ਸਮਾਰਟਫੋਨ ਲੈਣਾ ਅੱਜ ਹਰ ਕਿਸੇ ਲਈ ਜਿਵੇਂ ਜ਼ਰੂਰੀ ਹੁੰਦਾ ਜਾ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਵਧੀਆ ਸਮਾਰਟਫੋਨ ਹੋਵੇ ਪਰ ਇਹਨਾਂ ਦੀ ਕੀਮਤ ਦੇਖ ਕੇ ਬਹੁਤ ਵਾਰ ਲੋਕ ਖਿਆਲ ਛੱਡ ਦਿੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਐਸੀ ਡੀਲ ਬਾਰੇ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਬਜਟ ਵਿੱਚ ਸਮਾਰਟਫੋਨ ਖਰੀਦ ਸਕਦੇ ਹੋ ਅਤੇ ਉਹ ਵੀ Samsung ਜਿਹੀ ਸ਼ਾਨਦਾਰ ਕੰਪਨੀ ਦਾ। ਤੁਹਾਨੂੰ ਦੱਸ ਦੇਈਏ ਕਿ ਇਸ ਫੋਨ ਨੂੰ ਤੁਸੀਂ discount ਤੋਂ ਬਾਅਦ 10000 ਰੁਪਏ ਤੋਂ ਵੀ ਘੱਟ ਵਿੱਚ ਖਰੀਦ ਸਕਦੇ ਹੋ।
ਅਸਲ ਵਿੱਚ ਸੈਮਸੰਗ ਨੇ M ਸੀਰੀਜ਼ ਦੇ ਸੈਮਸੰਗ ਗਲੈਕਸੀ M32 ਪ੍ਰਾਈਮ ਐਡੀਸ਼ਨ ਨੂੰ ਸਸਤਾ ਕਰ ਦਿੱਤਾ ਹੈ। ਇਹ ਫੋਨ ਤੁਸੀਂ ਐਮਾਜ਼ਾਨ ਤੋਂ ਖਰੀਦ ਸਕਦੇ ਹੋ। ਇਸ ਵਿੱਚ ਤੁਹਾਨੂੰ ਸ਼ਾਨਦਾਰ ਬੈਟਰੀ ਅਤੇ ਸ਼ਾਨਦਾਰ ਕੈਮਰਾ ਪਰਫਾਰਮੈਂਸ ਮਿਲਦੀ ਹੈ। ਜਿਵੇਂ ਕਿ ਇਸਦੇ ਨਾਮ ਵਿੱਚ Prime ਸ਼ਬਦ ਹੈ ਤਾਂ ਇਸ ਨਾਲ ਤੁਹਾਨੂੰ Amazon Prime ਦੀ 3 ਮਹੀਨੇ ਲਈ ਮੈਂਬਰਸ਼ਿਪ ਵੀ ਮਿਲੇਗੀ ਅਤੇ ਉਹ ਵੀ ਬਿਲਕੁਲ ਫ੍ਰੀ। ਸਭ ਤੋਂ ਖਾਸ ਗੱਲ ਇਹ ਹੈ ਕਿ ਸੈਮਸੰਗ ਦੇ ਇਸ ਡਿਵਾਈਸ 'ਚ AMOLED ਡਿਸਪਲੇ ਦਿੱਤੀ ਗਈ ਹੈ ਜੋ ਬਾਕੀ ਕਿਸੇ ਹੋਰ ਕੰਪਨੀ ਦੇ ਇਸ ਰੇਂਜ ਦੇ ਫੋਨ ਵਿੱਚ ਨਹੀਂ ਮਿਲਦੀ।
ਹੁਣ ਗੱਲ ਕਰਦੇ ਹਾਂ ਇਸ ਡੀਲ ਦੀ, ਇਸ ਵਿੱਚ ਤੁਹਾਨੂੰ Samsung Galaxy M32 Prime Edition 4GB ਰੈਮ + 64GB ਵਾਲੇ ਫੋਨ ਦੀ ਕੀਮਤ ਜੋ ਕਿ 16999 ਰੁਪਏ ਹੈ ਪਰ ਤੁਹਾਨੂੰ ਇਸ ਤੇ 21% ਦੀ ਛੂਟ ਮਿਲ ਰਹੀ ਹੈ ਜਿਸ ਨਾਲ ਇਸਦੀ ਕੀਮਤ 13499 ਰੁਪਏ ਹੀ ਹੈ। ਤੁਸੀਂ ਇਸ ਫੋਨ ਤੇ ਬੈਂਕਾਂ ਦੇ ਆਫਰ ਵੀ ਲੈ ਸਕਦੇ ਹੋ। ਨਾਲ ਹੀ ਤੁਹਾਨੂੰ ਸ਼ਾਨਦਾਰ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ ਜਿਸ ਨਾਲ ਤੁਸੀਂ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਹੋਰ ਛੂਟ ਲੈ ਸਕਦੇ ਹੋ।
ਇਸ ਫੋਨ ਵਿੱਚ ਤੁਹਾਨੂੰ 6,000mAh ਦੀ ਬੈਟਰੀ ਮਿਲਦੀ ਹੈ ਅਤੇ ਨਾਲ ਹੀ ਤੁਹਾਨੂੰ 25W ਫਾਸਟ ਚਾਰਜਿੰਗ ਸਪੋਰਟ ਵੀ ਮਿਲਦੀ ਹੈ। ਇਸ ਫੋਨ ਦੀ ਡਿਸਪਲੇਅ ਦੀ ਗੱਲ ਕਰੀਏ ਤਾਂ 6.4-ਇੰਚ ਦੀ ਸੁਪਰ AMOLED Infinity-U FHD+ ਡਿਸਪਲੇਅ ਮਿਲਦੀ ਹੈ। ਇਸ ਵਿੱਚ ਇੱਕ 64MP ਪ੍ਰਾਇਮਰੀ ਕੈਮਰਾ, ਇੱਕ 8MP depth ਸੈਂਸਰ, ਇੱਕ 2MP ਅਲਟਰਾਵਾਈਡ ਕੈਮਰਾ, ਅਤੇ ਇੱਕ 2MP ਮੈਕਰੋ ਕੈਮਰਾ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫੋਨ 'ਚ 20MP ਦਾ ਫਰੰਟ ਕੈਮਰਾ ਹੈ।
ਹੋਰ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਕਨੈਕਟੀਵਿਟੀ ਲਈ ਇਸ 'ਚ ਵਾਈਫਾਈ-ਮੋਬਾਈਲ ਹੌਟਸਪੌਟ ਅਤੇ ਬਲੂਟੁੱਥ ਵਰਗੇ ਫੀਚਰਸ ਮੌਜੂਦ ਹਨ। ਸੈਮਸੰਗ ਗਲੈਕਸੀ M31 ਪ੍ਰਾਈਮ ਐਡੀਸ਼ਨ ਦੇ ਸੈਂਸਰਾਂ 'ਚ ਗਾਇਰੋ ਸੈਂਸਰ, ਜਿਓਮੈਗਨੈਟਿਕ ਸੈਂਸਰ, ਮਿਊਜ਼ਿਕ ਪਲੇਅਰ, ਪ੍ਰਾਕਸੀਮਿਟੀ ਸੈਂਸਰ ਵੀ ਦਿੱਤੇ ਗਏ ਹਨ। ਤੁਹਾਨੂੰ ਇਸ ਦੇ ਬਾਕਸ ਵਿੱਚ ਸਿਰਫ ਇੱਕ 15W ਚਾਰਜਰ ਹੀ ਮਿਲਦਾ ਹੈ। ਇਹ ਡਿਵਾਈਸ ਐਂਡ੍ਰਾਇਡ 12 'ਤੇ ਆਧਾਰਿਤ OneUI 4.1 ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Smartphone, Tech News, Tech updates, Technology