Saving Tips: ਦਿਨੋਂ ਦਿਨ ਮਹਿੰਗਾਈ ਵਧ ਰਹੀ ਹੈ। ਹਰ ਕੋਈ ਆਪਣੇ ਭਵਿੱਖ ਲਈ ਬੱਚਤ ਕਰਨੀ ਚਾਹੁੰਦਾ ਹੈ। ਪਰ ਮਹਿੰਗਾਈ ਕਰਕੇ ਸਾਰੀ ਤਨਖਾਹ ਲੱਗ ਜਾਂਦੀ ਹੈ। ਅਸੀਂ ਕੋਸ਼ਿਸ਼ ਕਰਕੇ ਵੀ ਆਪਣੀ ਤਨਖ਼ਾਹ ਵਿੱਚੋਂ ਕੁਝ ਬੱਚਤ ਨਹੀਂ ਕਰ ਪਾਉਂਦੇ। ਚੰਗੇ ਵਰਤਮਾਤ ਤੇ ਭਵਿੱਖੀ ਸੁਰੱਖਿਆ ਵਾਸਤੇ ਬੱਚਤ ਕਰਨੀ ਬਹੁਤ ਜ਼ਰੂਰੀ ਹੈ। ਤੁਹਾਨੂੰ ਆਪਣੀ ਤਨਖ਼ਾਹ ਵਿੱਚੋਂ ਘੱਟ ਤੋਂ ਘੱਟ 10 ਫੀਸਦੀ ਬੱਚਤ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਦੱਸ ਦੇਈਏ ਕਿ ਤੁਸੀਂ ਕੁਝ ਟਿਪਸ ਨੂੰ ਅਪਣਾ ਕੇ ਆਪਣੀ ਤਨਖ਼ਾਹ ਵਿੱਚ ਕੁਝ ਪੈਸੇ ਬਚਾ ਸਕਦੇ ਹੋ। ਆਓ ਜਾਣਦੇ ਹਾਂ ਤਨਖ਼ਾਹ ਬਚਾਉਣ ਦੇ ਟਿਪਸ ਬਾਰੇ-
ਸਿਹਤ ਬੀਮਾ
ਤੁਸੀਂ ਸਿਹਤ ਬੀਮੇ ਕਰਵਾ ਕੇ ਆਪਣੀ ਤਨਖ਼ਾਹ ਵਿੱਚੋਂ ਕੁਝ ਪੈਸਿਆ ਦੀ ਬੱਚਤ ਕਰ ਸਕਦੇ ਹੋ। ਭਾਵੇਂ ਕਿ ਸਿਹਤ ਬੀਮੇ ਦਾ ਪ੍ਰੀਮੀਅਮ ਹਰ ਸਾਲ ਅਦਾ ਕਰਨਾ ਪੈਂਦਾ ਹੈ। ਪਰ ਇਸ ਨਾਲ ਹਸਪਤਾਲ ਦੇ ਵੱਡੇ ਖ਼ਰਚਿਆਂ ਤੋਂ ਬਚਿਆਂ ਜਾ ਸਕਦਾ ਹੈ। ਤੁਹਾਨੂੰ ਸਿਹਤ ਬੀਮੇ ਦੇ ਲਈ ਹਰ ਸਾਲ ਲਗਭਗ 12 ਹਜ਼ਾਰ ਰੁਪਏ ਪ੍ਰੀਮੀਅਮ ਵਜੋਂ ਭਰਨੇ ਪੈਂਦੇ ਹਨ। ਇਸ ਨਾਲ ਤੁਹਾਡੀ ਤਨਖ਼ਾਹ ਵਿੱਚ ਸਿਹਤ ਉੱਤੇ ਕਿਸੇ ਬੀਮਾਰੀ ਜਾਂ ਐਮਰਜੈਸੀਂ ਦੀ ਹਾਲਤ ਵਿੱਚ ਖ਼ਰਚ ਹੋਣ ਵਾਲੇ ਪੈਸੇ ਬਚ ਸਕਦੇ ਹਨ।
ਬਿਜਲੀ ਦੇ ਬਿੱਲ ਦੀ ਬੱਚਤ
ਬਿਜਲੀ ਤੋਂ ਬਿਨਾਂ ਜੀਵਨ ਅਸੰਭਵ ਜਾਪਦਾ ਹੈ। ਬਿਜਲੀ ਦੇ ਵਧੇਰੇ ਵਰਤੋਂ ਕਰਕੇ ਅਕਸਰ ਹੀ ਬਿਜਲੀ ਦਾ ਬਿੱਲ ਵਧੇਰੇ ਆਉਂਦਾ ਹੈ। ਤੁਹਾਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਤੁਹਾਨੂੰ ਘਰ ਵਿੱਚ ਪੱਖੇ, ਲਾਈਟਾਂ ਜਾਂ ਏ.ਸੀ. ਆਦਿ ਨੂੰ ਫਾਲਤੂ ਨਹੀਂ ਚਲਾਉਣਾ ਚਾਹੀਦਾ। ਘਰ ਵਿੱਚ ਵਧੇਰੇ ਕਰਕੇ LED ਲਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਖ਼ਰਚੇ ਘਟਾ ਸਕਦੇ ਹੋ।
ਆਵਾਜਾਈ
ਆਏ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਇਸ ਕਰਕੇ ਆਵਾਜਾਈ ਵਿੱਚ ਵੀ ਤੁਹਾਡੇ ਬਹੁਤ ਪੈਸੇ ਖ਼ਰਚ ਹੋ ਜਾਂਦੇ ਹਨ। ਤੁਹਾਨੂੰ ਦਫ਼ਤਰ ਜਾਣ ਲਈ ਕਾਰ ਦੀ ਬਜਾਇ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਸੀਂ ਬਹੁਤ ਸਾਰੇ ਪੈਸੇ ਬਚਾ ਸਕਦੇ ਹੋ।
ਸਮਾਰਟ ਆਨਲਾਈਨ ਖਰੀਦਦਾਰੀ
ਅੱਜ ਦੇ ਸਮੇਂ ਵਿੱਚ ਅਸੀਂ ਸੌਪਿੰਗ ਉੱਤੇ ਬਹੁਤ ਪੈਸੇ ਖ਼ਰਚ ਕਰ ਦਿੰਦੇ ਹਨ। ਤੁਸੀਂ ਲੋੜੀਂਦੀਆਂ ਚੀਜ਼ਾਂ ਖਰੀਦਣ ਲਈ ਆਨਲਾਈਨ ਖਰੀਦਦਾਰੀ ਕਰ ਸਕਦੇ ਹੋ। ਆਨਲਾਈਨ ਸੌਪਿੰਗ ਵਿੱਚ ਤੁਹਾਨੂੰ ਕਈ ਸਾਰੇ ਔਫਰ ਮਿਲਦੇ ਹਨ। ਇਸ ਤਰ੍ਹਾਂ ਤੁਹਾਡੇ ਪੈਸੇ ਦੀ ਬਹੁਤ ਸਾਰੀ ਬੱਚਤ ਹੋ ਸਕਦੀ ਹੈ। ਸਸਤੀ ਖਰੀਦਦਾਰੀ ਵਿੱਚੋਂ ਬਚੇ ਪੈਸਿਆਂ ਨੂੰ ਤੁਸੀਂ ਹੋਰਾਂ ਖਰਚਿਆਂ ਲਈ ਵਰਤ ਸਕਦੇ ਹੋ।
ਇਸਦੇ ਇਲਾਵਾ ਤੁਸੀਂ ਘਰ ਦੇ ਸਮਾਨ ਲਈ ਵੀ ਆਨਲਾਈਨ ਖਰੀਦਦਾਰੀ ਕਰ ਸਕਦੇ ਹੋ। ਤੁਹਾਨੂੰ ਘਰ ਲਈ ਕਰਿਆਣੇ ਦੇ ਸਮਾਨ ਨੂੰ ਥੋਕ ਰੇਟਾਂ ਉੱਤੇ ਖਰੀਦਣਾ ਚਾਹੀਦਾ ਹੈ। ਇਸ ਨਾਲ ਵੀ ਤੁਹਾਡੇ ਪੈਸੇ ਦੀ ਵੀ ਬੱਚਤ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਸੁਪਰਮਾਰਕੀਟ ਵਿੱਚੋਂ ਵੀ ਘਰ ਲਈ ਖਰੀਦਦਾਰੀ ਕਰ ਸਕਦੇ ਹੋ।
ਲੋੜ ਅਨੁਸਾਰ ਕਰੋ ਮੋਬਾਇਲ ਰਿਚਾਰਜ
ਅੱਜ ਦੇ ਸਮੇਂ ਵਿੱਚ ਘਰ ਦੇ ਹਰ ਮੈਂਬਰ ਕੋਲ ਸਮਾਰਟ ਫੋਨ ਹੈ। ਜਿਸ ਕਰਕੇ ਤੁਹਾਨੂੰ ਫੋਨ ਰਿਚਾਰਜ ਲਈ ਹਰ ਮਹੀਨੇ ਪੈਸੇ ਖ਼ਰਚ ਕਰਨੇ ਪੈਂਦੇ ਹਨ। ਸਹੀ ਪਲਾਨਿੰਗ ਨਾ ਹੋਣ ਦੀ ਸੂਰਤ ਵਿੱਚ ਮੋਬਾਇਲ ਫੋਨ ਦਾ ਬਿੱਲ ਜਾਂ ਰਿਚਾਰਜ ਤੁਹਾਡੇ ਪੂਰੇ ਬਜਟ ਨੂੰ ਖ਼ਰਾਬ ਕਰ ਸਕਦਾ ਹੈ। ਤੁਹਾਨੂੰ ਰਿਚਾਰਜ ਕਰਨ ਵੇਲੇ ਪੈਕ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਹੈ। ਤੁਹਾਨੂੰ ਮੋਬਾਇਲ ਰਿਚਾਰਜ ਲਈ ਲੋੜ ਅਨੁਸਾਰ ਹੀ ਪੈਸੇ ਖ਼ਰਚ ਕਰਨੇ ਚਾਹੀਦੇ ਹਨ। ਜੇਕਰ ਤੁਹਾਡੇ ਘਰ ਵਿੱਚ ਵਾਈਫਾਈ ਦੀ ਸੁਵਿਧਾ ਹੈ ਤਾਂ ਤੁਹਾਨੂੰ ਲੋੜ ਅਨੁਸਾਰ ਤੇ ਸੋਚ ਸਮਝ ਕੇ ਹੀ ਮਬਾਇਲ ਰਿਚਾਰਜ ਕਰਵਾਉਣੇ ਚਾਹੀਦੇ ਹਨ। ਇਸ ਨਾਲ ਤੁਹਾਡੇ ਪੈਸੇ ਦੀ ਬੱਚਤ ਹੋਵੇਗੀ।
ਹੋਰ ਖ਼ਰਚਿਆਂ ਤੋਂ ਬਚਾਅ
ਅੱਜ ਦੇ ਸਮੇਂ ਵਿੱਚ ਬਾਹਰੋਂ ਖਾਣਾ ਖਾਣ ਦਾ ਟ੍ਰੈਂਡ ਵਧ ਰਿਹਾ ਹੈ। ਸ਼ਹਿਰਾਂ ਵਿੱਚ ਅਕਸਰ ਹੀ ਲੋਕ ਬਾਹਰ ਡਿਨਰ ਉੱਤੇ ਜਾਂਦੇ ਹਨ ਜਾਂ ਫਿਰ ਦੁਪਿਹਰ ਦਾ ਖਾਣਾ ਬਾਹਰੋਂ ਖਾਦੇ ਹਨ। ਤੁਸੀਂ ਬਾਹਰੋਂ ਖਾਣਾ ਘੱਟ ਕਰਕੇ ਵੀ ਆਪਣੇ ਪੈਸੇ ਦੀ ਬੱਚਤ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਬਾਹਰੋਂ ਖਾਣ ਦੀ ਬਜਾਇ ਘਰੋਂ ਹੀ ਆਪਣਾ ਲੰਚ ਬੌਕਸ ਲੈ ਕੇ ਜਾਣਾ ਚਾਹੀਦਾ ਹੈ। ਇਹ ਤੁਹਾਡੇ ਲਈ ਵਧੇਰੇ ਸਿਹਤਮੰਦ ਵੀ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਆਪਣੇ ਹੋਰ ਵਾਧੂ ਖ਼ਰਚਿਆਂ ਨੂੰ ਘੱਟ ਕਰਕੇ ਆਪਣੇ ਪੈਸੇ ਦੀ ਬੱਚਤ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।