Sambhar Recipe: ਦੱਖਣ ਭਾਰਤੀ ਖਾਣੇ ਦੀ ਆਪਣੀ ਅਲੱਗ ਪਛਾਣ ਹੈ। ਪੂਰੇ ਦੋਸ਼ ਵਿੱਚ ਲੋਕ ਇਡਲੀ ਸਾਂਬਰ, ਸਾਂਬਰ ਡੋਸਾ, ਸਾਂਬਰ ਵੜਾ ਬੜੇ ਚਾਅ ਨਾਲ ਖਾਂਦੇ ਹਨ। ਹੁਣ ਤਾਂ ਪੰਜਾਬ ਦੇ ਹਰ ਸ਼ਹਿਰ ਵਿੱਚ ਦੱਖਣ ਭਾਰਤੀ ਖਾਣਾ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਖਾਣ ਵਿੱਚ ਇੰਨਾ ਹਲਕਾ ਤੇ ਸਿਹਤਮੰਦ ਹੁੰਦਾ ਹੈ, ਇਸ ਲਈ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਵੈਸੇ ਤਾਂ ਸਾਂਬਰ ਬਣਾਉਣ ਲਈ ਇੰਸਟੈਂਟ ਮਿਕਸ ਮਾਰਕਿਟ ਵਿੱਚ ਮਿਲ ਜਾਂਦੇ ਹਨ ਪਰ ਇਸ ਦੀ ਥਾਂ ਤੁਸੀਂ ਘਰ ਵਿੱਚ ਹੀ ਇਸ ਨੂੰ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਅਲੱਗ ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਤਿਆਰ ਹੋਣ ਵਾਲਾ ਸਾਂਬਰ ਤੁਸੀਂ ਚੌਲਾਂ, ਇਡਲੀ, ਵੜਾ ਜਾਂ ਘਰ ਦੇ ਬਣੇ ਡੋਸੇ ਨਾਲ ਖਾ ਸਕਦੇ ਹੋ। ਆਓ, ਜਾਣਦੇ ਹਾਂ ਘਰ ਵਿੱਚ ਹੀ ਸਾਂਬਰ ਬਣਾਉਣ ਦੀ ਰੈਸਿਪੀ...
ਸਾਂਬਰ ਬਣਾਉਣ ਲਈ ਸਮੱਗਰੀ
ਅਰਹਰ (ਤੂਰ) ਦਾਲ - 1 ਕੱਪ, ਟਮਾਟਰ - 1, ਲੌਕੀ ਕੱਟੀ ਹੋਈ - 1/2 ਕੱਪ, ਫਲੀਆਂ - 1, ਪੱਤਾ ਗੋਭੀ - 1/2 ਕੱਪ, ਫੁੱਲ ਗੋਭੀ - 1/2 ਕੱਪ, ਪਿਆਜ਼ ਕੱਟਿਆ ਹੋਇਆ - 1, ਬੈਂਗਣ - 1, ਸ਼ਿਮਲਾ ਮਿਰਚ - 1/4 ਕੱਪ, ਆਲੂ - 1, ਹਲਦੀ - 1/4 ਚਮਚ, ਰਾਈ - 1/2 ਚਮਚ, ਕਰੀ ਪੱਤੇ - 7-8, ਸੁੱਕੀ ਲਾਲ ਮਿਰਚ - 1-2, ਸਾਂਬਰ ਮਸਾਲਾ - 1 ਚਮਚ, ਇਮਲੀ - 1/2 ਚਮਚ, ਹਰੇ ਧਨੀਏ ਦੇ ਪੱਤੇ - 2 ਚਮਚ, ਹਿੰਗ - 1 ਚੁਟਕੀ, ਤੇਲ - 1 ਚਮਚ, ਲੂਣ - ਸੁਆਦ ਅਨੁਸਾਰ
ਸਾਂਬਰ ਬਣਾਉਣ ਦੀ ਵਿਧੀ
-ਸਾਂਭਰ ਬਣਾਉਣ ਲਈ ਸਭ ਤੋਂ ਪਹਿਲਾਂ ਆਲੂ, ਟਮਾਟਰ, ਪਿਆਜ਼, ਫੁੱਲ ਗੋਭੀ ਸਮੇਤ ਸਾਰੀਆਂ ਸਬਜ਼ੀਆਂ ਨੂੰ ਧੋ ਲਓ ਅਤੇ ਇਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਕੇ ਇਕ ਪਾਸੇ ਰੱਖ ਲਓ।
-ਹੁਣ ਇਮਲੀ ਨੂੰ ਗਰਮ ਪਾਣੀ ਦੇ ਕਟੋਰੇ 'ਚ ਪਾ ਕੇ ਹੱਥਾਂ ਨਾਲ ਮੈਸ਼ ਕਰਕੇ ਇਮਲੀ ਦਾ ਪਾਣੀ ਤਿਆਰ ਕਰੋ। ਇਸ ਤੋਂ ਬਾਅਦ ਪਾਣੀ ਨੂੰ ਛਾਨਣੀ ਨਾਲ ਛਾਣ ਲਓ।
-ਹੁਣ ਇੱਕ ਪ੍ਰੈਸ਼ਰ ਕੁੱਕਰ ਲਓ ਅਤੇ ਇਸ ਵਿੱਚ ਤੁਅਰ ਦਾਲ ਅਤੇ ਇੱਕ ਕੱਪ ਪਾਣੀ ਪਾਓ। ਇਸ ਵਿਚ ਹਲਦੀ ਪਾਊਡਰ ਅਤੇ ਇਕ ਚੁਟਕੀ ਨਮਕ ਪਾਓ। ਹੁਣ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਇੱਕ ਛੋਟੇ ਬਰਤਨ ਵਿੱਚ ਪਾ ਕੇ ਕੁਕਰ ਵਿੱਚ ਰੱਖ ਦਿਓ।
-ਇਸ ਤੋਂ ਬਾਅਦ ਕੂਕਰ ਦਾ ਢੱਕਣ ਲਗਾਓ ਅਤੇ ਸਾਰੀਆਂ ਚੀਜ਼ਾਂ ਨੂੰ 3-4 ਸੀਟੀਆਂ ਆਉਣ ਤੱਕ ਪਕਾਓ। ਸੀਟੀ ਵੱਜਣ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਕੁੱਕਰ ਦਾ ਪ੍ਰੈਸ਼ਰ ਆਪਣੇ ਆਪ ਨਿਕਲਣ ਦਿਓ।
-ਪ੍ਰੈਸ਼ਰ ਖਤਮ ਹੋਣ ਤੋਂ ਬਾਅਦ, ਕੁਕਰ ਦਾ ਢੱਕਣ ਖੋਲ੍ਹੋ ਅਤੇ ਸਬਜ਼ੀਆਂ ਦੇ ਬਰਤਨ ਨੂੰ ਬਾਹਰ ਕੱਢੋ। ਇਸ ਤੋਂ ਬਾਅਦ ਚਮਚ ਦੀ ਮਦਦ ਨਾਲ ਦਾਲ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ।
-ਹੁਣ ਇਕ ਕੜਾਹੀ ਲਓ ਅਤੇ ਇਸ ਵਿਚ 1 ਚਮਚ ਤੇਲ ਪਾਓ ਅਤੇ ਮੱਧਮ ਅੱਗ 'ਤੇ ਗਰਮ ਕਰੋ। ਤੇਲ ਗਰਮ ਹੋਣ ਤੋਂ ਬਾਅਦ ਇਸ ਵਿਚ ਸਰ੍ਹੋਂ, ਕੜ੍ਹੀ ਪੱਤਾ, ਹਿੰਗ ਅਤੇ ਸੁੱਕੀਆਂ ਲਾਲ ਮਿਰਚਾਂ ਪਾ ਕੇ 10-15 ਸੈਕਿੰਡ ਲਈ ਭੁੰਨ ਲਓ।
-ਇਸ ਤੋਂ ਬਾਅਦ ਮਸਾਲੇ 'ਚ ਬਾਰੀਕ ਕੱਟਿਆ ਪਿਆਜ਼ ਪਾਓ ਅਤੇ ਪਿਆਜ਼ ਨਰਮ ਹੋ ਕੇ ਹਲਕਾ ਭੂਰਾ ਹੋਣ ਤੱਕ ਭੁੰਨ ਲਓ। ਇਸ ਤੋਂ ਬਾਅਦ ਇਮਲੀ ਦਾ ਪਾਣੀ ਪਾ ਕੇ ਪਕਾਓ। 1 ਮਿੰਟ ਤੱਕ ਪਕਾਉਣ ਤੋਂ ਬਾਅਦ ਇਸ ਵਿੱਚ ਬਾਰੀਕ ਕੱਟੇ ਹੋਏ ਟਮਾਟਰ ਪਾਓ।
-ਪਕਾਉਣ ਦੌਰਾਨ ਜਦੋਂ ਟਮਾਟਰ ਨਰਮ ਹੋ ਜਾਣ ਤਾਂ ਇਸ ਵਿਚ ਸਾਂਬਰ ਪਾਊਡਰ ਮਿਲਾ ਲਓ। 1 ਮਿੰਟ ਹੋਰ ਪਕਾਉਣ ਤੋਂ ਬਾਅਦ, ਉਬਲੀ ਹੋਈ ਅਰਹਰ ਦੀ ਦਾਲ ਅਤੇ ਹੋਰ ਸਬਜ਼ੀਆਂ ਪਾ ਕੇ ਪਕਾਓ। ਸਾਂਬਰ ਵਿੱਚ ਸਵਾਦ ਅਨੁਸਾਰ ਨਮਕ ਪਾਓ। ਇਸ ਨੂੰ 5-7 ਮਿੰਟ ਤੱਕ ਚੰਗੀ ਤਰ੍ਹਾਂ ਉਬਾਲਣ ਦਿਓ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ। ਤੁਹਾਡਾ ਗਰਮਾ ਗਰਮ ਸਾਂਬਰ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cooking, Food, Life style, Recipe