Home /News /lifestyle /

ਰੂਸ-ਯੂਕਰੇਨ ਯੁੱਧ ਕਾਰਨ ਭਾਰਤੀ ਕਣਕ ਨਿਰਯਾਤ ਵਿੱਚ ਹੋਇਆ ਭਾਰੀ ਵਾਧਾ, ਜਾਣੋ ਕਿਵੇਂ

ਰੂਸ-ਯੂਕਰੇਨ ਯੁੱਧ ਕਾਰਨ ਭਾਰਤੀ ਕਣਕ ਨਿਰਯਾਤ ਵਿੱਚ ਹੋਇਆ ਭਾਰੀ ਵਾਧਾ, ਜਾਣੋ ਕਿਵੇਂ

ਰੂਸ-ਯੂਕਰੇਨ ਯੁੱਧ ਕਾਰਨ ਭਾਰਤੀ ਕਣਕ ਨਿਰਯਾਤ ਵਿੱਚ ਹੋਇਆ ਭਾਰੀ ਵਾਧਾ

ਰੂਸ-ਯੂਕਰੇਨ ਯੁੱਧ ਕਾਰਨ ਭਾਰਤੀ ਕਣਕ ਨਿਰਯਾਤ ਵਿੱਚ ਹੋਇਆ ਭਾਰੀ ਵਾਧਾ

ਰੂਸ-ਯੂਕਰੇਨ ਯੁੱਧ ਕਾਰਨ ਵਿਸ਼ਵ ਬਾਜ਼ਾਰ ਪ੍ਰਭਾਵਿਤ ਹੋ ਰਿਹਾ ਹੈ। ਯੁੱਧ ਕਰਕੇ ਆਈ ਸਪਲਾਈ ਦੀ ਕਮੀਂ ਨੇ ਵਸਤਾਂ ਦੀ ਮੰਗ ਅਤੇ ਉਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸਦੇ ਮੱਦੇਨਜ਼ਰ ਹੀ ਇਸ ਸਾਲ ਭਾਰਤ ਵਿੱਚੋਂ ਹੋਣ ਵਾਲੇ ਕਣਕ ਦੇ ਨਿਰਯਾਤ ਵਿੱਚ ਭਾਰੀ ਉਛਾਲ ਆਇਆ ਹੈ। ਯੁੱਧ ਕਾਰਨ ਕਣਕ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਭਾਰਤੀ ਕਣਕ ਦੀ ਮੰਗ ਵਿੱਚ ਅਚਾਨਕ ਵਾਧਾ ਹੋਇਆ ਹੈ। ਹੁਣ ਉਹ ਦੇਸ਼ ਵੀ ਭਾਰਤ ਤੋਂ ਕਣਕ ਲੈਣ ਲਈ ਗੱਲਬਾਤ ਕਰ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਕਦੇ ਭਾਰਤ ਤੋਂ ਕਣਕ ਨਹੀਂ ਲਈ ਸੀ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਮਾਰਚ 2022 ਤੱਕ 7.85 ਮਿਲੀਅਨ ਟਨ ਕਣਕ ਦਾ ਨਿਰਯਾਤ ਕੀਤਾ ਹੈ। ਇਹ ਪਿਛਲੇ ਵਿੱਤੀ ਸਾਲ ਦੇ 2.1 ਮਿਲੀਅਨ ਨਿਰਯਾਤ ਤੋਂ ਬਹੁਤ ਜ਼ਿਆਦਾ ਹੈ। ਕਣਕ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਗੁਆਂਢੀ ਦੇਸ਼ ਬੰਗਲਾਦੇਸ਼ ਸਮੇਤ ਕਈ ਦੇਸ਼ਾਂ ਨੂੰ ਕਣਕ ਨਿਰਯਾਤ ਕਰ ਰਿਹਾ ਹੈ। ਬੰਗਲਾਦੇਸ਼ ਤੋਂ ਇਲਾਵਾ, ਭਾਰਤ ਨੇ ਦੱਖਣੀ ਕੋਰੀਆ, ਸ਼੍ਰੀਲੰਕਾ, ਓਮਾਨ ਅਤੇ ਕਤਰ ਸਮੇਤ ਕਈ ਹੋਰ ਦੇਸ਼ਾਂ ਨੂੰ ਕਣਕ ਨਿਰਯਾਤ ਕੀਤੀ ਜਾ ਰਹੀ ਹੈ। ਭਾਰਤ ਨੇ ਜ਼ਿਆਦਾਤਰ ਕਣਕ 225 ਤੋਂ 335 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਵੇਚੀ ਹੈ।

ਕਣਕ ਵਪਾਰੀਆਂ ਦੇ ਅਨੁਸਾਰ ਇਸ ਸਾਲ ਕਣਕ ਦਾ ਨਿਰਯਾਤ ਚੰਗਾ ਹੋ ਰਿਹਾ ਹੈ। ਮੁੰਦਰਾ ਅਤੇ ਕਾਂਡਲਾ ਬੰਦਰਗਾਹਾਂ 'ਤੇ ਕਣਕ ਦੇ ਮਾਲ ਦੀ ਭਾਰੀ ਭੀੜ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਕਾਰਨ ਦੋਵਾਂ ਦੇਸ਼ਾਂ ਤੋਂ ਆਉਣ ਵਾਲੀ ਕਣਕ ਦੀ ਸਪਲਾਈ ਠੱਪ ਹੋ ਗਈ ਹੈ। ਇਸ ਕਾਰਨ ਵਿਸ਼ਵ ਮੰਡੀਆਂ ਵਿੱਚ ਕਣਕ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਮਿਲ ਕੇ 29 ਫੀਸਦੀ ਕਣਕ ਦਾ ਨਿਰਯਾਤ ਕਰਦੇ ਹਨ।

ਕਣਕ ਦੇ ਨਿਰਯਾਤ ਨੂੰ ਲੈ ਕੇ ਭਾਰਤ ਦੇ ਸਭ ਤੋਂ ਵੱਡੇ ਆਯਾਤਕ ਦੇਸ਼ ਮਿਸਰ ਨਾਲ ਗੱਲਬਾਤ ਚੱਲ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਮਿਸਰ ਦੁਨੀਆਂ ਵਿੱਚ ਕਣਕ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਪਹਿਲਾਂ ਉਹ ਰੂਸ ਅਤੇ ਯੂਕਰੇਨ ਤੋਂ ਕਣਕ ਖਰੀਦਦਾ ਸੀ। ਪਰ ਜੰਗ ਕਾਰਨ ਹੁਣ ਉਥੋਂ ਕਣਕ ਦੀ ਸਪਲਾਈ ਨਹੀਂ ਹੋ ਰਹੀ ਹੈ।

ਇਸ ਤੋਂ ਇਲਾਵਾ ਚੀਨ, ਤੁਰਕੀ, ਬੋਸਨੀਆ, ਸੂਡਾਨ, ਨਾਈਜੀਰੀਆ ਅਤੇ ਈਰਾਨ ਵੀ ਭਾਰਤ ਤੋਂ ਕਣਕ ਲੈਣ ਦੇ ਇੱਛੁਕ ਹਨ। ਯੁੱਧ ਦੀਆਂ ਇਨ੍ਹਾਂ ਸਥਿਤੀਆਂ ਵਿੱਚ ਭਾਰਤ ਨੂੰ ਅਫਰੀਕਾ ਅਤੇ ਮੱਧ ਪੂਰਬ ਖੇਤਰ ਵਿੱਚ ਵੀ ਕਣਕ ਨਿਰਯਾਤ ਲਈ ਨਵੇਂ ਬਾਜ਼ਾਰ ਲੱਭਣ ਦੀ ਸੰਭਾਵਨਾ ਹੈ।

Published by:Rupinder Kaur Sabherwal
First published:

Tags: Business, Russia Ukraine crisis, Russia-Ukraine News, Ukraine, Wheat