Samsung Smartphone: ਭਾਵੇਂ ਮਾਰਕੀਟ ਵਿੱਚ ਸਸਤੇ ਤੋਂ ਸਸਤਾ ਸਮਾਰਟਫੋਨ ਆ ਗਿਆ ਹੈ ਪਰ ਫਲੈਗਸ਼ਿਪ ਫੋਨ ਦੀ ਗੱਲਬਾਤ ਹੀ ਵੱਖਰੀ ਹੁੰਦੀ ਹੈ। ਫਲੈਗਸ਼ਿਪਟ ਦਾ ਡਿਜ਼ਾਈਨ ਬਹੁਤ ਵਧੀਆ ਹੁੰਦਾ ਹੈ ਅਤੇ ਇਸ ਵਿੱਚ ਕੁਝ ਸਭ ਤੋਂ ਸ਼ਾਨਦਾਰ ਅਤੇ ਹਾਈ ਕੁਆਲਿਟੀ ਵਾਲੇ ਹਾਰਡਵੇਅਰ ਹੁੰਦੇ ਹਨ। ਇੰਨਾ ਹੀ ਨਹੀਂ ਫਲੈਗਸ਼ਿਪ ਫੋਨਾਂ ਦਾ ਸਾਫਟਵੇਅਰ ਵੀ ਮਿਡ ਰੇਂਜ ਦੇ ਮੁਕਾਬਲੇ ਸਮੂਥ ਐਕਸਪੀਰੀਅੰਸ ਦਿੰਦਾ ਹੈ ਪਰ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ਕਾਫੀ ਜ਼ਿਆਦਾ ਹੁੰਦੀ ਹੈ। ਇਸ ਲਈ ਹਰ ਕੋਈ ਇਨ੍ਹਾਂ ਫੋਨਾਂ ਨੂੰ ਨਹੀਂ ਖਰੀਦ ਸਕਦਾ।
ਅੱਜ ਅਸੀਂ ਤੁਹਾਨੂੰ ਇਕ ਅਜਿਹੇ ਆਫਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਰਾਹੀਂ ਤੁਸੀਂ ਸਿਰਫ 11 ਰੁਪਏ 'ਚ ਇਕ ਲੱਖ ਰੁਪਏ ਤੋਂ ਜ਼ਿਆਦਾ ਕੀਮਤ ਦਾ ਸੈਮਸੰਗ ਗਲੈਕਸੀ ਐੱਸ22 ਅਲਟਰਾ ਫੋਨ ਖਰੀਦ ਸਕਦੇ ਹੋ। ਇਹ ਡੀਲ ਕ੍ਰੈਡਿਟ ਕਾਰਡ ਪੇਮੈਂਟ ਪਲੇਟਫਾਰਮ ਕ੍ਰੇਡ ਵੱਲੋਂ ਪੇਸ਼ ਕੀਤੀ ਗਈ ਹੈ। ਪਲੇਟਫਾਰਮ ਇੱਕ ਪ੍ਰਾਈਸ ਕੱਟ ਡੀਲ ਲੈ ਕੇ ਆਇਆ ਹੈ। ਇਸ ਵਿੱਚ ਕੁਝ ਖੁਸ਼ਕਿਸਮਤ ਲੋਕ ਸਿਰਫ 11 ਰੁਪਏ ਵਿੱਚ 1,09,999 ਰੁਪਏ ਦੀ ਕੀਮਤ ਵਾਲਾ Samsung Galaxy S22 Ultra ਪ੍ਰਾਪਤ ਕਰ ਸਕਦੇ ਹਨ, ਤਾਂ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਫੋਨ ਨੂੰ ਸਿਰਫ 11 ਰੁਪਏ ਵਿੱਚ ਕਿਵੇਂ ਖਰੀਦ ਸਕਦੇ ਹੋ।
ਕ੍ਰੈਡ ਪਲੇਟਫਾਰਮ 'ਤੇ ਕ੍ਰੈਡਿਟ ਕਾਰਡ ਭੁਗਤਾਨ ਕਰਕੇ ਕਮਾਏ ਗਏ ਪੁਆਇੰਟਾਂ 'ਤੇ ਵਧੀਆ ਇਨਾਮ ਦੀ ਪੇਸ਼ਕਸ਼ ਕਰਨ ਲਈ ਜਾਣਿਆ ਜਾਂਦਾ ਹੈ। ਕ੍ਰੈਡ ਨਾਲ ਭੁਗਤਾਨ ਕਰਕੇ, ਉਪਭੋਗਤਾ ਪਲੇਟਫਾਰਮ 'ਤੇ ਕਮਾਲ ਦੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੈ ਸਕਦੇ ਹਨ। ਇਸਦੇ ਲਈ ਉਪਭੋਗਤਾਵਾਂ ਨੂੰ ਗਮੇਸ ਅਤੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੁੰਦਾ ਹੈ ਤੇ ਜਿੱਤਣ ਵਾਲੇ ਨੂੰ ਜੋ ਪੁਆਇੰਟ ਮਿਲਦੇ ਹਨ ਉਨ੍ਹਾਂ ਨੂੰ ਰਿਡੀਮ ਕਰਕੇ ਤੁਸੀਂ ਇਹ ਕਮਾਈ ਕਰ ਸਕਦੇ ਹੋ।
Galaxy S22 Ultra 11 ਰੁਪਏ ਵਿੱਚ ਉਪਲਬਧ ਹੋਵੇਗਾ
ਇਸ ਦੌਰਾਨ, ਕੰਪਨੀ ਉਪਭੋਗਤਾਵਾਂ ਲਈ 11.11 ਡਰਾਪ ਕੈਂਪੇਨ (ਜਿੱਥੇ 11.11 ਦਾ ਮਤਲਬ 11 ਨਵੰਬਰ) ਲੈ ਕੇ ਆਈ ਹੈ। ਇਸ ਤਹਿਤ ਕੰਪਨੀ ਲੋਕਾਂ ਨੂੰ 11 ਰੁਪਏ 'ਚ ਸੈਮਸੰਗ ਗਲੈਕਸੀ ਐੱਸ22 ਅਲਟਰਾ ਖਰੀਦਣ ਦਾ ਮੌਕਾ ਦੇ ਰਹੀ ਹੈ। ਧਿਆਨ ਯੋਗ ਹੈ ਕਿ ਫੋਨ ਦੀ ਕੀਮਤ 109999 ਹੈ। ਫਿਲਹਾਲ ਇਹ ਆਫਰ ਹਰ ਕਿਸੇ ਲਈ ਨਹੀਂ ਹੈ ਅਤੇ ਕੁਝ ਹੀ ਲੋਕਾਂ ਕੋਲ ਇਸ ਸਮਾਰਟਫੋਨ ਨੂੰ ਜਿੱਤਣ ਦਾ ਮੌਕਾ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਦੇ। 11 ਰੁਪਏ ਵਿੱਚ ਫ਼ੋਨ ਖਰੀਦਣ ਲਈ, ਤੁਹਾਨੂੰ ਸਿਰਫ਼ ਪਲੇਟਫਾਰਮ 'ਤੇ ਖਰੀਦਦਾਰੀ ਕਰਨੀ ਪਵੇਗੀ ਅਤੇ ਫਿਰ ਗੇਮ ਖੇਡ ਕੇ ਆਪਣੀ ਕਿਸਮਤ ਅਜ਼ਮਾਉਣੀ ਹੋਵੇਗੀ। ਹਾਲਾਂਕਿ, ਹਰੇਕ ਉਪਭੋਗਤਾ ਨੂੰ ਸੈਮਸੰਗ ਗਲੈਕਸੀ S22 ਅਲਟਰਾ ਘੱਟ ਕੀਮਤ ਉੱਤੇ ਖਰੀਦਣ ਦੇ ਸਿਰਫ ਤਿੰਨ ਮੌਕੇ ਦਿੱਤੇ ਜਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Samsung, Smartphone, Tech News