Home /News /lifestyle /

Samsung ਦਾ 8GB ਰੈਮ ਵਾਲਾ ਸਮਾਰਟਫੋਨ ਹੋਇਆ ਲਾਂਚ, ਕੀਮਤ 10 ਹਜ਼ਾਰ ਤੋਂ ਵੀ ਘੱਟ

Samsung ਦਾ 8GB ਰੈਮ ਵਾਲਾ ਸਮਾਰਟਫੋਨ ਹੋਇਆ ਲਾਂਚ, ਕੀਮਤ 10 ਹਜ਼ਾਰ ਤੋਂ ਵੀ ਘੱਟ

Samsung ਦਾ 8GB ਰੈਮ ਵਾਲਾ ਸਮਾਰਟਫੋਨ ਹੋਇਆ ਲਾਂਚ, ਕੀਮਤ 10 ਹਜ਼ਾਰ ਤੋਂ ਵੀ ਘੱਟ

Samsung ਦਾ 8GB ਰੈਮ ਵਾਲਾ ਸਮਾਰਟਫੋਨ ਹੋਇਆ ਲਾਂਚ, ਕੀਮਤ 10 ਹਜ਼ਾਰ ਤੋਂ ਵੀ ਘੱਟ

Samsung Galaxy F04 'ਚ 6.51 ਇੰਚ ਦੀ HD ਪਲੱਸ ਡਿਸਪਲੇ ਹੋਵੇਗੀ। ਇਹ ਮੋਬਾਈਲ ਫੋਨ MediaTek P35 ਪ੍ਰੋਸੈਸਰ 'ਤੇ ਕੰਮ ਕਰੇਗਾ ਅਤੇ 8GB ਰੈਮ ਨਾਲ ਆਵੇਗਾ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ ਐਂਡ੍ਰਾਇਡ 12 'ਤੇ ਕੰਮ ਕਰੇਗਾ। ਫੋਟੋਗ੍ਰਾਫੀ ਲਈ ਸੈਮਸੰਗ ਗਲੈਕਸੀ F04 ਦੇ ਪਿਛਲੇ ਪਾਸੇ 13-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 2-ਮੈਗਾਪਿਕਸਲ ਦਾ ਡੈਪਥ ਸੈਂਸੜ ਵਾਲਾ ਕੈਮਰਾ ਹੋ ਸਕਦਾ ਹੈ।

ਹੋਰ ਪੜ੍ਹੋ ...
  • Share this:

ਸਮਾਰਟਫੋਨ ਕੰਪਨੀਆਂ ਨਵੇਂ ਸਾਲ 'ਤੇ ਇਕ ਤੋਂ ਬਾਅਦ ਇਕ ਕਈ ਮੋਬਾਇਲ ਲਾਂਚ ਕਰਨ ਜਾ ਰਹੀਆਂ ਹਨ। ਇਸ ਦੌਰਾਨ ਜੇਕਰ ਤੁਸੀਂ ਵੀ ਨਵੇਂ ਸਾਲ 'ਤੇ ਆਪਣੇ ਲਈ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ। ਪਰ ਘੱਟ ਬਜਟ ਦੇ ਕਾਰਨ, ਤੁਸੀਂ ਆਪਣੇ ਆਪ ਨੂੰ ਰੋਕ ਰਹੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਦਰਅਸਲ, ਕੋਰੀਆਈ ਕੰਪਨੀ ਸੈਮਸੰਗ ਸਿਰਫ਼ ਕੱਲ ਯਾਨੀ ਕਿ 4 ਜਨਵਰੀ ਨੂੰ ਇਸ ਸਾਲ ਦਾ ਪਹਿਲਾ ਸਮਾਰਟਫੋਨ ਭਾਰਤ 'ਚ ਲਾਂਚ ਹੋਇਆ ਹੈ। ਇਸ ਸਮਾਰਟਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ ਕੀਮਤ ਹੈ। ਇਹ ਮੋਬਾਈਲ ਫੋਨ ਬਜਟ ਰੇਂਜ ਵਿੱਚ ਲਾਂਚ ਕੀਤਾ ਜਾਵੇਗਾ ਅਤੇ ਘੱਟ ਬਜਟ ਵਾਲੇ ਲੋਕਾਂ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਸੈਮਸੰਗ ਐੱਫ ਸੀਰੀਜ਼ ਦੇ ਤਹਿਤ ਸੈਮਸੰਗ ਗਲੈਕਸੀ F04 ਨੂੰ 4 ਜਨਵਰੀ ਨੂੰ ਲਾਂਚ ਕਰੇਗੀ। ਆਓ ਜਾਣਦੇ ਹਾਂ ਇਸ ਫੋਨ ਦੀਆਂ ਸਾਰੀਆਂ ਸਪੈਸੀਫਿਕੇਸ਼ਨ...


Samsung Galaxy F04 ਦੀਆਂ ਸਪੈਸੀਫਿਕੇਸ਼ਨ :


Samsung Galaxy F04 'ਚ 6.51 ਇੰਚ ਦੀ HD ਪਲੱਸ ਡਿਸਪਲੇ ਹੋਵੇਗੀ। ਇਹ ਮੋਬਾਈਲ ਫੋਨ MediaTek P35 ਪ੍ਰੋਸੈਸਰ 'ਤੇ ਕੰਮ ਕਰੇਗਾ ਅਤੇ 8GB ਰੈਮ ਨਾਲ ਆਵੇਗਾ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ ਐਂਡ੍ਰਾਇਡ 12 'ਤੇ ਕੰਮ ਕਰੇਗਾ। ਫੋਟੋਗ੍ਰਾਫੀ ਲਈ ਸੈਮਸੰਗ ਗਲੈਕਸੀ F04 ਦੇ ਪਿਛਲੇ ਪਾਸੇ 13-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 2-ਮੈਗਾਪਿਕਸਲ ਦਾ ਡੈਪਥ ਸੈਂਸੜ ਵਾਲਾ ਕੈਮਰਾ ਹੋ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ। Samsung Galaxy F04 ਵਿੱਚ 5000mah ਦੀ ਮਜ਼ਬੂਤ ​​ਬੈਟਰੀ ਹੋਵੇਗੀ। ਮੋਬਾਈਲ ਫ਼ੋਨ USB ਟਾਈਪ C ਚਾਰਜਿੰਗ ਨੂੰ ਸਪੋਰਟ ਕਰੇਗਾ।


ਤੁਹਾਨੂੰ ਦੱਸ ਦੇਈਏ ਕਿ ਸੈਮਸੰਗ ਦਾ ਇਹ ਫੋਨ Galaxy F04e ਦਾ ਰੀ-ਬ੍ਰਾਂਡੇਡ ਵਰਜ਼ਨ ਹੋਵੇਗਾ। ਕੰਪਨੀ ਨੇ F04e ਸਮਾਰਟਫੋਨ ਨੂੰ ਤਿੰਨ ਸਟੋਰੇਜ ਵਿਕਲਪਾਂ 'ਚ ਪੇਸ਼ ਕੀਤਾ ਸੀ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਕੰਪਨੀ Samsung Galaxy f04 ਨੂੰ ਇਕ ਤੋਂ ਜ਼ਿਆਦਾ ਸਟੋਰੇਜ ਆਪਸ਼ਨ 'ਚ ਲਾਂਚ ਕਰ ਸਕਦੀ ਹੈ। ਇਸ ਮੋਬਾਈਲ ਦੀ ਕੀਮਤ 8,000 ਰੁਪਏ ਤੋਂ 9,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਸ ਲਈ ਜੇ ਤੁਹਾਡਾ ਬਜਟ 10 ਹਜ਼ਾਰ ਰੁਪਏ ਤੋਂ ਵੀ ਘੱਟ ਹੈ ਤਾਂ ਤੁਸੀਂ ਇਸ ਫੋਨ ਨੂੰ ਖਰੀਦਣ ਬਾਰੇ ਸੋਚ ਸਕਦੇ ਹੋ।

Published by:Drishti Gupta
First published:

Tags: Samsung, Tech News, Technology