ ਟਿਪਸ ਨੂੰ ਜ਼ਰੂਰ ਅਪਣਾਓ, ਤਾਂ ਜੋ ਦੌੜਨ ਦਾ ਫਾਇਦਾ ਵੀ ਹੋਵੇ ਅਤੇ ਕੋਈ ਸਰੀਰਕ ਵਿਗਾੜ ਤੋਂ ਵੀ ਬਚਾ ਰਹੇ।
ਆਰਾਮਦਾਇਕ ਬੂਟ ਖਰੀਦੋ
ਦੌੜਨ ਦਾ ਨਾਮ ਲੈਂਦਿਆਂ ਹੀ ਸਭ ਤੋਂ ਪਹਿਲੀ ਵਸਤ ਜੋ ਦਿਮਾਗ਼ ਵਿਚ ਆਉਂਦੀ ਹੈ ਤਾਂ ਉਹ ਹੈ ਬੂਟ। VeryWellfit.com ਵਿੱਚ ਪ੍ਰਕਾਸ਼ਿਤ ਇੱਕ ਖਬਰ ਦੇ ਅਨੁਸਾਰ ਜੇਕਰ ਤੁਸੀਂ ਦੌੜਨਾ ਸ਼ੁਰੂ ਕਰ ਰਹੇ ਹੋ ਅਤੇ ਆਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਇੱਕ ਆਰਾਮਦਾਇਕ ਬੂਟ ਖਰੀਦੋ। ਦੌੜਨ ਦੇ ਬੂਟ ਅਜਿਹੇ ਹੋਣੇ ਚਾਹੀਦੇ ਹਨ, ਜੋ ਤੁਹਾਨੂੰ ਚੰਗੀ ਤਰ੍ਹਾਂ ਫਿੱਟ ਕਰਦੇ ਹੋਣ, ਦੌੜਨ 'ਚ ਕੋਈ ਸਮੱਸਿਆ ਨਾ ਹੋਵੇ।
ਬੂਟ ਨਾ ਤਾਂ ਬਹੁਤ ਜ਼ਿਆਦਾ ਤੰਗ ਹੋਣੇ ਚਾਹੀਦੇ ਹਨ ਅਤੇ ਨਾ ਹੀ ਬਹੁਤ ਜ਼ਿਆਦਾ ਢਿੱਲੇ ਹੋਣੇ ਚਾਹੀਦੇ ਹਨ। ਇਹ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸੱਟ ਤੋਂ ਬਚਾਏਗਾ। ਬੂਟਾਂ ਦੇ ਨਾਲ-ਨਾਲ ਪਹਿਨਣ ਵਾਲੇ ਕੱਪੜਿਆਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਰਨਿੰਗ ਸ਼ਾਰਟਸ, ਟਾਪ, ਟਾਈਟਸ ਵੀ ਖਰੀਦੋ, ਉਹ ਵੀ ਹਲਕੇ ਅਤੇ ਆਰਾਮਦਾਇਕ ਹੋਣੇ ਚਾਹੀਦੇ ਹਨ।
ਵਾਰਮਅੱਪ ਕਰੋ
ਅਚਾਨਕ ਹੀ ਤੇਜ ਦੌੜਨਾ ਸ਼ੁਰੂ ਨਾ ਕਰੋ। ਪਹਿਲਾਂ ਤੁਸੀਂ ਆਪਣੇ ਆਪ ਨੂੰ ਗਰਮ ਯਾਨੀ ਵਾਰਮਅੱਪ ਕਰੋ। 5 ਤੋਂ 10 ਮਿੰਟ ਸੈਰ ਕਰੋ ਜਾਂ ਆਸਾਨ ਜੌਗਿੰਗ ਕਰੋ। ਤਦ ਹੀ ਆਪਣੀ ਸਰੀਰਕ ਗਤੀ ਅਤੇ ਤਾਕਤ ਵਧਾਓ। ਗਰਮ ਕਰਨ ਦੀ ਕਸਰਤ ਵਿੱਚ ਤੁਸੀਂ ਸਟ੍ਰੈਚਿੰਗ ਜਾਂ ਰਨਿੰਗ ਡ੍ਰਿਲਸ ਕਰ ਸਕਦੇ ਹੋ।
ਦੌੜਨ ਦੇ ਨਾਲ ਨਾਲ ਵਿਚ ਵਿਚ ਵਾਕ ਕਰੋ
ਜਦ ਤੁਸੀਂ ਦੌੜਨਾ ਸ਼ੁਰੂ ਕਰ ਦਿੰਦੇ ਹੋ ਤਾਂ ਧਿਆਨ ਰੱਖੋ ਕਿ ਕੁਝ ਦੂਰੀ ਦੌੜਨ ਬਾਦ ਵਾਕ ਕਰੋ। ਵਾਕ ਬਾਦ ਫਿਰ ਤੇਜ ਦੌੜੋ। ਜਿਹੜੇ ਲੋਕ ਪਹਿਲੀ ਵਾਰ ਚੱਲ ਰਹੇ ਹਨ, ਉਨ੍ਹਾਂ ਲਈ ਇਹ ਤਰੀਕਾ ਬਹੁਤ ਵਧੀਆ ਹੈ। ਇਸ ਕਾਰਨ ਜੋੜਾਂ 'ਤੇ ਜ਼ਿਆਦਾ ਅਤੇ ਅਚਾਨਕ ਤਣਾਅ ਨਹੀਂ ਹੁੰਦਾ। ਗੋਡਿਆਂ ਅਤੇ ਜੋੜਾਂ ਦੀ ਤਾਕਤ ਵੀ ਵਧਦੀ ਹੈ। ਦੌੜਦੇ ਸਮੇਂ, ਇੱਕ ਮਿੰਟ ਲਈ ਦੌੜੋ ਅਤੇ ਫਿਰ ਇੱਕ ਮਿੰਟ ਲਈ ਵਾਕ ਕਰੋ। ਇਸ ਤੋਂ ਬਾਅਦ ਹੀ ਰਨਿੰਗ ਟਾਈਮ ਵਧਾਓ। ਜਿਵੇਂ ਹੀ ਤੁਹਾਨੂੰ ਤੇਜ ਦੌੜਦਿਆਂ ਆਰਾਮ ਮਹਿਸੂਸ ਹੋਵੇ ਤਾਂ ਵਾਕ ਦਾ ਸਮਾਂ ਘਟਾਓ।
ਬਾਡੀ ਪੋਰਸ਼ਨ ਦਾ ਧਿਆਨ ਰੱਖੋ
ਦੌੜਦੇ ਸਮੇਂ ਸਰੀਰ ਦਾ ਪੋਰਸ਼ਣ ਸਹੀ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਪੂਰੀ ਬਾਡੀ ਸਿੱਧੀ ਰੱਖੋ। ਛਾਤੀ ਨੂੰ ਕੱਸ ਕੇ ਰੱਖੋ ਅਤੇ ਆਪਣੀਆਂ ਅੱਖਾਂ ਸਾਹਮਣੇ 10 ਤੋਂ 20 ਫੁੱਟ ਦੀ ਦੂਰੀ 'ਤੇ ਜ਼ਮੀਨ 'ਤੇ ਕੇਂਦਰਿਤ ਰੱਖੋ। ਸਿਰ ਨੂੰ ਨਾ ਝੁਕਾਓ ਬਲਕਿ ਥੋੜਾ ਜਿਹਾ ਸਾਹਮਣੇ ਵੱਲ ਝੁਕ ਕੇ ਦੌੜੋ। ਸ਼ੁਰੂ ਵਿੱਚ ਬਹੁਤ ਜ਼ਿਆਦਾ ਦੌੜਨ ਤੋਂ ਬਚੋ।
ਹਾਈਡਰੇਟਿਡ ਰਹੋ
ਦੌੜਦੇ ਸਮੇਂ ਸਰੀਰ 'ਚੋਂ ਬਹੁਤ ਜ਼ਿਆਦਾ ਪਸੀਨਾ ਨਿਕਲਦਾ ਹੈ, ਜਿਸ ਕਾਰਨ ਸਰੀਰ 'ਚ ਪਾਣੀ ਦੀ ਮਾਤਰਾ ਘਟਦੀ ਹੈ। ਇਸ ਕਾਰਨ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਭਾਵੇਂ ਬਾਹਰ ਦਾ ਮੌਸਮ ਠੰਡਾ ਹੋਵੇ ਜਾਂ ਗਰਮ, ਤੁਹਾਨੂੰ ਦੌੜਨ ਤੋਂ ਪਹਿਲਾਂ, ਦੌੜਦੇ ਸਮੇਂ ਅਤੇ ਦੌੜਨ ਤੋਂ ਬਾਅਦ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਜਦੋਂ ਵੀ ਪਿਆਸ ਲੱਗੇ ਤਾਂ ਪਾਣੀ ਪੀਓ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care tips, Health news, Health tips, Lifestyle