ਫਲਿੱਪਕਾਰਟ 'ਤੇ ਲੱਗੀ SALE, ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗੀ ਵੱਡੀ ਛੋਟ


Updated: October 12, 2018, 5:11 PM IST
ਫਲਿੱਪਕਾਰਟ 'ਤੇ ਲੱਗੀ SALE, ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗੀ ਵੱਡੀ ਛੋਟ
ਫਲਿੱਪਕਾਰਟ 'ਤੇ ਲੱਗੀ SALE, ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗੀ ਵੱਡੀ ਛੋਟ

Updated: October 12, 2018, 5:11 PM IST
ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਜਾਰੀ ਹੈ। ਇਸ ਦੌਰਾਨ ਕਈ ਬ੍ਰਾਂਡ ਦੇ ਸਮਾਰਟਫੋਨਸ 'ਤੇ ਵੱਡੀ ਛੋਟ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ 'ਚੋਂ ਹੀ ਇਕ ਹੈ ਸ਼ਿਓਮੀ ਪੋਕੋ ਐੱਫ1 ਸਮਾਰਟਫੋਨ। ਸ਼ਿਓਮੀ ਬ੍ਰਾਂਡ ਦਾ ਇਹ ਸਮਾਰਟਫੋਨ ਫਲਿੱਪਕਾਰਟ ਦੇ ਬਾਇਬੈਕ ਗਾਰੰਟੀ ਸਕੀਮ ਦਾ ਹਿੱਸਾ ਹੈ। ਇਸ ਦਾ ਮਤਲਬ ਹੈ ਕਿ ਗਾਹਕ ਜੇਕਰ ਅਗਲੇ 6-8 ਮਹੀਨਿਆਂ 'ਚ ਆਪਣੇ ਸ਼ਿਓਮੀ ਪੋਕੋ ਐੱਫ 1 ਫੋਨ ਨੂੰ ਦੂਜੇ ਪੋਕੋ ਫੋਨ ਨਾਲ ਐਕਸਚੇਂਜ ਕਰਦੇ ਹਨ ਤਾਂ ਉਨ੍ਹਾਂ ਨੂੰ 14,700 ਰੁਪਏ ਦੀ ਬਾਇਬੈਕ ਰਾਸ਼ੀ ਮਿਲੇਗੀ। ਇਸ ਦੇ ਆਧਾਰ ਤੇ ਉਮੀਦ ਹੈ ਕਿ ਪੋਕੋ ਐੱਫ2 ਹੈਂਡਸੈੱਟ ਆਉਣ ਵਾਲੇ 8 ਮਹੀਨਿਆਂ 'ਚ ਰਿਲੀਜ਼ ਕਰ ਦਿੱਤਾ ਜਾਵੇਗਾ।

ਸ਼ਿਓਮੀ ਇੰਡੀਆ ਦੇ ਪ੍ਰਮੱਖ ਮਨੁ ਕੁਮਾਰ ਜੈਨ ਨੇ ਟਵੀਟ ਕੀਤਾ ਹੈ ਕਿ ਫਲਿੱਪਕਾਰਟ ਦੇ ਪੋਕੋ ਐੱਫ1 'ਤੇ ਬਾਇਬੈਕ ਪਲਾਨ ਤੋਂ ਬਾਅਦ ਇਸ ਫੋਨ ਦੇ ਸ਼ੁਰੂਆਤ ਵੇਰੀਐਂਟ ਦੀ ਪ੍ਰਭਾਵੀ ਕੀਮਤ 6,500 ਰੁਪਏ ਹੋ ਜਾਂਦੀ ਹੈ। ਯੂਜ਼ਰ ਨੂੰ ਬਾਇਬੈਕ ਗਾਰੰਟੀ ਪਾਲਿਸੀ ਲਈ 149 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਕਿਸੇ ਹੋਰ ਮੋਬਾਇਲ ਨਾਲ ਅਗਲੇ 6-8 ਮਹੀਨਿਆਂ 'ਚ ਸ਼ਿਓਮੀ ਪੋਕੋ ਐੱਫ1 ਨੂੰ ਐਕਸਚੇਂਜ ਕੀਤਾ ਜਾਂਦਾ ਹੈ ਤਾਂ 10,500 ਰੁਪਏ ਦੀ ਬਾਇਬੈਕ ਰਾਸ਼ੀ ਮਿਲੇਗੀ। ਉੱਥੇ 9-12 ਮਹੀਨਿਆਂ ਦੌਰਾਨ ਪੋਕੋ ਐੱਫ1 ਨੂੰ ਫਲਿੱਪਕਾਰਟ 'ਤੇ ਕਿਸੇ ਵੀ ਫੋਨ ਨਾਲ ਐਕਸਚੇਂਜ ਕਰਨ 'ਤੇ 8,400 ਰੁਪਏ ਦਾ ਡਿਸਕਾਊਂਟ ਮਿਲੇਗਾ।

ਫਿਲਹਾਲ ਕੰਪਨੀ ਨੇ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਅਤੇ ਕੀਮਤ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਹੈ। ਪਰ ਇਸ ਫੋਨ ਨੂੰ ਲੈ ਕੇ ਪਹਿਲੇ ਜਨਰੇਸ਼ਨ ਦੇ ਡਿਵਾਈਸ ਨੂੰ ਦੇਖਦੇ ਹੋਏ ਸ਼ਿਓਮੀ ਪੋਕੋ ਐੱਫ 2 'ਚ ਨਵਾਂ ਪ੍ਰੋਸੈਸਰ, ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਅਤੇ ਵੱਖ ਡਿਜ਼ਾਈਨ ਦੀ ਉਮੀਦ ਕੀਤੀ ਜਾ ਸਕਦੀ ਹੈ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...