Home /News /lifestyle /

ਸੈਮਸੰਗ ਨੇ ਲਾਂਚ ਕੀਤਾ ਸਸਤਾ 5G ਸਮਾਰਟਫੋਨ, ਭਾਰਤ 'ਚ ਜਲਦੀ ਕਰਵਾਇਆ ਜਾਵੇਗਾ ਉਪਲਬਧ

Samsung Galaxy A23 5G ਨੂੰ ਜਾਪਾਨ 'ਚ ਲਾਂਚ ਕੀਤਾ ਗਿਆ ਹੈ, ਜੋ ਕਿ ਦੂਜੇ ਬਾਜ਼ਾਰਾਂ 'ਚ ਅਗਸਤ 'ਚ ਲਾਂਚ ਕੀਤੇ ਗਏ Galaxy A23 ਤੋਂ ਕਾਫੀ ਵੱਖਰਾ ਹੈ। ਗਲੈਕਸੀ ਏ ਸੀਰੀਜ਼ ਦੇ ਨਵੇਂ ਸਮਾਰਟਫੋਨ 'ਚ 50 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਵਿੱਚ ਇੱਕ ਔਕਟਾ ਕੋਰ SoC ਹੈ। ਇਸ 'ਚ 5.8 ਇੰਚ ਦੀ ਡਿਸਪਲੇਅ ਅਤੇ 4,000mAh ਦੀ ਬੈਟਰੀ ਹੈ। ਆਓ ਜਾਣਦੇ ਹਾਂ ਇਸ ਸਮਾਰਟਫੋਨ ਦੇ ਫੀਚਰਸ ਅਤੇ ਸਪੈਸੀਫਿਕੇਸ਼ਨਸ ਤੋਂ ਲੈ ਕੇ ਕੀਮਤ ਆਦਿ ਬਾਰੇ ਸਭ ਕੁੱਝ...

ਹੋਰ ਪੜ੍ਹੋ ...
  • Share this:

ਕੀਮਤ ਦੀ ਗੱਲ ਕਰੀਏ ਤਾਂ Samsung Galaxy A23 5G ਦੇ 4GB RAM + 64GB ਸਟੋਰੇਜ ਵੇਰੀਐਂਟ ਦੀ ਕੀਮਤ JPY 31,680 ਯਾਨੀ ਲਗਭਗ 18,200 ਰੁਪਏ ਹੈ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਇਹ ਬਲੈਕ, ਰੈੱਡ ਅਤੇ ਵਾਈਟ ਕਲਰ ਆਪਸ਼ਨ 'ਚ ਉਪਲੱਬਧ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਸਮਾਰਟਫੋਨ ਜਾਪਾਨ ਤੋਂ ਇਲਾਵਾ ਭਾਰਤ ਸਮੇਤ ਹੋਰ ਬਾਜ਼ਾਰਾਂ 'ਚ ਉਪਲਬਧ ਹੋਵੇਗਾ ਜਾਂ ਨਹੀਂ।

Samsung Galaxy A23 5G ਦੇ ਸਪੈਸੀਫਿਕੇਸ਼ਨਸ : ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Samsung Galaxy A23 5G ਐਂਡਰਾਇਡ 12 'ਤੇ ਕੰਮ ਕਰਦਾ ਹੈ। ਡਿਸਪਲੇ ਦੀ ਗੱਲ ਕਰੀਏ ਤਾਂ ਇਸ 'ਚ 5.8-ਇੰਚ ਦੀ HD+ TFT ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 720x1560 ਪਿਕਸਲ ਹੈ। ਇਹ ਡਿਸਪਲੇ 16 ਮਿਲੀਅਨ ਰੰਗਾਂ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਹ 2.2GHz ਆਕਟਾ ਕੋਰ ਪ੍ਰੋਸੈਸਰ MediaTek Dimensity 700 SoC ਨੂੰ ਸਪੋਰਟ ਕਰਦਾ ਹੈ।

ਸਟੋਰੇਜ ਦੀ ਗੱਲ ਕਰੀਏ ਤਾਂ ਇਸ 'ਚ 4GB ਰੈਮ ਅਤੇ 64GB ਸਟੋਰੇਜ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 1TB ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ f/1.8 ਅਪਰਚਰ ਵਾਲਾ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 5-ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਅਤੇ 2-ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਇਸ ਦੇ ਨਾਲ ਹੀ ਇਸ ਦੇ ਫਰੰਟ 'ਚ f/2.0 ਅਪਰਚਰ ਵਾਲਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿੱਚ 3.5mm ਆਡੀਓ ਜੈਕ ਦੇ ਨਾਲ 5G, 4G/LTE, ਬਲੂਟੁੱਥ v5.2, NFC ਅਤੇ USB ਟਾਈਪ-ਸੀ ਪੋਰਟ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ।

Published by:Drishti Gupta
First published:

Tags: Samsung, Smartphone, Tech News, Technical, Technology