Home /News /lifestyle /

Samsung Sale: ਸੈਮਸੰਗ ਦੀ ਬਲੈਕ ਫਰਾਈਡੇ ਸੇਲ ਸ਼ੁਰੂ! ਬੰਪਰ ਡਿਸਕਾਉਂਟ ਨਾਲ ਮਿਲ ਰਹੇ ਪ੍ਰੀਮੀਅਮ ਸਮਾਰਟਫੋਨ

Samsung Sale: ਸੈਮਸੰਗ ਦੀ ਬਲੈਕ ਫਰਾਈਡੇ ਸੇਲ ਸ਼ੁਰੂ! ਬੰਪਰ ਡਿਸਕਾਉਂਟ ਨਾਲ ਮਿਲ ਰਹੇ ਪ੍ਰੀਮੀਅਮ ਸਮਾਰਟਫੋਨ

Samsung Sale

Samsung Sale

Samsung Sale: ਕੀ ਤੁਸੀਂ ਸੈਮਸੰਗ ਦੀ ਬਲੈਕ ਫਰਾਈਡੇ ਸੇਲ ਬਾਰੇ ਜਾਣਦੇ ਹੋ? ਜੇਕਰ ਤੁਸੀਂ ਸੈਮਸੰਗ ਮੋਬਾਈਲ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਵਧੀਆ ਮੌਕਾ ਹੋ ਸਕਦਾ ਹੈ। ਸੈਮਸੰਗ ਬਲੈਕ ਫਰਾਈਡੇ ਸੇਲ ਭਾਰਤ 'ਚ 24 ਨਵੰਬਰ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ। ਇਸ ਸੇਲ ਵਿੱਚ ਤੁਹਾਨੂੰ ਸੈਮਸੰਗ ਦੇ ਪ੍ਰੀਮੀਅਮ ਸਮਾਰਟਫੋਨਾਂ ਉੱਤੇ ਧਮਾਕੇਦਾਰ ਆਫਰ ਦੇਖਣ ਨੂੰ ਮਿਲਣੇ। ਜੇ ਤੁਸੀਂ ਸੈਮਸੰਗ ਦਾ ਇੱਕ ਪ੍ਰੀਮੀਅਮ ਫੋਨ ਲੈਣ ਬਾਰੇ ਸੋਚ ਰਹੇ ਸੀ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੋ ਸਕਦਾ ਹੈ।

ਹੋਰ ਪੜ੍ਹੋ ...
  • Share this:

4 ਦਿਨਾਂ ਦੀ ਇਸ ਸੇਲ 'ਚ Galaxy Z Fold 4, Galaxy Z Flip 4 ਅਤੇ Galaxy S22 ਸਮੇਤ ਕਈ ਸਮਾਰਟਫੋਨਸ 'ਤੇ ਬੰਪਰ ਡਿਸਕਾਊਂਟ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਸਮਾਰਟਫੋਨ ਦੇ ਨਾਲ ਹੀ Galaxy Buds 2 Pro ਅਤੇ Galaxy Watch 5 ਸੀਰੀਜ਼ ਦੀਆਂ ਕੀਮਤਾਂ 'ਚ ਵੀ ਡਿਸਕਾਊਂਟ ਦੇਖਣ ਨੂੰ ਮਿਲੇਗਾ। ਇਸ ਸੇਲ ਵਿੱਚ ਸਮਾਰਟਫ਼ੋਨ, ਟੈਬਲੇਟ, ਸਮਾਰਟ ਟੀਵੀ ਅਤੇ ਐਕਸੈਸਰੀਜ਼ ਵੀ ਨੋ-ਕੋਸਟ ਈਐਮਆਈ ਵਿਕਲਪਾਂ ਅਤੇ ਐਕਸਚੇਂਜ ਡਿਸਕਾਉਂਟ ਦੇ ਨਾਲ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਕੰਪਨੀ ਨੇ ਐਕਸਿਸ ਬੈਂਕ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਕੋਟਕ ਬੈਂਕ ਅਤੇ ਐਸਬੀਆਈ ਨਾਲ ਵੀ ਸਾਂਝੇਦਾਰੀ ਕੀਤੀ ਹੈ, ਜਿਸ ਨਾਲ ਤੁਹਾਨੂੰ ਹੋਰ ਵੀ ਫਾਇਦਾ ਹੋ ਸਕਦਾ ਹੈ।

ਧਿਆਨ ਰਹੇ ਕਿ ਇਹ ਸੇਲ 28 ਨੂੰ ਖਤਮ ਹੋਵੇਗੀ। ਯਾਨੀ ਇਹ ਸੇਲ ਸਿਰਫ 4 ਦਿਨ ਚੱਲੇਗੀ। Galaxy S22 ਸੀਰੀਜ਼ ਦਾ ਮਤਲਬ ਹੈ ਸੈਮਸੰਗ ਦੀ ਪ੍ਰੀਮੀਅਮ ਸੀਰੀਜ਼। ਬਲੈਕ ਫ੍ਰਾਈਡੇ ਸੇਲ ਦੌਰਾਨ ਇਸ ਸੀਰੀਜ਼ 'ਤੇ ਛੋਟ ਮਿਲੇਗੀ। ਨਾਲ ਹੀ, Galaxy S22, Galaxy S22+ ਅਤੇ Galaxy S22 Ultra ਦੇ ਬੇਸ ਵੇਰੀਐਂਟ ਦੀ ਕੀਮਤ 60,000 ਰੁਪਏ ਤੋਂ ਘੱਟ ਹੋਵੇਗੀ। ਦੱਸ ਦੇਈਏ ਕਿ Galaxy S22 ਨੂੰ 72,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਜੇਕਰ ਤੁਸੀਂ ਇਸ ਫੋਨ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਨੂੰ ਪੁਰਾਣੇ ਸਮਾਰਟਫੋਨ ਨਾਲ ਐਕਸਚੇਂਜ ਕਰਨ ਦਾ ਵਿਕਲਪ ਵੀ ਮਿਲਦਾ ਹੈ। ਜਦੋਂ ਕਿ Galaxy Z Flip 4 ਦੀ ਸ਼ੁਰੂਆਤੀ ਕੀਮਤ 80,999 ਰੁਪਏ ਹੋਵੇਗੀ। Galaxy Z Flip 3 ਨੂੰ 67,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। Galaxy S21 FE 5G ਨੂੰ 42,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

Published by:Rupinder Kaur Sabherwal
First published:

Tags: Samsung, Tech News, Tech updates, Technology