ਹੁਣ ਸਾਫਟਵੇਅਰ ਤੈਅ ਕਰੇਗਾ ਕਿ ਤੁਹਾਡੀ ਤਨਖਾਹ ਵਧੇਗੀ ਜਾਂ ਨਹੀਂ!


Updated: July 10, 2018, 11:05 AM IST
ਹੁਣ ਸਾਫਟਵੇਅਰ ਤੈਅ ਕਰੇਗਾ ਕਿ ਤੁਹਾਡੀ ਤਨਖਾਹ ਵਧੇਗੀ ਜਾਂ ਨਹੀਂ!
ਹੁਣ ਸਾਫਟਵੇਅਰ ਤੈਅ ਕਰੇਗਾ ਕਿ ਤੁਹਾਡੀ ਤਨਖਾਹ ਵਧੇਗੀ ਜਾਂ ਨਹੀਂ!

Updated: July 10, 2018, 11:05 AM IST
ਨੌਕਰੀਪੇਸ਼ਾ ਲੋਕਾਂ ਨੂੰ ਹਰ ਸਾਲ ਇਹ ਟੇਂਸ਼ਨ ਰਹਿੰਦੀ ਹੈ ਕਿ ਇਸ ਵਾਰ ਉਨ੍ਹਾਂ ਦੀ ਪ੍ਰੋਮੋਸ਼ਨ ਹੋਵੇਗੀ ਜਾਂ ਨਹੀਂ। ਅਪਰੇਸਲ ਚੰਗਾ ਹੋਵੇਗਾ ਜਾਂ ਨਹੀਂ? ਜ਼ਾਹਿਰ ਹੈ ਕਿ ਇੰਕਰੀਮੈਂਟ ਲੈਟਰ ਮਿਲਣ ਤੋਂ ਬਾਅਦ ਕੁੱਝ ਲੋਕ ਖੁਸ਼ ਹੁੰਦੇ ਹਨ ਅਤੇ ਕੁੱਝ ਨਿਰਾਸ਼। ਕਈ ਲੋਕ ਬਾੱਸ ਤੇ ਆਰੋਪ ਲਗਾਉਂਦੇ ਹਨ ਕਿ ਉਨ੍ਹਾਂ ਦੇ ਕੰਮ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਕਿਸੇ ਵੀ ਕੰਪਨੀ ਲਈ ਸੈਲਰੀ ਹਾਈਕ ਦੇ ਜ਼ਰੀਏ ਹਰ ਕਿਸੇ ਨੂੰ ਖੁਸ਼ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ। ਪਰ ਹੁਣ ਦੁਨੀਆਂ ਇੱਕ ਮਸ਼ਹੂਰ ਆਈਟੀ ਕੰਪਨੀ ਆਈਬੀਐਮ ਨੇ ਇਸ ਲਈ ਇੱਕ ਸਾਫਟਵੇਅਰ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ।

ਜੀ ਹਾਂ, ਤੁਸੀਂ ਸਹੀ ਸੁਣਿਆ, ਅਗਰ ਤੁਸੀਂ ਆਈਬੀਐਮ ਚ ਕੰਮ ਕਰਦੇ ਹੋ ਤਾਂ ਤੁਹਾਡਾ ਅਪਰੇਸਲ ਜਾਂ ਪ੍ਰੋਮੋਸ਼ਨ ਤੁਹਾਡਾ ਬੋਸ ਨਹੀਂ ਬਲਕਿ ਇੱਕ ਸੋਫਟਵੇਅਰ ਤੈਅ ਕਰੇਗਾ। ਆਰਟਿਫਿਸ਼ਲ ਇੰਟੈਲੀਜੈਂਸ ਵਿਭਾਗ ਦੀ ਮਦਦ ਨਾਲ, ਇਹ ਪਤਾ ਲਗਾਇਆ ਜਾਵੇਗਾ ਕਿ ਪਿਛਲੇ ਸਾਲ ਕਰਮਚਾਰੀ ਨੇ ਕਿਵੇਂ ਕੰਮ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਕਿੰਨਾ ਵਧੀਆ ਕਰ ਸਕਦਾ ਹੈ।

ਬਲੂਮਬਰਗ ਦੇ ਅਨੁਸਾਰ, IBM ਨੇ ਇਸ ਲਈ ਵਾਟਸਨ ਐਨਾਲਿਟਿਕਸ ਦੀ ਮਦਦ ਲਈ ਹੈ। ਇਹ ਕੰਪਨੀ ਪਹਿਲਾਂ ਹੀ IBM ਦੇ ਕਰਮਚਾਰੀਆਂ ਨੂੰ ਅੰਦਰੂਨੀ ਸਿਖਲਾਈ ਦੇ ਰਹੀ ਹੈ। ਅੰਦਰੂਨੀ HR ਰਿਪੋਰਟਾਂ ਦੇ ਮੁਕਾਬਲੇ ਵਾਟਸਨ 96 ਫੀਸਦੀ ਸਹੀ ਜਾਣਕਾਰੀ ਦੇਂਦੀ ਹੈ।

ਵਾਟਸਨ ਆਈਬੀਐਮ ਦੀ ਅੰਦਰੂਨੀ ਸਿਖਲਾਈ ਪ੍ਰਣਾਲੀ ਨੂੰ ਵੀ ਧਿਆਨ ਨਾਲ ਦੇਖੇਗਾ ਅਤੇ ਇਹ ਪਤਾ ਲਗਾਵੇਗਾ ਕਿ ਇੱਕ ਕਰਮਚਾਰੀ ਕੋਈ ਨਵੀਂ ਚੀਜ਼ ਕਿਵੇਂ ਸਿੱਖ ਰਿਹਾ ਹੈ। ਇਸ ਤੋਂ ਬਾਅਦ, ਕੰਪਨੀ ਦੇ ਮੈਨੇਜਰ ਕਰਮਚਾਰੀਆਂ, ਬੋਨਸ ਅਤੇ ਤਨਖਾਹਾਂ ਦੇ ਵਾਧੇ ਬਾਰੇ ਫੈਸਲਾ ਵਾਟਸਨ ਦੇ ਰੇਟਿੰਗ ਦੇ ਅਨੁਸਾਰ ਕਰਨਗੇ।
First published: July 10, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ