ਰੂਸ ਇਸ ਸਾਲ ਅਕਤੂਬਰ ਵਿੱਚ ਇਰਾਕ ਅਤੇ ਸਾਊਦੀ ਅਰਬ ਵਰਗੇ ਰਵਾਇਤੀ ਵਿਕਰੇਤਾਵਾਂ ਨੂੰ ਪਛਾੜਦਿਆਂ ਭਾਰਤ ਦੇ ਪ੍ਰਮੁੱਖ ਤੇਲ ਸਪਲਾਇਰਾਂ ਵਿੱਚੋਂ ਇੱਕ ਬਣ ਗਿਆ ਹੈ। 31 ਮਾਰਚ, 2022 ਤੱਕ ਭਾਰਤ ਦੁਆਰਾ ਦਰਾਮਦ ਕੀਤੇ ਗਏ ਸਾਰੇ ਤੇਲ ਦਾ ਰੂਸ ਸਿਰਫ 0.2% ਸੀ, ਰੂਸ ਨੇ ਅਕਤੂਬਰ ਵਿੱਚ ਭਾਰਤ ਨੂੰ 935,556 ਬੈਰਲ ਪ੍ਰਤੀ ਦਿਨ (bpd) ਕੱਚੇ ਤੇਲ ਦੀ ਸਪਲਾਈ ਕੀਤੀ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਹ ਹੁਣ ਭਾਰਤ ਦੇ ਕੁੱਲ ਕੱਚੇ ਤੇਲ ਦੇ ਆਯਾਤ ਦਾ 22% ਹੈ ਤੇ ਇਰਾਕ ਦੇ 20.5% ਅਤੇ ਸਾਊਦੀ ਅਰਬ ਦੇ 16% ਤੋਂ ਅੱਗੇ। ਰੂਸ ਨੇ ਜਦੋਂ ਡਿਸਕਾਉਂਟ ਦੇ ਨਾਲ ਵਪਾਰ ਕਰਨਾ ਸ਼ੁਰੂ ਕੀਤਾ ਤਾਂ ਭਰਤ ਨੇ ਇਸ ਦਾ ਫਾਇਦਾ ਚੱਕਿਆ।
ਐਨਰਜੀ ਇੰਟੈਲੀਜੈਂਸ ਫਰਮ ਵੌਰਟੈਕਸ ਦੇ ਅਨੁਸਾਰ, ਭਾਰਤ ਨੇ ਦਸੰਬਰ 2021 ਵਿੱਚ ਰੂਸ ਤੋਂ ਸਿਰਫ 36,255 bpd ਕੱਚੇ ਤੇਲ ਦੀ ਦਰਾਮਦ ਕੀਤੀ, ਜਦੋਂ ਕਿ ਇਰਾਕ ਤੋਂ 1.05 ਮਿਲੀਅਨ bpd ਅਤੇ ਸਾਊਦੀ ਅਰਬ ਤੋਂ 952,625 bpd ਕੀਤੀ ਸੀ। ਅਗਲੇ ਦੋ ਮਹੀਨਿਆਂ ਲਈ ਰੂਸ ਤੋਂ ਕੋਈ ਦਰਾਮਦ ਨਹੀਂ ਹੋਈ ਸੀ, ਪਰ ਫਰਵਰੀ ਦੇ ਅਖੀਰ ਵਿੱਚ ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਤੁਰੰਤ ਬਾਅਦ, ਮਾਰਚ ਵਿੱਚ ਮੁੜ ਸ਼ੁਰੂ ਹੋ ਗਿਆ ਸੀ। ਭਾਰਤ ਨੇ ਮਾਰਚ ਵਿੱਚ 68,600 bpd ਰੂਸੀ ਤੇਲ ਦਾ ਆਯਾਤ ਕੀਤਾ, ਜਦੋਂ ਕਿ ਇਹ ਅਗਲੇ ਮਹੀਨੇ ਵਧ ਕੇ 266,617 bpd ਹੋ ਗਿਆ ਅਤੇ ਜੂਨ ਵਿੱਚ 942,694 bpd ਤੱਕ ਪਹੁੰਚ ਗਿਆ। ਪਰ ਜੂਨ ਵਿੱਚ, ਇਰਾਕ 10.4 ਮਿਲੀਅਨ ਬੀਪੀਡੀ ਤੇਲ ਦੇ ਨਾਲ ਭਾਰਤ ਦਾ ਸਭ ਤੋਂ ਵੱਡਾ ਸਪਲਾਇਰ ਸੀ।
ਰੂਸ, ਭਾਰਤ ਦਾ ਦੂਜਾ ਸਭ ਤੋਂ ਵੱਡਾ ਸਪਲਾਇਰ
ਉਸ ਮਹੀਨੇ ਰੂਸ, ਭਾਰਤ ਦਾ ਦੂਜਾ ਸਭ ਤੋਂ ਵੱਡਾ ਸਪਲਾਇਰ ਬਣ ਗਿਆ। ਅਗਲੇ ਦੋ ਮਹੀਨਿਆਂ ਵਿੱਚ ਆਯਾਤ ਵਿੱਚ ਮਾਮੂਲੀ ਗਿਰਾਵਟ ਆਈ ਹੈ। ਵੌਰਟੈਕਸ ਦੇ ਅਨੁਸਾਰ, ਅਕਤੂਬਰ ਵਿੱਚ 835,556 bpd ਤੋਂ ਪਹਿਲਾਂ ਸਤੰਬਰ ਵਿੱਚ ਇਹ ਅੰਕੜਾ 876,396 bpd ਸੀ। ਅਕਤੂਬਰ ਵਿੱਚ ਇਰਾਕ 888,079 bpd ਸਪਲਾਈ ਦੇ ਨਾਲ ਦੂਜੇ ਸਥਾਨ 'ਤੇ ਖਿਸਕ ਗਿਆ, ਇਸ ਤੋਂ ਬਾਅਦ ਸਾਊਦੀ ਅਰਬ 746,947 bpd ਨਾਲ ਦੂਜੇ ਸਥਾਨ 'ਤੇ ਆ ਗਿਆ। ਭਾਰਤ ਸਰਕਾਰ ਨੇ ਰੂਸ ਨਾਲ ਆਪਣੇ ਵਪਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਨੂੰ ਜਿੱਥੋ ਸਸਤਾ ਤੇਲ ਮਿਲੇਗਾ, ਦੇਸ਼ ਉੱਥੋਂ ਹੀ ਤੇਲ ਲਿਆਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Crude oil, Oil, Russia-Ukraine News