• Home
 • »
 • News
 • »
 • lifestyle
 • »
 • SANJEEVANI CONTINUES TO SPREAD AWARENESS AND HELP INDIA GET VACCINATED 2

Sanjeevani- ਸੰਜੀਵਨੀ ਮੁਹਿੰਮ ਨਵੇਂ ਮੁਕਾਮ ਹਾਸਲ ਕਰ ਰਹੀਂ ਹੈ

ਟੀਕਾਕਰਣ ਦੀ ਝਿਜਕ ਤੋਂ ਲੈ ਕੇ ਉਤਸੁਕਤਾ ਤੱਕ: ਸੰਜੀਵਨੀ ਮੁਹਿੰਮ ਦੀ ਯਾਤਰਾ

Sanjeevani- ਸੰਜੀਵਨੀ ਮੁਹਿੰਮ ਨਵੇਂ ਮੁਕਾਮ ਹਾਸਲ ਕਰ ਰਹੀਂ ਹੈ

Sanjeevani- ਸੰਜੀਵਨੀ ਮੁਹਿੰਮ ਨਵੇਂ ਮੁਕਾਮ ਹਾਸਲ ਕਰ ਰਹੀਂ ਹੈ

 • Share this:
  ਅਪ੍ਰੈਲ, 2021 ਨੂੰ ਪੰਜਾਬ ਦੀ ਅਟਾਰੀ ਬਾਰਡਰ 'ਤੇ ਲਾਂਚ ਹੋਣ ਦੇ ਬਾਅਦ ਤੋਂ, ਸੰਜੀਵਨੀ ਮੁਹਿੰਮ ਨੇ ਟੀਕਾਕਰਣ ਦੀ ਝਿਜਕ ਨੂੰ ਦੂਰ ਕਰਨ ਅਤੇ ਭਾਰਤੀ ਪਿੰਡਾਂ ਦੇ ਪੰਜ ਜ਼ਿਲ੍ਹਿਆਂ ਵਿੱਚ ਟੀਕਾਕਰਣ ਪਹੁੰਚਾਉਣ ਲਈ ਇੱਕ ਲੰਮੀ ਯਾਤਰਾ ਤੈਅ ਕੀਤੀ ਹੈ। ਅਟਾਰੀ ਤੋਂ ਲੈ ਕੇ ਦੱਖਣ ਕੰਨੜ ਤੱਕ, ਕੋਵਿਡ-19 (COVID-19) ਵਿਰੁੱਧ ਲੜਾਈ ਵਿੱਚ ਸੰਜੀਵਨੀ ਮੁਹਿੰਮ ਪੇਂਡੂ ਭਾਈਚਾਰਿਆਂ ਦੀ ਇੱਕ ਲਹਿਰ ਬਣ ਗਈ ਹੈ। 7 ਅਗਸਤ ਤੱਕ, ਸੰਜੀਵਨੀ ਮੁਹਿੰਮ ਪੰਜ ਜ਼ਿਲ੍ਹਿਆਂ - ਅੰਮ੍ਰਿਤਸਰ, ਇੰਦੌਰ, ਨਾਸਿਕ, ਦੱਖਣੀ ਕੰਨੜ ਅਤੇ ਗੁੰਟੂਰ ਦੇ 502 ਪਿੰਡਾਂ ਤੱਕ ਪਹੁੰਚ ਚੁੱਕੀ ਹੈ। ਇਸ ਦੇ ਨਾਲ, ਇਹ ਮੁਹਿੰਮ ਸਥਾਨਕ ਸੰਦਰਭ ਵਿੱਚ ਟੀਕਾਕਰਣ ਸੰਦੇਸ਼ ਦੇ ਨਾਲ ਲਗਭਗ 2.5 ਲੱਖ ਨਾਗਰਿਕਾਂ ਤੱਕ ਪਹੁੰਚ ਚੁੱਕੀ ਹੈ। ਇਸ ਰਾਹੀਂ 20000 ਤੋਂ ਵੱਧ ਨਾਗਰਿਕਾਂ ਨੂੰ ਰਜਿਸਟਰੇਸ਼ਨ, ਆਵਾਜਾਈ ਆਦਿ ਰਾਹੀਂ ਟੀਕਾਕਰਣ ਵਿੱਚ ਸਹਾਇਤਾ ਕੀਤੀ ਗਈ ਹੈ।

  ਇਹ ਮੁਹਿੰਮ ਬਹੁ-ਹਿੱਸੇਦਾਰ ਦੀ ਹਿੱਸੇਦਾਰੀ ਦੇ ਮਾਡਲ 'ਤੇ ਕੰਮ ਕਰਦੀ ਹੈ। ਕੋਵਿਡ-19 (COVID-19) ਦੀ ਮਹਾਂਮਾਰੀ ਇੱਕ ਬਹੁਤ ਵੱਡਾ ਸੰਕਟ ਹੈ, ਜਿਸਦਾ ਹੱਲ ਕਿਸੇ ਇੱਕਲੇ ਹਿੱਸੇਦਾਰ ਵੱਲੋਂ ਨਹੀਂ ਕੀਤਾ ਜਾ ਸਕਦਾ। ਇਸ ਲਈ, ਟੀਕਾਕਰਣ ਨੂੰ ਦੇਸ਼ ਦੇ ਪੇਂਡੂ ਹਿੱਸਿਆਂ ਤੱਕ ਪਹੁੰਚਾਉਣ ਲਈ ਸਰਕਾਰ, ਫ੍ਰੰਟਲਾਈਨ ਸਿਹਤ ਕਰਮਚਾਰੀਆਂ, ਸਥਾਨਕ ਭਾਈਚਾਰੇ ਦੇ ਨੇਤਾਵਾਂ, ਬਰਾਦਰੀ ਮੈਂਬਰਾਂ ਵਰਗੇ ਸਾਰੇ ਹਿੱਸੇਦਾਰਾਂ ਨੂੰ ਇਕੱਠਾ ਕਰਨਾ ਮਹੱਤਵਪੂਰਨ ਹੈ।

  ਹਾਲਾਂਕਿ ਮੁਹਿੰਮ ਨੇ ਪੇਂਡੂ ਭਾਈਚਾਰਿਆਂ ਦੇ ਟੀਕਾਕਾਰਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਪਰ ਇਹ ਯਾਤਰਾ ਬਿਨਾਂ ਚੁਣੌਤੀਆਂ ਦੇ ਨਹੀਂ ਰਹੀ। ਖ਼ਾਸਕਰ ਕਬਾਇਲੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ, ਜਿੱਥੇ ਪਹੁੰਚਣਾ ਅਤੇ ਟੀਕਾਕਾਰਣ ਦੇ ਸੰਬੰਧ ਵਿੱਚ ਉਨ੍ਹਾਂ ਦੀ ਝਿਜਕ ਨੂੰ ਦੂਰ ਕਰਨਾ, ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਮੁਹਿੰਮ ਨੇ ਭਾਈਚਾਰੇ ਨੂੰ ਸਥਾਨਕ ਸੰਦਰਭ ਅਤੇ ਸਭਿਆਚਾਰਕ ਪਹਿਲੂਆਂ ਦੇ ਅਨੁਕੂਲ ਬਣਾਉਣ ਲਈ ਘਰ-ਘਰ ਸੰਚਾਰ ਕਰਨ ਦੀ ਰਣਨੀਤੀ ਬਣਾਈ। ਇਸਦੇ ਲਈ, ਮੁਹਿੰਮ ਦੀ ਟੀਮ ਸਥਾਨਕ ਸਮਾਜ ਦੇ ਨੇਤਾਵਾਂ ਜਿਵੇਂ ਗ੍ਰਾਮ ਪੰਚਾਇਤ ਮੈਂਬਰਾਂ, ਧਾਰਮਿਕ ਨੇਤਾਵਾਂ ਆਦਿ ਨੂੰ ਮੁਹਿੰਮ ਦਾ ਸੰਦੇਸ਼ ਦੇਣ ਲਈ ਆਪਣੇ ਨਾਲ ਮਿਲਾਉਂਦੀ ਹੈ। ਅਜਿਹਾ ਸਥਾਨਕ ਭਾਈਚਾਰਾ ਸੰਜੀਵਨੀ ਮੁਹਿੰਮ ਦੀ ਸਫਲਤਾ ਲਈ ਮਹੱਤਵਪੂਰਨ ਹੈ।

  ਦੂਜੀ ਚੁਣੌਤੀ ਦੂਰ-ਦੁਰਾਡੇ ਦੇ ਪੇਂਡੂ ਅਤੇ ਆਦਿਵਾਸੀ ਭਾਈਚਾਰਿਆਂ ਲਈ ਜਨਤਕ ਟੀਕਾਕਰਣ ਕੇਂਦਰਾਂ ਤੱਕ ਪਹੁੰਚਣਾ ਹੈ। ਸੰਜੀਵਨੀ ਮੁਹਿੰਮ ਨੇ ਲੋਕਾਂ ਨੂੰ ਟੀਕਾਕਰਣ ਕੇਂਦਰਾਂ ਤੱਕ ਪਹੁੰਚਣ ਦੀ ਸਹੂਲਤ ਦੇ ਕੇ ਇਸ ਚੁਣੌਤੀ ਨੂੰ ਦੂਰ ਕਰਨ ਲਈ ਵਿਆਪਕ ਪੱਧਰ 'ਤੇ ਕੰਮ ਕੀਤਾ ਹੈ। ਇਸ ਤਰ੍ਹਾਂ ਇਹ ਮੁਹਿੰਮ ਉਨ੍ਹਾਂ ਖੇਤਰਾਂ ਤੱਕ ਪਹੁੰਚੀ ਜਿੱਥੇ ਪਹੁੰਚਣਾ ਸਭ ਤੋਂ ਮੁਸ਼ਕਿਲ ਹੈ, ਜੋ ਰਵਾਇਤੀ ਸਿਹਤ ਦੇਖਭਾਲ ਸੇਵਾਵਾਂ ਦੇ ਦਾਇਰੇ ਤੋਂ ਬਿਲਕੁਲ ਬਾਹਰ ਹਨ। ਕੁਝ ਮਾਮਲਿਆਂ ਵਿੱਚ, ਸੰਜੀਵਨੀ ਗੱਡੀ (Sanjeevani Gaadi) ਦੀ ਵਰਤੋਂ ਜਨਤਕ ਸਿਹਤ ਅਧਿਕਾਰੀਆਂ ਨੂੰ ਦੂਰ-ਦੁਰਾਡੇ ਦੇ ਪਿੰਡਾਂ ਅਤੇ ਬਰਾਦਰੀਆਂ ਦੇ ਘਰ-ਘਰ ਜਾ ਕੇ ਟੀਕਾਕਰਣ ਕਰਨ ਵਿੱਚ ਮਦਦ ਕਰਨ ਲਈ ਵੀ ਕੀਤੀ ਜਾਂਦੀ ਹੈ।

  ਮਹਾਂਮਾਰੀ ਦੇ ਮੌਜੂਦਾ ਦੂਜੇ ਪੜਾਅ ਨੇ ਦੇਸ਼ ਦੇ ਪੇਂਡੂ ਹਿੱਸਿਆਂ ਵਿੱਚ ਤਬਾਹੀ ਮਚਾ ਦਿੱਤੀ ਹੈ। ਆਉਣ ਵਾਲੀ ਤੀਜੀ ਲਹਿਰ ਨੂੰ ਪੇਂਡੂ ਖੇਤਰਾਂ ਲਈ ਵੀ ਗੰਭੀਰ ਮੰਨਿਆ ਜਾ ਰਿਹਾ ਹੈ। ਸੰਜੀਵਨੀ ਮੁਹਿੰਮ ਨੇ ਇੱਕ ਵਿਲੱਖਣ ਕਦਮ ਚੁੱਕਿਆ ਹੈ, ਜਿਸ ਰਾਹੀਂ ਪੇਂਡੂ ਖੇਤਰਾਂ ਵਿੱਚ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਟੀਕਾਕਰਣ ਨੂੰ ਸਭ ਤੋਂ ਅਸਰਦਾਰ ਅਤੇ ਸੁਰੱਖਿਅਤ ਤਰੀਕੇ ਨਾਲ ਚਲਾ ਸੱਕਣ। ਸਰਕਾਰੀ ਸਿਹਤ ਅਧਿਕਾਰੀਆਂ ਦੀ ਸਲਾਹ ਨਾਲ ਟੀਕਾਕਰਣ ਕੇਂਦਰਾਂ ਵਿੱਚ ਇੱਕ ਮਜ਼ਬੂਤ ​​ਲਾਗ ਰੋਕਥਾਮ ਨਿਯੰਤਰਣ ਲਈ ਮਹੱਤਵਪੂਰਨ ਮੈਡੀਕਲ ਸਪਲਾਈ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ 100 ਟੀਕਾਕਰਣ ਕੇਂਦਰਾਂ ਦੀ ਲੋੜ ਦਾ ਮੁਲਾਂਕਣ ਕੀਤਾ ਗਿਆ ਸੀ। ਅੱਜ, ਇਹ 100 ਟੀਕਾਕਰਣ ਕੇਂਦਰ ਮਜ਼ਬੂਤ ​​ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਲਈ ਜ਼ਰੂਰੀ ਸਪਲਾਈ ਨਾਲ ਭਰਪੂਰ ਹਨ।

  ਇਨ੍ਹਾਂ ਕਦਮਾਂ ਨੇ, ਭਾਈਚਾਰੇ ਦੀ ਉਤਸੁਕ ਭਾਗੀਦਾਰੀ ਅਤੇ ਸਥਾਨਕ ਸਰਕਾਰਾਂ ਦੇ ਸਹਿਯੋਗ ਨਾਲ, ਟੀਕਾਕਰਣ ਦੀ ਝਿਜਕ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ ਹੈ। ਦਰਅਸਲ, ਜਿਨ੍ਹਾਂ ਪਿੰਡਾਂ ਨੂੰ ਕਵਰ ਕੀਤਾ ਗਿਆ ਹੈ ਉਹ ਹੁਣ ਖੁਦ ਟੀਕਾਕਰਣ ਕਰਵਾਉਣ ਲਈ ਉਤਸੁਕ ਹਨ। ਸਾਰਿਆਂ ਤੱਕ ਅਸਾਨੀ ਨਾਲ ਟੀਕਾਕਰਣ ਪਹੁੰਚਾਉਣ ਦੀ ਇਹ ਮੁਹਿੰਮ, ਇਸ ਲਹਿਰ ਨੂੰ ਜਾਰੀ ਰੱਖੇਗੀ। ਇਸ ਲਹਿਰ ਵਿੱਚ ਸ਼ਾਮਲ ਹੋਣ ਦਾ ਸਮਾਂ ਆ ਗਿਆ ਹੈ ਕਿਉਂਕਿ ਕਿਤੇ ਵੀ ਕਿਸੇ ਦੀ ਵੀ ਸਿਹਤ, ਸਭ ਲਈ, ਹਰ ਜਗ੍ਹਾ ਦੀ ਸਿਹਤ ਹੈ।

  ਅਨਿਲ ਪਰਮਾਰ, ਉਪ-ਪ੍ਰਧਾਨ, ਕਮਿਊਨਿਟੀ ਇਨਵੈਸਟਮੈਂਟ,

  United Way ਮੁੰਬਈ
  Published by:Ashish Sharma
  First published: