Home /News /lifestyle /

Samsung ਦੇ ਇਸ 5G ਫੋਨ ਉੱਤੇ ਮਿਲ ਰਿਹਾ 11 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ, ਜਾਣੋ ਕੀ ਹੈ ਆਫਰ

Samsung ਦੇ ਇਸ 5G ਫੋਨ ਉੱਤੇ ਮਿਲ ਰਿਹਾ 11 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ, ਜਾਣੋ ਕੀ ਹੈ ਆਫਰ

Samsung ਦੇ ਇਸ 5G ਫੋਨ ਉੱਤੇ ਮਿਲ ਰਿਹਾ 11 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ, ਜਾਣੋ ਕੀ ਹੈ ਆਫਰ

Samsung ਦੇ ਇਸ 5G ਫੋਨ ਉੱਤੇ ਮਿਲ ਰਿਹਾ 11 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ, ਜਾਣੋ ਕੀ ਹੈ ਆਫਰ

ਫੋਨ 'ਚ ਕੰਪਨੀ 1080x2408 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.6-ਇੰਚ ਫੁੱਲ HD+ TFT ਡਿਸਪਲੇਅ ਦੇ ਰਹੀ ਹੈ। ਫੋਨ 'ਚ ਪੇਸ਼ ਕੀਤੀ ਗਈ ਇਹ ਡਿਸਪਲੇ 120Hz ਦੀ ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਰੈਮ ਪਲੱਸ ਫੀਚਰ ਨਾਲ ਇਸ ਫੋਨ 'ਚ ਤੁਹਾਨੂੰ 16 ਜੀਬੀ ਤੱਕ ਦੀ ਰੈਮ ਮਿਲੇਗੀ। ਫੋਨ 'ਚ ਦਿੱਤੀ ਗਈ ਇੰਟਰਨਲ ਸਟੋਰੇਜ 128 ਜੀ.ਬੀ. ਹੈ, ਜਿਸ ਨੂੰ 1 ਟੀਬੀ ਤੱਕ ਮਾਈਕ੍ਰੋ SD ਕਾਰਡ ਨਾਲ ਵਧਾਇਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਸਸਤੀ ਕੀਮਤ 'ਤੇ 5G ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ ਸੈਮਸੰਗ ਦੀ ਵੈੱਬਸਾਈਟ 'ਤੇ ਤੁਹਾਡੇ ਲਈ ਜ਼ਬਰਦਸਤ ਆਫਰ ਹੈ। ਇਸ ਖਾਸ ਆਫਰ ਦੇ ਤਹਿਤ ਤੁਸੀਂ ਸੈਮਸੰਗ ਗਲੈਕਸੀ M33 5G ਸਮਾਰਟਫੋਨ ਕਾਫੀ ਘੱਟ ਕੀਮਤ 'ਤੇ ਖਰੀਦ ਸਕਦੇ ਹੋ। 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਵਾਲੇ ਇਸ ਫੋਨ ਦੀ ਐਮਆਰਪੀ 25,999 ਰੁਪਏ ਹੈ। ਸੇਲ 'ਚ ਤੁਸੀਂ ਇਸ ਨੂੰ 7,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ 17,999 ਰੁਪਏ 'ਚ ਖਰੀਦ ਸਕਦੇ ਹੋ। ਜੇਕਰ ਤੁਸੀਂ ਫੋਨ ਖਰੀਦਣ ਲਈ HDFC ਬੈਂਕ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 2,000 ਰੁਪਏ ਦਾ ਇੰਸਟੈਂਟ ਕੈਸ਼ਬੈਕ ਵੀ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਆਪਣੀ ਸੈਮਸੰਗ ਸ਼ਾਪ ਐਪ ਤੋਂ ਫੋਨ ਖਰੀਦਣ ਵਾਲੇ ਉਪਭੋਗਤਾਵਾਂ ਨੂੰ 2,000 ਰੁਪਏ ਤੱਕ ਦੀ ਛੋਟ ਵੀ ਦੇ ਰਹੀ ਹੈ। ਇਨ੍ਹਾਂ ਸਾਰੇ ਆਫਰਾਂ ਨਾਲ ਫੋਨ 'ਤੇ ਕੁੱਲ ਡਿਸਕਾਊਂਟ 11,000 ਰੁਪਏ ਤੱਕ ਪਹੁੰਚ ਜਾਂਦਾ ਹੈ।


Samsung M33 ਦੀਆਂ ਵਿਸ਼ੇਸ਼ਤਾਵਾਂ : ਫੋਨ 'ਚ ਕੰਪਨੀ 1080x2408 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.6-ਇੰਚ ਫੁੱਲ HD+ TFT ਡਿਸਪਲੇਅ ਦੇ ਰਹੀ ਹੈ। ਫੋਨ 'ਚ ਪੇਸ਼ ਕੀਤੀ ਗਈ ਇਹ ਡਿਸਪਲੇ 120Hz ਦੀ ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਰੈਮ ਪਲੱਸ ਫੀਚਰ ਨਾਲ ਇਸ ਫੋਨ 'ਚ ਤੁਹਾਨੂੰ 16 ਜੀਬੀ ਤੱਕ ਦੀ ਰੈਮ ਮਿਲੇਗੀ। ਫੋਨ 'ਚ ਦਿੱਤੀ ਗਈ ਇੰਟਰਨਲ ਸਟੋਰੇਜ 128 ਜੀ.ਬੀ. ਹੈ, ਜਿਸ ਨੂੰ 1 ਟੀਬੀ ਤੱਕ ਮਾਈਕ੍ਰੋ SD ਕਾਰਡ ਨਾਲ ਵਧਾਇਆ ਜਾ ਸਕਦਾ ਹੈ। ਇਸ ਸੈਮਸੰਗ ਫੋਨ ਵਿੱਚ 2.4GHz ਅਤੇ 2GHz CPU ਸਪੀਡ ਵਾਲਾ ਔਕਟਾ-ਕੋਰ ਪ੍ਰੋਸੈਸਰ ਹੈ। ਫੋਟੋਗ੍ਰਾਫੀ ਲਈ ਕੰਪਨੀ ਇਸ ਫੋਨ ਦੇ ਰੀਅਰ 'ਚ LED ਫਲੈਸ਼ ਦੇ ਨਾਲ ਚਾਰ ਕੈਮਰੇ ਦੇ ਰਹੀ ਹੈ।


ਇਨ੍ਹਾਂ ਵਿੱਚ 50 ਮੈਗਾਪਿਕਸਲ ਦੇ ਮੁੱਖ ਕੈਮਰੇ ਦੇ ਨਾਲ ਇੱਕ 5-ਮੈਗਾਪਿਕਸਲ ਅਤੇ ਦੋ 2-ਮੈਗਾਪਿਕਸਲ ਕੈਮਰੇ ਸ਼ਾਮਲ ਹਨ। ਇਸ ਦੇ ਨਾਲ ਹੀ ਸੈਲਫੀ ਲਈ ਤੁਹਾਨੂੰ ਇਸ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦੇਖਣ ਨੂੰ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 6000mAh ਦੀ ਬੈਟਰੀ ਦਿੱਤੀ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੰਪਨੀ ਇਸ ਫੋਨ ਦੇ ਨਾਲ ਚਾਰਜਰ ਨਹੀਂ ਦੇ ਰਹੀ ਹੈ। ਤੁਹਾਨੂੰ ਇਸ ਫੋਨ 'ਚ ਆਟੋ-ਡਾਟਾ ਸਵਿਚਿੰਗ ਦੀ ਵਿਸ਼ੇਸ਼ਤਾ ਵੀ ਮਿਲੇਗੀ ਜੋ 12 5ਜੀ ਬੈਂਡ ਨੂੰ ਸਪੋਰਟ ਕਰਦਾ ਹੈ। ਜਿੱਥੋਂ ਤੱਕ OS ਦੀ ਗੱਲ ਹੈ, ਇਹ ਫੋਨ One UI4 'ਤੇ ਕੰਮ ਕਰਦਾ ਹੈ।

Published by:Drishti Gupta
First published:

Tags: 5G Network, Samsung, Smartphone, Tech News