• Home
  • »
  • News
  • »
  • lifestyle
  • »
  • SAMSUNG GALAXY S21 FE 5G SET TO LAUNCH IN INDIA TODAY KNOW WHAT FEATURES AND PRICE WILL HAVE IN PREMIUM PHONE GH AP AS

Samsung Galaxy S21 FE 5G ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਜਲਦੀ ਕਰੋ ਕਿਤੇ ਆਫ਼ਰ ਨਿਕਲ ਨਾ ਜਾਏ

ਦੱਸ ਦੇਈਏ ਕਿ Samsung Galaxy S21 FE ਨੂੰ ਪਿਛਲੇ ਹਫਤੇ ਤੋਂ ਪ੍ਰੀ-ਆਰਡਰ ਲਈ ਉਪਲੱਬਧ ਕਰਵਾਇਆ ਗਿਆ ਹੈ। ਜੇਕਰ ਤੁਸੀਂ ਫੋਨ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 999 ਰੁਪਏ ਦੇਣੇ ਹੋਣਗੇ। ਪ੍ਰੀ-ਬੁਕਿੰਗ ਕਰਨ 'ਤੇ ਗਾਹਕਾਂ ਨੂੰ 'ਪ੍ਰਾਇਰਿਟੀ ਡਿਲੀਵਰੀ' ਮਿਲੇਗੀ।

Samsung Galaxy S21 FE 5G ਤੇ ਮਿਲ ਰਿਹਾ ਭਾਰੀ ਡਿਕਾਊਂਟ, ਜਲਦੀ ਕਰੋ ਕਿਤੇ ਆਫ਼ਰ ਨਿਕਲ ਨਾ ਜਾਏ

  • Share this:
Samsung Galaxy S21 FE 5G ਭਾਰਤ ਵਿੱਚ ਲਾਂਚ ਹੋ ਚੁੱਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਫੋਨ ਨੂੰ ਅਮਰੀਕਾ, ਯੂਰਪ ਅਤੇ ਯੂਕੇ ਵਿੱਚ ਜਨਵਰੀ ਦੀ ਸ਼ੁਰੂਆਤ ਵਿੱਚ ਲਾਂਚ ਕੀਤਾ ਸੀ। ਸੈਮਸੰਗ S21 FE ਨੂੰ ਭਾਰਤ ਵਿੱਚ ਸ਼ੁਰੂਆਤੀ ਆਫਰਸ ਵਿੱਚ 52,000 ਰੁਪਏ ਦੀ ਕੀਮਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਹੋਰ ਆਫਰਸ ਮਿਲਾ ਕੇ ਫ਼ੋਨ 48,000 ਰੁਪਏ ਤੋਂ 49,000 ਰੁਪਏ ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ।

ਅਮਰੀਕਾ 'ਚ ਇਸ ਨੂੰ 699.99 ਡਾਲਰ 'ਚ ਪੇਸ਼ ਕੀਤਾ ਗਿਆ ਹੈ, ਜਿਸ ਦੀ ਕੀਮਤ 52,200 ਰੁਪਏ ਹੈ। ਦੱਸ ਦੇਈਏ ਕਿ Samsung Galaxy S21 FE ਨੂੰ ਪਿਛਲੇ ਹਫਤੇ ਤੋਂ ਪ੍ਰੀ-ਆਰਡਰ ਲਈ ਉਪਲੱਬਧ ਕਰਵਾਇਆ ਗਿਆ ਹੈ। ਜੇਕਰ ਤੁਸੀਂ ਫੋਨ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 999 ਰੁਪਏ ਦੇਣੇ ਹੋਣਗੇ। ਪ੍ਰੀ-ਬੁਕਿੰਗ ਕਰਨ 'ਤੇ ਗਾਹਕਾਂ ਨੂੰ 'ਪ੍ਰਾਇਰਿਟੀ ਡਿਲੀਵਰੀ' ਮਿਲੇਗੀ।

ਇੰਨਾ ਹੀ ਨਹੀਂ, ਇਸ ਦੇ ਨਾਲ ਸੈਮਸੰਗ ਗਲੈਕਸੀ ਸਮਾਰਟਟੈਗ ਮੁਫਤ ਦਿੱਤਾ ਜਾਵੇਗਾ, ਅਤੇ 100% ਰਿਫੰਡ ਪ੍ਰੋਮਿਲ ਕੈਂਸਲੇਸ਼ਨ ਦੀ ਸਹੂਲਤ ਵੀ ਮਿਲੇਗੀ। Samsung Galaxy S21 FE 5G ਵਿੱਚ ਇੱਕ 6.4-ਇੰਚ ਫੁੱਲ HD+ ਡਾਇਨਾਮਿਕ AMOLED ਡਿਸਪਲੇ ਹੈ, ਅਤੇ 120Hz ਰਿਫਰੈਸ਼ ਰੇਟ, ਪੰਚ-ਹੋਲ ਨੌਚ, ਅਤੇ ਕਾਰਨਿੰਗ ਗੋਰਿਲਾ ਗਲਾਸ ਵਿਕਟਸ ਦਿੱਤਾ ਗਿਆ ਹੈ।

ਇਹ ਫੋਨ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈਸ ਹੈ। ਪਰ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਡਿਵਾਈਸ ਦੇ Exynos 2100 ਵੇਰੀਐਂਟ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ।

Samsung Galaxy S21 FE 5G ਨੂੰ ਇੱਕ ਟ੍ਰਿਪਲ-ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ ਵਿੱਚ f/1.8 ਅਪਰਚਰ, ਡਿਊਲ-ਪਿਕਸਲ ਆਟੋਫੋਕਸ ਅਤੇ OIS ਵਾਲਾ 12-ਮੈਗਾਪਿਕਸਲ ਪ੍ਰਾਇਮਰੀ ਸੈਂਸਰ ਸ਼ਾਮਲ ਹੈ। ਇਸ ਵਿੱਚ 12-ਮੈਗਾਪਿਕਸਲ ਦਾ ਅਲਟਰਾ-ਵਾਈਡ-ਐਂਗਲ ਲੈਂਸ ਅਤੇ f/2.2 ਅਪਰਚਰ ਵਾਲਾ ਹੈ। ਇਸ ਤੋਂ ਇਲਾਵਾ f/2.4 ਅਪਰਚਰ, OIS ਅਤੇ 3X ਆਪਟੀਕਲ ਜ਼ੂਮ ਵਾਲਾ 8 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਵੀ ਹੈ। ਸੈਲਫੀ ਲਈ ਇਸ ਫੋਨ 'ਚ f/2.2 ਅਪਰਚਰ ਵਾਲਾ 32 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ।

ਪਾਵਰ ਲਈ, Samsung Galaxy S21 FE ਵਿੱਚ 4500mAh ਦੀ ਬੈਟਰੀ ਹੈ, ਜਿਸ ਵਿੱਚ 25W ਫਾਸਟ ਚਾਰਜਿੰਗ ਅਤੇ 15W ਵਾਇਰਲੈੱਸ ਚਾਰਜਿੰਗ ਮਿਲੇਗੀ। ਕਿਹਾ ਜਾ ਰਿਹਾ ਹੈ ਕਿ ਭਾਰਤ 'ਚ ਇਸ ਨੂੰ ਦੋ ਸਟੋਰੇਜ ਵੇਰੀਐਂਟ 8GB+128GB ਅਤੇ 8GB+256GB 'ਚ ਪੇਸ਼ ਕੀਤਾ ਜਾ ਸਕਦਾ ਹੈ।
Published by:Amelia Punjabi
First published: