Home /News /lifestyle /

Samsung Galaxy Z Flip 3 ਸਮਾਰਟਫੋਨਸ ਹੋਇਆ ਸਸਤਾ, ਅੱਜ ਹੀ ਲਓ ਸਪੈਸ਼ਲ ਆਫਰ ਤੇ ਡਿਸਕਾਊਂਟ ਦਾ ਲਾਭ 

Samsung Galaxy Z Flip 3 ਸਮਾਰਟਫੋਨਸ ਹੋਇਆ ਸਸਤਾ, ਅੱਜ ਹੀ ਲਓ ਸਪੈਸ਼ਲ ਆਫਰ ਤੇ ਡਿਸਕਾਊਂਟ ਦਾ ਲਾਭ 

Samsung Galaxy Z Flip 3 'ਤੇ ਸ਼ਾਨਦਾਰ ਆਫਰ

Samsung Galaxy Z Flip 3 'ਤੇ ਸ਼ਾਨਦਾਰ ਆਫਰ

Amazon India Samsung Galaxy Z Flip 3 'ਤੇ ਸ਼ਾਨਦਾਰ ਆਫਰ ਦੇ ਰਿਹਾ ਹੈ। ਹੁਣ ਤੁਸੀਂ ਸੈਮਸੰਗ ਦੇ ਇਸ ਫੋਲਡੇਬਲ ਸਮਾਰਟਫੋਨ ਨੂੰ 70,000 ਰੁਪਏ ਤੋਂ ਘੱਟ ਕੀਮਤ 'ਤੇ ਖਰੀਦ ਸਕਦੇ ਹੋ।

  • Share this:

Huge Discount on Samsung Galaxy Z Flip 3: ਸਮਾਰਟ ਵਰਲਡ ਦੀ ਦੁਨੀਆਂ ਵਿੱਚ Samsung ਦਾ ਨਾਮ ਮਸ਼ਹੂਰ ਹੈ। Samsung ਕੰਪਨੀ ਦੇ ਉਪਕਰਣ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ। ਸਮਾਰਟਫੋਨ ਦੀ ਹੀ ਗੱਲ ਕਰੀਏ ਤਾਂ Samsung ਨੇ ਹਾਲ ਹੀ ਵਿੱਚ ਆਪਣੇ ਨਵੀਨਤਮ ਜਨਰੇਸ਼ਨ ਦੇ ਫੋਲਡੇਬਲ ਸਮਾਰਟਫ਼ੋਨਸ Galaxy Z Fold 4 ਅਤੇ Galaxy Z Flip 4 ਲਾਂਚ ਕੀਤੇ ਹਨ। ਇਹ ਸਮਾਰਟਫੋਨ ਭਾਰਤ 'ਚ ਪ੍ਰੀ-ਬੁਕਿੰਗ ਲਈ ਤਿਆਰ ਹਨ। ਕਿਹਾ ਜਾ ਰਿਹਾ ਹੈ ਕਿ ਅਗਲੇ ਮਹੀਨੇ ਤੋਂ ਇਨ੍ਹਾਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ।

ਹਾਲਾਂਕਿ, ਜੇਕਰ ਤੁਸੀਂ ਵੀ ਸੈਮਸੰਗ ਤੋਂ ਫੋਲਡੇਬਲ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਭ ਤੋਂ ਵਧੀਆ ਸਮਾਂ ਹੋ ਸਕਦਾ ਹੈ। ਦਰਅਸਲ, Amazon ਭਾਰਤ 'ਚ Samsung ਸਮਾਰਟਫੋਨ 'ਤੇ ਸ਼ਾਨਦਾਰ ਆਫਰ ਦੇ ਰਿਹਾ ਹੈ। ਹੁਣ ਤੁਸੀਂ Samsung ਦੇ ਇਸ ਫੋਲਡੇਬਲ ਸਮਾਰਟਫੋਨ ਨੂੰ 70,000 ਰੁਪਏ ਤੋਂ ਘੱਟ ਕੀਮਤ 'ਤੇ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਇਸ ਫੋਨ ਨੂੰ ਐਕਸਚੇਂਜ ਆਫਰ 'ਚ ਲੈਂਦੇ ਹੋ ਤਾਂ ਤੁਹਾਨੂੰ 12,750 ਰੁਪਏ ਤੱਕ ਦਾ ਜ਼ਿਆਦਾ ਫਾਇਦਾ ਮਿਲ ਸਕਦਾ ਹੈ।

Samsung Galaxy Z Flip 3 ਦੇ ਸਪੈਸੀਫਿਕੇਸ਼ਨਸ

Samsung Galaxy Z Flip 3 5G ਵਿੱਚ 1.9-ਇੰਚ ਦੀ ਕਵਰ ਸਕ੍ਰੀਨ ਹੈ ਅਤੇ ਇੱਕ ਸੁਪਰ AMOLED ਡਿਸਪਲੇਅ ਹੈ। ਫੋਨ 'ਚ ਦਿੱਤਾ ਗਿਆ ਮੇਨ ਡਿਸਪਲੇ 120Hz ਦੀ ਰਿਫਰੈਸ਼ ਦਰ ਨਾਲ ਆਉਂਦਾ ਹੈ। Samsung Galaxy Z Flip 3 8GB ਰੈਮ ਅਤੇ 256GB ਤੱਕ ਇੰਟਰਨਲ ਸਟੋਰੇਜ ਵਿਕਲਪ ਵਿੱਚ ਉਪਲਬਧ ਹੈ।

3300mAh ਦੀ ਬੈਟਰੀ

ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਇਸ ਫੋਨ 'ਚ ਔਕਟਾ-ਕੋਰ ਚਿਪਸੈੱਟ ਦੇ ਰਹੀ ਹੈ। ਇਹ ਐਂਡ੍ਰਾਇਡ 11 ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ ਅਤੇ ਇਸ 'ਚ 3300mAh ਦੀ ਬੈਟਰੀ ਹੈ। ਇਹ ਬੈਟਰੀ 15W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਨਵੀਆਂ ਕੀਮਤਾਂ ਅਤੇ ਆਫਰਸ

Samsung Galaxy Z Flip 3, ਪਿਛਲੇ ਸਾਲ ਲਾਂਚ ਕੀਤਾ ਗਿਆ ਸੀ, ਜੋ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ ਹੈ। ਹੁਣ ਤੁਸੀਂ Samsung Galaxy Z Flip 3 ਨੂੰ Amazon.in ਤੋਂ 68,999 ਰੁਪਏ ਵਿੱਚ ਖਰੀਦ ਸਕਦੇ ਹੋ। Samsung Galaxy Z Flip 3 ਦੀ ਖਰੀਦ 'ਤੇ, ਤੁਸੀਂ 12,750 ਰੁਪਏ ਤੱਕ ਦੀ ਐਕਸਚੇਂਜ ਆਫਰ ਦਾ ਲਾਭ ਲੈ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਫੋਲਡੇਬਲ ਸਮਾਰਟਫੋਨ 'ਤੇ ਨੋ ਕਾਸਟ (No- cost)EMI ਦਾ ਵਿਕਲਪ ਵੀ ਪ੍ਰਾਪਤ ਕਰ ਸਕਦੇ ਹੋ।

12MP ਪ੍ਰਾਇਮਰੀ ਕੈਮਰਾ

ਜੇਕਰ ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 12MP ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਆਟੋਫੋਕਸ ਦੇ ਨਾਲ 12MP ਦਾ ਅਲਟਰਾਵਾਈਡ ਸੈਂਸਰ ਵੀ ਹੈ। ਨਾਲ ਹੀ, ਫੋਨ ਦੀ ਡਿਸਪਲੇਅ ਵਿੱਚ F/2.4 ਅਪਰਚਰ ਵਾਲਾ 10MP ਸੈਲਫੀ ਕੈਮਰਾ ਵੀ ਉਪਲਬਧ ਹੈ।

Published by:Tanya Chaudhary
First published:

Tags: Samsung, Smartphone, Tech News