Home /News /lifestyle /

ਸੁਰੱਖਿਅਤ ਕਾਰਾਂ ਬਣਾਉਣ 'ਚ ਭਾਰਤ ਦੀਆਂ ਕੰਪਨੀਆਂ ਦਾ ਦਬਦਬਾ, Mahindra ਤੇ TATA ਸਭ ਤੋਂ ਅੱਗੇ

ਸੁਰੱਖਿਅਤ ਕਾਰਾਂ ਬਣਾਉਣ 'ਚ ਭਾਰਤ ਦੀਆਂ ਕੰਪਨੀਆਂ ਦਾ ਦਬਦਬਾ, Mahindra ਤੇ TATA ਸਭ ਤੋਂ ਅੱਗੇ

ਸੁਰੱਖਿਅਤ ਕਾਰਾਂ ਬਣਾਉਣ 'ਚ ਭਾਰਤ ਦੀਆਂ ਕੰਪਨੀਆਂ ਦਾ ਦਬਦਬਾ, Mahindra ਤੇ TATA ਸਭ ਤੋਂ ਅੱਗੇ

ਸੁਰੱਖਿਅਤ ਕਾਰਾਂ ਬਣਾਉਣ 'ਚ ਭਾਰਤ ਦੀਆਂ ਕੰਪਨੀਆਂ ਦਾ ਦਬਦਬਾ, Mahindra ਤੇ TATA ਸਭ ਤੋਂ ਅੱਗੇ

ਅਜੋਕੇ ਸਮੇਂ ਵਿੱਚ ਸੁਰੱਖਿਅਤ ਕਾਰਾਂ ਦੀ ਗਿਣਤੀ ਬਹੁਤ ਵਧ ਗਈ ਹੈ। ਭਾਰਤ ਵਿੱਚ ਸੁਰੱਖਿਅਤ ਕਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜੂਨ 2022 ਤੱਕ 10 ਸਭ ਤੋਂ ਸੁਰੱਖਿਅਤ ਕਾਰਾਂ ਦੀ ਸੂਚੀ ਵਿੱਚ ਦੋ ਕਾਰ ਨਿਰਮਾਤਾ ਟਾਟਾ ਮੋਟਰਜ਼ (Tata) ਅਤੇ ਮਹਿੰਦਰਾ (Mahindra) ਦਾ ਦਬਦਬਾ ਰਿਹਾ ਹੈ। ਭਾਰਤ ਦੀਆਂ ਸਭ ਤੋਂ ਵੱਧ ਸੁਰੱਖਿਅਤ 10 ਕਾਰਾਂ ਵਿਚੋਂ 7 ਕਾਰਾਂ ਟਾਟਾ ਅਤੇ ਮਹਿੰਦਰਾ ਕੰਪਨੀ ਦੀਆਂ ਹਨ।

ਹੋਰ ਪੜ੍ਹੋ ...
  • Share this:
ਅਜੋਕੇ ਸਮੇਂ ਵਿੱਚ ਸੁਰੱਖਿਅਤ ਕਾਰਾਂ ਦੀ ਗਿਣਤੀ ਬਹੁਤ ਵਧ ਗਈ ਹੈ। ਭਾਰਤ ਵਿੱਚ ਸੁਰੱਖਿਅਤ ਕਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜੂਨ 2022 ਤੱਕ 10 ਸਭ ਤੋਂ ਸੁਰੱਖਿਅਤ ਕਾਰਾਂ ਦੀ ਸੂਚੀ ਵਿੱਚ ਦੋ ਕਾਰ ਨਿਰਮਾਤਾ ਟਾਟਾ ਮੋਟਰਜ਼ (Tata) ਅਤੇ ਮਹਿੰਦਰਾ (Mahindra) ਦਾ ਦਬਦਬਾ ਰਿਹਾ ਹੈ। ਭਾਰਤ ਦੀਆਂ ਸਭ ਤੋਂ ਵੱਧ ਸੁਰੱਖਿਅਤ 10 ਕਾਰਾਂ ਵਿਚੋਂ 7 ਕਾਰਾਂ ਟਾਟਾ ਅਤੇ ਮਹਿੰਦਰਾ ਕੰਪਨੀ ਦੀਆਂ ਹਨ। ਇਸ ਤੋਂ ਬਾਅਦ ਹੌਂਡਾ, ਟੋਇਟਾ ਅਤੇ ਵੋਲਕਸਵੈਗਨ ਦਾ ਸਥਾਨ ਆਉਂਦਾ ਹੈ। ਇਸ ਤਰ੍ਹਾਂ ਭਾਰਤ ਦੀਆਂ ਸੁਰੱਖਿਅਤ ਕਾਰਾਂ ਨੂੰ ਬਣਾਉਣ 'ਚ ਭਾਰਤ ਦੀਆਂ ਘਰੇਲੂ ਕੰਪਨੀਆਂ ਅੱਗੇ ਹਨ।

ਤੁਹਾਨੂੰ ਦੱਸ ਦੇਈਏ ਕਿ 10 ਸਭ ਤੋਂ ਸੁਰੱਖਿਅਤ ਵਾਹਨਾਂ ਦੀ ਸੂਚੀ ਵਿੱਚ ਚੋਟੀ ਦੇ ਪੰਜ ਸਥਾਨ ਉਨ੍ਹਾਂ ਨੂੰ ਰੱਖਿਆ ਗਿਆ ਹੈ ਜਿਨ੍ਹਾਂ ਨੇ ਪੂਰੀ 5-ਸਟਾਰ ਰੇਟਿੰਗ ਪ੍ਰਾਪਤ ਕੀਤੀ ਹੈ। XUV300, Altroz, Nexon ਅਤੇ XUV700 ਇਸ ਵਿੱਚ ਸ਼ਾਮਿਲ ਹਨ। ਇਸ ਮਾਮਲੇ 'ਚ ਵੀ ਟਾਟਾ ਮੋਟਰਸ ਅਤੇ ਮਹਿੰਦਰਾ ਅੱਗੇ ਹਨ। ਚੋਟੀ ਦੀਆਂ 10 ਸਭ ਤੋਂ ਸੁਰੱਖਿਅਤ ਕਾਰਾਂ ਦੀ ਸੂਚੀ ਵਿੱਚ ਅਗਲੇ ਪੰਜ ਸਥਾਨਾਂ ਨੂੰ 4-ਸਟਾਰ ਰੇਟਿੰਗ ਮਿਲੀ ਹੈ ਅਤੇ ਸੂਚੀ ਵਿੱਚ ਹੌਂਡਾ ਜੈਜ਼, ਟੋਇਟਾ ਅਰਬਨ ਕਰੂਜ਼ਰ, ਮਹਿੰਦਰਾ ਮਰਾਜ਼ੋ, ਵੋਕਸਵੈਗਨ ਪੋਲੋ ਅਤੇ ਮਹਿੰਦਰਾ ਥਾਰ ਸ਼ਾਮਿਲ ਹਨ। ਇਸਦੇ ਨਾਲ ਹੀ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਸਭ ਤੋਂ ਸੁਰੱਖਿਅਤ ਕਾਰਾਂ ਵਿੱਚ ਮਹਿੰਦਰਾ XUV700 ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਥਾਰ, ਟਾਟਾ ਪੰਚ, XUV300 ਅਤੇ ਟੋਇਟਾ ਅਰਬਨ ਕਰੂਜ਼ਰ ਦਾ ਨੰਬਰ ਆਉਂਦਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ਵਿੱਚ ਇੰਡੀਆ NCAP (ਨਿਊ ਕਾਰ ਅਸੈਸਮੈਂਟ ਪ੍ਰੋਗਰਾਮ) ਨੂੰ ਸ਼ੁਰੂ ਕਰਨ ਲਈ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਗਰਾਮ ਦੇ ਤਹਿਤ, ਭਾਰਤ ਵਿੱਚ ਨਿਰਮਿਤ ਕਾਰਾਂ ਨੂੰ ਕ੍ਰੈਸ਼ ਟੈਸਟਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਸੁਰੱਖਿਆ ਰੇਟਿੰਗ ਦਿੱਤੀ ਜਾਵੇਗੀ। ਇਹ ਰੇਟਿੰਗ 1 ਸਟਾਰ ਤੋਂ 5 ਸਟਾਰ ਦੇ ਵਿਚਕਾਰ ਹੋਵੇਗੀ। 5 ਸਟਾਰ ਰੇਟਿੰਗ ਨੂੰ ਸਭ ਤੋਂ ਵਧੀਆ ਮੰਨਿਆ ਜਾਵੇਗਾ।

ਇੱਥੇ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮਹਿੰਦਰਾ XUV700 ਨੂੰ ਗਲੋਬਲ NCAP 'ਸੇਫਰ ਚੁਆਇਸ' ਐਵਾਰਡ ਦਿੱਤਾ ਗਿਆ ਹੈ। ਮਹਿੰਦਰਾ ਗਰੁੱਪ ਲਈ ਇਹ ਦੂਜਾ ਅਵਾਰਡ ਹੈ, ਪਹਿਲਾ 2020 ਦੀ ਸ਼ੁਰੂਆਤ ਵਿੱਚ XUV300 ਨੂੰ ਦਿੱਤਾ ਗਿਆ ਸੀ। ਗਲੋਬਲ NCAP ਅਨੁਸਾਰ ਇਹ ਪੁਰਸਕਾਰ ਸਿਰਫ ਉੱਚ ਪੱਧਰੀ ਸੁਰੱਖਿਆ ਪ੍ਰਦਰਸ਼ਨ ਨੂੰ ਪ੍ਰਾਪਤ ਕਰਨ ਵਾਲੇ ਵਾਹਨ ਨਿਰਮਾਤਾਵਾਂ ਨੂੰ ਦਿੱਤਾ ਜਾਂਦਾ ਹੈ।
Published by:rupinderkaursab
First published:

Tags: Cars, Lifestyle, Mahindra, Mahindra Scorpio, Tata Motors

ਅਗਲੀ ਖਬਰ