Home /News /lifestyle /

Flipkart ਸੇਲ 'ਚੋਂ ਅੱਧੀ ਕੀਮਤ 'ਤੇ ਮਿਲ ਰਿਹਾ Samsung ਦਾ 5G ਫੌਨ, ਜਾਣੋ ਡਿਟੇਲ

Flipkart ਸੇਲ 'ਚੋਂ ਅੱਧੀ ਕੀਮਤ 'ਤੇ ਮਿਲ ਰਿਹਾ Samsung ਦਾ 5G ਫੌਨ, ਜਾਣੋ ਡਿਟੇਲ

Flipkart ਸੇਲ 'ਚੋਂ ਅੱਧੀ ਕੀਮਤ 'ਤੇ ਮਿਲ ਰਿਹਾ Samsung ਦਾ 5G ਫੌਨ, ਜਾਣੋ ਡਿਟੇਲ

Flipkart ਸੇਲ 'ਚੋਂ ਅੱਧੀ ਕੀਮਤ 'ਤੇ ਮਿਲ ਰਿਹਾ Samsung ਦਾ 5G ਫੌਨ, ਜਾਣੋ ਡਿਟੇਲ

ਅੱਜ ਯਾਨੀ ਕਿ 10 ਅਗਸਤ ਨੂੰ ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ (Flipkart Big Savings Days Sale) ਦਾ ਆਖ਼ਰੀ ਦਿਨ ਹੈ। ਇਸ ਸੇਲ 'ਚ ਗਾਹਕਾਂ ਨੂੰ ਮੋਬਾਇਲ ਫੋਨ, ਐਕਸੈਸਰੀਜ਼, ਇਲੈਕਟ੍ਰਾਨਿਕ ਆਈਟਮਾਂ ਬਹੁਤ ਸਸਤੇ ਰੇਟਾਂ ਉੱਤੇ ਮਿਲ ਰਹੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਘੱਟ ਕੀਮਤ 'ਤੇ ਬਿਹਤਰੀਨ 5ਜੀ ਫੋਨ ਖਰੀਦਣ ਦੀ ਸੋਚ ਰਹੇ ਹੋ, ਤਾਂ ਤੁਸੀਂ ਫਲਿੱਪਕਾਰਟ ਸੇਲ ਤੋਂ ਇਸ ਫੌਨ ਨੂੰ ਖਰੀਦ ਸਕਦੇ ਹੋ। Samsung Galaxy F23 5G ਨੂੰ ਫਲਿੱਪਕਾਰਟ (Flipkart) 'ਤੇ 'ਸਭ ਤੋਂ ਵੱਡੇ ਆਫਰ' 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:
ਅੱਜ ਯਾਨੀ ਕਿ 10 ਅਗਸਤ ਨੂੰ ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ (Flipkart Big Savings Days Sale) ਦਾ ਆਖ਼ਰੀ ਦਿਨ ਹੈ। ਇਸ ਸੇਲ 'ਚ ਗਾਹਕਾਂ ਨੂੰ ਮੋਬਾਇਲ ਫੋਨ, ਐਕਸੈਸਰੀਜ਼, ਇਲੈਕਟ੍ਰਾਨਿਕ ਆਈਟਮਾਂ ਬਹੁਤ ਸਸਤੇ ਰੇਟਾਂ ਉੱਤੇ ਮਿਲ ਰਹੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਘੱਟ ਕੀਮਤ 'ਤੇ ਬਿਹਤਰੀਨ 5ਜੀ ਫੋਨ ਖਰੀਦਣ ਦੀ ਸੋਚ ਰਹੇ ਹੋ, ਤਾਂ ਤੁਸੀਂ ਫਲਿੱਪਕਾਰਟ ਸੇਲ ਤੋਂ ਇਸ ਫੌਨ ਨੂੰ ਖਰੀਦ ਸਕਦੇ ਹੋ। Samsung Galaxy F23 5G ਨੂੰ ਫਲਿੱਪਕਾਰਟ (Flipkart) 'ਤੇ 'ਸਭ ਤੋਂ ਵੱਡੇ ਆਫਰ' 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਫਲਿੱਪਕਾਰਟ ਤੋਂ ਇਹ ਫੋਨ ਨੂੰ 22,999 ਰੁਪਏ ਦੀ ਬਜਾਇ ਸਿਰਫ 12,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ Samsung Galaxy F23 5G 120Hz ਰਿਫਰੈਸ਼ ਰੇਟ ਅਤੇ ਕਾਰਨਿੰਗ ਗੋਰਿਲਾ ਗਲਾਸ 5 ਸੁਰੱਖਿਆ ਦੇ ਨਾਲ 6.6-ਇੰਚ ਦੀ ਫੁੱਲ-ਐਚਡੀ ਤੇ ਇਨਫਿਨਿਟੀ-ਯੂ ਡਿਸਪਲੇਅ ਦੇ ਨਾਲ ਆਉਂਦਾ ਹੈ। ਇਹ ਫੋਨ ਐਂਡਰਾਇਡ 12 'ਤੇ ਚੱਲਦਾ ਹੈ। ਫੋਨ ਨੂੰ ਦੋ ਸਾਲ ਦੇ OS ਅੱਪਗਰੇਡ ਅਤੇ ਚਾਰ ਸਾਲ ਸੁਰੱਖਿਆ ਅਪਡੇਟ ਦੇਣ ਦਾ ਵਾਅਦਾ ਕੀਤਾ ਗਿਆ ਹੈ। ਫੋਨ ਦੋ ਰੰਗਾਂ ਦੇ ਵਿਕਲਪਾਂ ਐਕਵਾ ਬਲੂ ਅਤੇ ਫੋਰੈਸਟ ਗ੍ਰੀਨ ਵਿੱਚ ਆਉਂਦਾ ਹੈ।

Samsung Galaxy F23 5G ਸਮਾਰਟਫੋਨ octa-core Qualcomm Snapdragon 750G SoC 'ਤੇ ਕੰਮ ਕਰਦਾ ਹੈ। ਇਸ ਵਿੱਚ 6GB ਤੱਕ ਦੀ ਰੈਮ ਹੈ ਅਤੇ ਇਹ 6GB ਵਰਚੁਅਲ ਰੈਮ ਦੇ ਵਿਸਥਾਰ ਦਾ ਸਮਰਥਨ ਵੀ ਕਰਦਾ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ 120Hz ਡਿਸਪਲੇ, ਮਜ਼ਬੂਤ ​​ਬੈਟਰੀ ਅਤੇ ਇਸ ਦਾ 50 ਮੈਗਾਪਿਕਸਲ ਕੈਮਰਾ ਹੈ।

ਕੈਮਰੇ ਦੇ ਤੌਰ 'ਤੇ, Samsung Galaxy F23 5G ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਵਿੱਚ f/1.8 ਅਪਰਚਰ ਵਾਲਾ 50-ਮੈਗਾਪਿਕਸਲ ਦਾ Samsung ISOCELL JN1 ਪ੍ਰਾਇਮਰੀ ਸੈਂਸਰ ਹੈ। ਇਸ ਵਿੱਚ ਇੱਕ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਸ਼ੂਟਰ ਅਤੇ ਇੱਕ 2-ਮੈਗਾਪਿਕਸਲ ਦਾ ਮੈਕਰੋ ਸ਼ੂਟਰ ਵੀ ਸ਼ਾਮਿਲ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਸੈਂਸਰ ਹੈ।

ਜ਼ਿਕਰਯੋਗ ਹੈ ਕਿ ਪਾਵਰ ਲਈ, ਫ਼ੋਨ ਵਿੱਚ 5000mAh ਦੀ ਬੈਟਰੀ ਹੈ ਅਤੇ ਇਹ USB ਟਾਈਪ C ਚਾਰਜਿੰਗ ਵਿਸ਼ੇਸ਼ਤਾ ਦੇ ਨਾਲ ਆਉਂਦਾ ਹੈ। ਫੋਨ ਵਿੱਚ ਕਨੈਕਟੀਵਿਟੀ ਵਿੱਚ 5G, 4G LTE, Wi-Fi, ਬਲੂਟੁੱਥ, GPS/A-GPS, NFC, USB ਟਾਈਪ-ਸੀ ਅਤੇ 3.5mm ਹੈੱਡਫੋਨ ਜੈਕ ਸ਼ਾਮਿਲ ਹਨ।
Published by:rupinderkaursab
First published:

ਅਗਲੀ ਖਬਰ