Home /News /lifestyle /

ਰੂਸ ਨੇ ਤਬਾਹ ਕੀਤਾ ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼, ਦੁਬਾਰਾ ਬਣਾਉਣ ਲਈ ਖ਼ਰਚ ਹੋਣਗੇ 22 ਹਜ਼ਾਰ ਕਰੋੜ

ਰੂਸ ਨੇ ਤਬਾਹ ਕੀਤਾ ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼, ਦੁਬਾਰਾ ਬਣਾਉਣ ਲਈ ਖ਼ਰਚ ਹੋਣਗੇ 22 ਹਜ਼ਾਰ ਕਰੋੜ

ਰੂਸ ਨੇ ਤਬਾਹ ਕੀਤਾ ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼, ਜਾਣੋ ਕੀ ਹੈ ਕੀਮਤ (ਫਾਈਲ ਫੋਟੋ)

ਰੂਸ ਨੇ ਤਬਾਹ ਕੀਤਾ ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼, ਜਾਣੋ ਕੀ ਹੈ ਕੀਮਤ (ਫਾਈਲ ਫੋਟੋ)

ਰੂਸ ਅਤੇ ਯੂਕਰੇਨ ਵਿਚਾਲੇ ਰਹੀ ਜੰਗ ਖਤਰਨਾਕ ਮੋੜ ਲੈ ਰਹੀ ਹੈ। ਕਈ ਦਿਨਾਂ ਤੋਂ ਚੱਲੀ ਇਸ ਜੰਗ ਵਿਚੋਂ ਸੁਲ੍ਹਾ ਕਰਨ ਦਾ ਕੋਈ ਰਾਹ ਨਿੱਕਲਦਾ ਦਿਖਾਈ ਨਹੀਂ ਦੇ ਰਿਹਾ। ਦੋਵੇਂ ਦੇਸ਼ ਗੱਲਬਾਤ ਲਈ ਵੀ ਰਾਜ਼ੀ ਹੋ ਗਏ ਹਨ ਪਰ ਜੰਗ ਖ਼ਤਮ ਨਹੀਂ ਹੋਈ। ਇਸ ਜੰਗ ਵਿੱਚ ਇਨਸਾਨਾਂ ਦੀਆਂ ਜਾਨਾਂ ਵੀ ਗਈਆਂ ਹਨ ਅਤੇ ਬਹੁਤ ਸਾਰਾ ਮਾਲੀ ਨੁਕਸਾਨ ਵੀ ਹੋਇਆ ਹੈ। ਇਸ ਨੁਕਸਾਨ ਜਿਸ ਦੀ ਭਰਪਾਈ ਕਰਨਾ ਬਹੁਤ ਮੁਸ਼ਕਿਲ ਹੈ। ਯੂਕਰੇਨ ਨਾਲ ਇਸ ਜੰਗ ਦੌਰਾਨ ਰੂਸ ਨੇ ਦੁਨੀਆਂ ਦੇ ਸਭ ਤੋਂ ਵੱਡੇ ਜਹਾਜ਼ ਨੂੰ ਰੂਸ ਨੇ ਤਬਾਹ ਕਰ ਦਿੱਤਾ ਹੈ।

ਹੋਰ ਪੜ੍ਹੋ ...
  • Share this:

    ਰੂਸ ਅਤੇ ਯੂਕਰੇਨ ਵਿਚਾਲੇ ਰਹੀ ਜੰਗ ਖਤਰਨਾਕ ਮੋੜ ਲੈ ਰਹੀ ਹੈ। ਕਈ ਦਿਨਾਂ ਤੋਂ ਚੱਲੀ ਇਸ ਜੰਗ ਵਿਚੋਂ ਸੁਲ੍ਹਾ ਕਰਨ ਦਾ ਕੋਈ ਰਾਹ ਨਿੱਕਲਦਾ ਦਿਖਾਈ ਨਹੀਂ ਦੇ ਰਿਹਾ। ਦੋਵੇਂ ਦੇਸ਼ ਗੱਲਬਾਤ ਲਈ ਵੀ ਰਾਜ਼ੀ ਹੋ ਗਏ ਹਨ ਪਰ ਜੰਗ ਖ਼ਤਮ ਨਹੀਂ ਹੋਈ। ਇਸ ਜੰਗ ਵਿੱਚ ਇਨਸਾਨਾਂ ਦੀਆਂ ਜਾਨਾਂ ਵੀ ਗਈਆਂ ਹਨ ਅਤੇ ਬਹੁਤ ਸਾਰਾ ਮਾਲੀ ਨੁਕਸਾਨ ਵੀ ਹੋਇਆ ਹੈ। ਇਸ ਨੁਕਸਾਨ ਜਿਸ ਦੀ ਭਰਪਾਈ ਕਰਨਾ ਬਹੁਤ ਮੁਸ਼ਕਿਲ ਹੈ। ਯੂਕਰੇਨ ਨਾਲ ਇਸ ਜੰਗ ਦੌਰਾਨ ਰੂਸ ਨੇ ਦੁਨੀਆਂ ਦੇ ਸਭ ਤੋਂ ਵੱਡੇ ਜਹਾਜ਼ ਨੂੰ ਰੂਸ ਨੇ ਤਬਾਹ ਕਰ ਦਿੱਤਾ ਹੈ। ਡੇਲੀ ਸਟਾਰ ਦੀ ਰਿਪੋਰਟ ਦੇ ਮੁਤਾਬਕ, ਦ ਐਂਟੋਨੋਵ ਏਨ-225 ਏਅਰਕ੍ਰਾਫਟ ਰੂਸ ਯੂਕਰੇਨ ਯੁੱਧ ਵਿੱਚ ਤਬਾਹ ਕੀਤਾ ਗਿਆ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਸੀ। ਇਹ ਪਿਛਲੇ 30 ਸਾਲਾਂ ਤੋਂ ਸੇਵਾ ਵਿੱਚ ਹੈ। ਰੂਸੀ ਫੌਜ ਨੇ 25 ਫਰਵਰੀ ਨੂੰ ਕੀਵ ਨੇੜੇ ਹੋਸਟੋਮਲ ਏਅਰਫੀਲਡ 'ਤੇ ਕਬਜ਼ਾ ਕਰਨ ਸਮੇਂ ਇਸਨੂੰ ਤਬਾਹ ਕਰ ਦਿੱਤਾ। ਇਹ ਬਹੁਤ ਭਾਰੀ ਜਹਾਜ਼ ਸੀ। ਯੂਕਰੇਨ ਦੇ ਲੋਕ ਇਸ ਜਹਾਜ਼ ਨੂੰ 'ਮ੍ਰਿਯਾ' (Mriya) ਯਾਨੀ ਸੁਪਨਾ ਕਹਿੰਦੇ ਹਨ।

    ਜਹਾਜ਼ ਨੂੰ ਦੁਬਾਰਾ ਬਣਾਉਣ ਲਈ ਲੱਗੇਗਾ 22 ਹਜ਼ਾਰ ਕਰੋੜ : ਤੁਹਾਨੂੰ ਦੱਸ ਦੇਈਏ ਕਿ ਹੁਣ ਮਾਹਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਹੁਣ ਹਵਾਈ ਜਹਾਜ਼ ਨੂੰ ਦੁਬਾਰਾ ਬਣਾਉਣ ਵਿੱਚ 5 ਸਾਲ ਲੱਗਣਗੇ ਅਤੇ ਇਸਦੀ ਕੁੱਲ ਲਾਗਤ 22 ਹਜ਼ਾਰ ਕਰੋੜ ਰੁਪਏ ਹੋਵੇਗੀ। ਐਂਟੋਨੋਵ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ ਮਾਹਿਰਾਂ ਦੀ ਜਾਂਚ ਤੋਂ ਪਹਿਲਾਂ ਜਹਾਜ਼ ਦੀ ਤਕਨੀਕੀ ਸਥਿਤੀ ਦਾ ਪਤਾ ਨਹੀਂ ਲੱਗ ਸਕਿਆ ਸੀ। ਯੂਕਰੇਨ ਦੀ ਰਾਜ ਰੱਖਿਆ ਕੰਪਨੀ ਯੂਕਰੋਬੋਰੋਨਪ੍ਰੋਮ, ਜੋ ਕਿ ਐਂਟੋਨੋਵ ਦਾ ਪ੍ਰਬੰਧਨ ਕਰਦੀ ਹੈ, ਨੇ ਕਿਹਾ ਹੈ ਕਿ ਜੇ ਮਾਸਕੋ ਇਸ ਨੂੰ ਬਣਾਉਣ ਲਈ ਪੈਸੇ ਪ੍ਰਾਪਤ ਕਰਦਾ ਹੈ ਤਾਂ ਜਹਾਜ਼ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ।

    ਕੰਪਨੀ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਦਾ ਕੰਮ ਹੈ ਕਿ ਉਹ ਜਹਾਜ਼ ਦੇ ਨਿਰਮਾਣ ਲਈ ਰਸ਼ੀਅਨ ਫੈਡਰੇਸ਼ਨ ਤੋਂ ਪੂਰਾ ਪੈਸਾ ਲੈਣਗੇ। ਉਨ੍ਹਾਂ ਕਿਹਾ ਕਿ ਰੂਸ ਨੇ ਜਾਣਬੁੱਝ ਕੇ ਯੂਕਰੇਨ ਦੀ ਹਵਾਬਾਜ਼ੀ ਅਤੇ ਹਵਾਈ ਕਾਰਗੋ ਸੈਕਟਰ ਨੂੰ ਤਬਾਹ ਕਰ ਦਿੱਤਾ ਹੈ। ਐਂਟੋਨੋਵ ਏਅਰਲਾਈਨਜ਼ ਦੇ ਡਾਇਰੈਕਟਰ ਨੇ ਦੱਸਿਆ ਕਿ ਜਹਾਜ਼ ਦੇ ਇਕ ਇੰਜਣ ਨੂੰ ਮੁਰੰਮਤ ਲਈ ਬਾਹਰ ਕੱਢਿਆ ਗਿਆ ਅਤੇ ਫਿਰ ਜਹਾਜ਼ ਨੇ ਉਡਾਣ ਨਹੀਂ ਭਰੀ। ਇਸਦੇ ਨਾਲ ਹੀ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਜਹਾਜ਼ ਨੂੰ ਤਬਾਹ ਕਰਨ ਲਈ ਰੂਸ ਦੀ ਆਲੋਚਨਾ ਕੀਤੀ ਹੈ। ਉਸ ਨੇ ਦੱਸਿਆ ਕਿ ਜਹਾਜ਼ ਨੇ 2010 ਦੇ ਹੈਤੀ ਭੂਚਾਲ ਵਿਚ ਲੋਕਾਂ ਦੀ ਮਦਦ ਕੀਤੀ ਸੀ। ਇੰਨਾਂ ਹੀ ਨਹੀਂ, ਕੋਰੋਨਾ ਵਾਇਰਸ ਦੇ ਸਮੇਂ ਵੀ ਜਹਾਜ਼ ਨੇ ਲੋਕਾਂ ਨੂੰ ਜ਼ਰੂਰੀ ਸਾਮਾਨ ਪਹੁੰਚਾਉਣ ਵਿਚ ਵੀ ਮਦਦ ਕੀਤੀ ਸੀ।

    Published by:Rupinder Kaur Sabherwal
    First published:

    Tags: Russia, Russia Ukraine crisis, Russia-Ukraine News, Russian