ਚੀਨੀ ਕੰਪਨੀ OnePlus ਦਾ ਨਵਾਂ ਸਮਾਰਟਫੋਨ OnePlus Nord N20 SE ਭਾਰਤ 'ਚ ਉਪਲੱਬਧ ਹੋ ਗਿਆ ਹੈ। ਹਾਲਾਂਕਿ ਕੰਪਨੀ ਨੇ ਇਸ ਫੋਨ ਨੂੰ ਇਸ ਸਾਲ ਅਗਸਤ 'ਚ ਹੀ ਗਲੋਬਲੀ ਲਾਂਚ ਕੀਤਾ ਸੀ। ਪਰ ਕੰਪਨੀ ਨੇ ਅਧਿਕਾਰਤ ਤੌਰ 'ਤੇ ਇਸ ਫੋਨ ਨੂੰ ਭਾਰਤ 'ਚ ਲਾਂਚ ਨਹੀਂ ਕੀਤਾ ਹੈ। ਹੁਣ ਇਸ ਫੋਨ ਨੂੰ ਈ-ਕਾਮਰਸ ਸਾਈਟ ਰਾਹੀਂ ਵੀ ਵੇਚਿਆ ਜਾ ਰਿਹਾ ਹੈ।
OnePlus Nord N20 SE ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ 6.56 ਇੰਚ ਦੀ HD+ ਡਿਸਪਲੇ ਮੌਜੂਦ ਹੈ ਜੋ 60Hz ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਇਸ ਫੋਨ 'ਚ ਰੈਜ਼ੋਲਿਊਸ਼ਨ 1612×720 ਪਿਕਸਲ ਹੈ। ਇਸ ਫੋਨ 'ਚ MediaTek Helio G35 ਆਕਟਾ-ਕੋਰ ਪ੍ਰੋਸੈਸਰ ਲਗਾਇਆ ਗਿਆ ਹੈ। ਇਸ ਫੋਨ ਵਿੱਚ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਉਪਲਬਧ ਕਰਵਾਈ ਜਾ ਰਹੀ ਹੈ। ਇਸ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈਪਥ ਕੈਮਰਾ ਮੌਜੂਦ ਹੈ। ਫੋਨ ਦੇ ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।
ਇਹ ਸਮਾਰਟਫੋਨ 5000mAh ਦੀ ਬੈਟਰੀ ਨਾਲ ਆਉਂਦਾ ਹੈ। ਫੋਨ 'ਚ 33 ਵਾਟ ਫਾਸਟ ਚਾਰਜਿੰਗ ਦਾ ਫੀਚਰ ਵੀ ਮੌਜੂਦ ਹੈ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਸਾਈਡ-ਮਾਊਂਟਡ ਫਿੰਗਰਪ੍ਰਿੰਟ ਸੈਂਸਰ, ਵਾਈ-ਫਾਈ, ਜੀਪੀਐਸ, ਬਲੂਟੁੱਥ ਵਰਗੇ ਸਾਰੇ ਫੀਚਰਸ ਵੀ ਮੌਜੂਦ ਹਨ। ਇਸ ਫੋਨ ਨੂੰ ਬਲੂ ਓਏਸਿਸ ਅਤੇ ਸੇਲੇਸਟੀਅਲ ਬਲੈਕ ਵਰਗੇ 2 ਰੰਗਾਂ 'ਚ ਪੇਸ਼ ਕੀਤਾ ਗਿਆ ਹੈ।
OnePlus Nord N20 SE ਫੋਨ ਨੂੰ ਕੰਪਨੀ ਨੇ ਭਾਰਤ 'ਚ ਅਧਿਕਾਰਤ ਤੌਰ 'ਤੇ ਪੇਸ਼ ਨਹੀਂ ਕੀਤਾ ਹੈ। ਹਾਲਾਂਕਿ ਇਹ ਫੋਨ ਸੇਲ ਲਈ ਫਲਿੱਪਕਾਰਟ ਅਤੇ ਅਮੇਜ਼ਨ 'ਤੇ ਉਪਲੱਬਧ ਹੈ। OnePlus Nord N20 SE ਫਲਿੱਪਕਾਰਟ 'ਤੇ 14,990 ਰੁਪਏ ਅਤੇ ਐਮਾਜ਼ਾਨ 'ਤੇ 14,590 ਰੁਪਏ 'ਚ ਉਪਲਬਧ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਜੇ ਤੱਕ ਵਨਪਲੱਸ ਦੁਆਰਾ ਇਸ ਕੀਮਤ 'ਤੇ ਕੋਈ ਵੀ ਫੋਨ ਲਾਂਚ ਨਹੀਂ ਕੀਤਾ ਗਿਆ ਹੈ। ਹਾਲਾਂਕਿ ਜੇਕਰ ਇਸ ਫੋਨ ਨੂੰ ਅਧਿਕਾਰਤ ਤੌਰ 'ਤੇ ਪੇਸ਼ ਕੀਤਾ ਜਾਂਦਾ ਤਾਂ ਇਹ ਫੋਨ ਗੇਮ ਚੇਂਜਰ ਸਾਬਤ ਹੁੰਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Launch, OnePlus, Technical, Technology