ਕੋਵਿਡ-19 (COVID-19) ਟੀਕਾਕਰਣ: ਭਾਰਤ ਵਿੱਚ ਪੇਂਡੂ ਅਤੇ ਸ਼ਹਿਰੀ ਵੰਡ

ਟੀਕਾਕਰਣ ਕਵਰੇਜ ਦਾ ਇੱਕ ਤਾਜ਼ਾ ਰੁਝਾਨ ਸਾਹਮਣੇ ਆਇਆ ਹੈ, ਜੋ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਪੇਂਡੂ ਖੇਤਰਾਂ ਵਿੱਖੇ ਪਹਿਲਾਂ ਨਾਲੋਂ ਵੱਧ ਕਵਰੇਜ ਪ੍ਰਦਰਸ਼ਿਤ ਕਰ ਰਿਹਾ ਹੈ

ਕੋਵਿਡ-19 (COVID-19) ਟੀਕਾਕਰਣ: ਭਾਰਤ ਵਿੱਚ ਪੇਂਡੂ ਅਤੇ ਸ਼ਹਿਰੀ ਵੰਡ

ਕੋਵਿਡ-19 (COVID-19) ਟੀਕਾਕਰਣ: ਭਾਰਤ ਵਿੱਚ ਪੇਂਡੂ ਅਤੇ ਸ਼ਹਿਰੀ ਵੰਡ

 • Share this:
  ਭਾਰਤ ਦੀ ਤਕਰੀਬਨ 60 ਤੋਂ 70 ਪ੍ਰਤੀਸ਼ਤ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ। 2011 ਦੀ ਜਨ-ਗਣਨਾ ਦੇ ਅਨੁਮਾਨਾਂ ਅਨੁਸਾਰ, ਸ਼ਹਿਰੀ, ਮਿਸ਼ਰਿਤ ਅਤੇ ਪੇਂਡੂ ਜ਼ਿਲ੍ਹਿਆਂ ਦੀ ਆਬਾਦੀ ਦਾ ਹਿੱਸਾ ਕ੍ਰਮਵਾਰ 13.6%, 13.6% ਅਤੇ 72.8% ਸੀ। ਬਹੁਤ ਸਾਰੇ ਲੋਕਾਂ ਨੇ ਇਹ ਅਨੁਮਾਨ ਲਗਾਇਆ ਹੈ ਕਿ ਟੀਕਾਕਰਣ ਕਵਰੇਜ ਸ਼ਹਿਰੀ ਖੇਤਰਾਂ ਪ੍ਰਤੀ ਪੱਖਪਾਤੀ ਹੋਵੇਗੀ, ਕਿਉਂਕਿ ਉਨ੍ਹਾਂ ਕੋਲ ਬਿਹਤਰ ਜਨਤਕ ਸਿਹਤ ਬੁਨਿਆਦੀ ਢਾਂਚਾ ਹੋਣ ਕਰਕੇ ਪੇਂਡੂ ਖੇਤਰਾਂ ਦੇ ਮੁਕਾਬਲੇ ਇਸਦਾ ਐਕਸੈਸ ਕਰਨਾ ਆਸਾਨ ਹੈ। ਇਹ ਪੜਚੋਲ ਵੀ ਚਿੰਤਾ ਦਾ ਇੱਕ ਕਾਰਨ ਸੀ, ਜਦੋਂ ਭਾਰਤ ਨੇ ਕੋਵਿਡ-19 (COVID-19) ਦਾ ਟੀਕਾ ਲਾਂਚ ਕੀਤਾ ਸੀ। ਜੂਨ 2021 ਵਿੱਚ Hindustan Times ਦੇ ਇੱਕ ਵਿਸ਼ਲੇਸ਼ਣ ਨੇ ਦਿਖਾਇਆ ਕਿ ਸ਼ਹਿਰੀ ਭਾਰਤ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਪਿੰਡਾਂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ ਕੋਵਿਡ-19 (COVID-19) ਦਾ ਟੀਕਾ ਲੱਗਣ ਦੀ ਸੰਭਾਵਨਾ ਲਗਭਗ ਦੁੱਗਣੀ ਸੀ।  ਇਹ ਵਿਸ਼ਲੇਸ਼ਣ ਮਈ ਅਤੇ ਜੁਲਾਈ 2021 ਦੇ ਵਿਚਕਾਰ ਦੀ ਮਿਆਦ ਲਈ ਸਹੀ ਸਾਬਿਤ ਹੋਇਆ, ਜਿਸ ਵਿੱਚ ਟੀਕੇ ਦੀ ਕਵਰੇਜ ਪੇਂਡੂ ਭਾਈਚਾਰਿਆਂ ਲਈ ਸ਼ਹਿਰੀ ਨਿਵਾਸੀਆਂ ਦੇ ਮੁਕਾਬਲੇ ਘੱਟ ਸੀ। ਹਾਲਾਂਕਿ, ਟੀਕਾਕਰਣ ਕਵਰੇਜ ਦਾ ਇੱਕ ਤਾਜ਼ਾ ਰੁਝਾਨ ਸਾਹਮਣੇ ਆਇਆ ਹੈ, ਜੋ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਪੇਂਡੂ ਖੇਤਰਾਂ ਵਿੱਖੇ ਪਹਿਲਾਂ ਨਾਲੋਂ ਵੱਧ ਕਵਰੇਜ ਪ੍ਰਦਰਸ਼ਿਤ ਕਰ ਰਿਹਾ ਹੈ। ਬੇਸ਼ੱਕ, ਇੱਥੇ ਰਾਜ-ਪੱਧਰੀ ਭਿੰਨਤਾਵਾਂ ਹਨ। ਫਿਰ ਵੀ, ਸਮੁੱਚੇ ਪੇਂਡੂ ਜ਼ਿਲ੍ਹੇ ਇਸ ਸੰਬੰਧ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। Mint ਦੇ ਇੱਕ ਲੇਖ ਅਨੁਸਾਰ, 1 ਸਤੰਬਰ ਤੱਕ, ਪ੍ਰਤੀ 1,000 ਆਬਾਦੀ ‘ਤੇ ਪੇਂਡੂ ਜ਼ਿਲ੍ਹਿਆਂ ਨੂੰ 489 ਖੁਰਾਕਾਂ ਪ੍ਰਾਪਤ ਹੋਈਆਂ ਸਨ, ਜਦੋਂ ਕਿ ਸ਼ਹਿਰੀ ਜ਼ਿਲ੍ਹਿਆਂ ਨੂੰ 451 ਖੁਰਾਕਾਂ ਪ੍ਰਾਪਤ ਹੋਈਆਂ ਸਨ। ਹਾਲਾਂਕਿ, ਇਹ ਸੰਤੁਸ਼ਟ ਹੋਣ ਦਾ ਸਮਾਂ ਨਹੀਂ ਹੈ। ਜੇ ਅਸੀਂ ਸਾਲ ਦੇ ਅੰਤ ਤੱਕ ਪੂਰੀ ਬਾਲਗ ਆਬਾਦੀ ਦਾ 100% ਟੀਕਾਕਰਣ ਕਰਨਾ ਚਾਹੁੰਦੇ ਹਾਂ, ਤਾਂ ਸਰਕਾਰ ਨੂੰ ਪੇਂਡੂ ਆਬਾਦੀ ਲਈ ਟੀਕਾਕਰਣ ਦੀ ਪਹੁੰਚ ਵਿੱਚ ਛੇਤੀ ਸੁਧਾਰ ਕਰਨ ਦੀ ਲੋੜ ਹੈ। ਜਿਵੇਂ ਕਿ ਅਸੀਂ ਮੁਲਾਂਕਣ ਕੀਤਾ ਹੈ, ਬਿਹਤਰ ਸਹੂਲਤਾਂ ਨੂੰ ਪ੍ਰਾਪਤ ਕਰਨ ਦੇ ਸੰਬੰਧ ਵਿੱਚ ਸ਼ਹਿਰੀ ਭਾਰਤ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਰੁਕਾਵਟਾਂ ਬਹੁਤ ਜ਼ਿਆਦਾ ਹਨ।  ਇਹ ਤੱਥ ਕਿ ਪੇਂਡੂ ਸਿਹਤ ਸੇਵਾ ਦਾ ਬੁਨਿਆਦੀ ਢਾਂਚਾ ਕਮਜ਼ੋਰ ਹੈ, ਬਿਲਕੁਲ ਸਪਸ਼ਟ ਹੈ। ਹਾਲਾਂਕਿ ਡਾਕਟਰਾਂ, ਨਰਸਾਂ ਅਤੇ ਸਿਖਿਅਤ ਸਹਾਇਤਾ ਸਟਾਫ ਦੀ ਉਪਲਬਧਤਾ ਪੂਰੇ ਭਾਰਤ ਦੀ ਸਰਕਾਰੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਘੱਟ ਹੈ, ਪਰ ਪੇਂਡੂ ਭਾਈਚਾਰਿਆਂ ਲਈ ਇਸਦਾ ਹੋਰ ਵੀ ਬੂਰਾ ਹਾਲ ਹੈ। ਸ਼ਹਿਰੀ ਖੇਤਰਾਂ ਦੇ ਮੁਕਾਬਲੇ ਇੱਥੇ ਪਹੁੰਚ ਦੀ ਸਮੱਸਿਆ ਬਹੁਤ ਜ਼ਿਆਦਾ ਗੰਭੀਰ ਹੈ। ਇਸ ਲਈ, ਕੋਲਡ ਚੇਨ ਮੈਨੇਜਮੈਂਟ ਅਤੇ ਟੀਕਾਕਰਣ ਨੂੰ ਪੇਂਡੂ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਹਿੱਸਿਆਂ ਤੱਕ ਪਹੁੰਚਾਉਣਾ, ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਤੋਂ ਇਲਾਵਾ, ਅਪਾਹਜ ਲੋਕਾਂ, ਬਜ਼ੁਰਗਾਂ, ਬਿਮਾਰ ਲੋਕਾਂ ਤੱਕ ਟੀਕਾਕਰਣ ਪਹੁੰਚਾਉਣ ਵੱਲ ਧਿਆਨ ਦੇਣ ਦੀ ਵੀ ਲੋੜ ਹੈ। ਸੰਭਾਵਿਤ ਤੌਰ ‘ਤੇ ਤੀਜੀ ਲਹਿਰ ਦਾ ਪ੍ਰਭਾਵ ਉਨ੍ਹਾਂ ਭਾਈਚਾਰਿਆਂ ‘ਤੇ ਘੱਟ ਪੈਣ ਦੀ ਸੰਭਾਵਨਾ ਹੈ, ਜਿਨ੍ਹਾਂ ਕੋਲ ਉੱਚ ਟੀਕਾਕਰਣ ਕਵਰੇਜ ਹੈ।

  ਕੁਝ ਜ਼ਿਲ੍ਹਿਆਂ ਵਿੱਚ, ਮੌਕੇ 'ਤੇ ਰਜਿਸਟ੍ਰੇਸ਼ਨ ਕਰਕੇ ਟੀਕਾਕਰਣ ਕਰਵਾਉਣ ਦੀ ਆਗਿਆ ਦੇਣਾ ਇੱਕ ਸ਼ਲਾਘਾਯੋਗ ਕਦਮ ਹੈ, ਜੋ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਕੋਲ ਆਨਲਾਈਨ ਰਜਿਸਟ੍ਰੇਸ਼ਨ ਦੀ ਸੁਵਿਧਾ ਨਹੀਂ ਹੈ ਜਾਂ ਸੀਮਿਤ ਪਹੁੰਚ ਹੈ, ਜਾਂ ਜਿਨ੍ਹਾਂ ਨੂੰ  CO-WIN ਡੈਸ਼ਬੋਰਡ 'ਤੇ ਬੁਕਿੰਗ ਸਲੋਟਾਂ ਬਾਰੇ ਕੋਈ ਤਕਨੀਕੀ ਜਾਣਕਾਰੀ ਨਹੀਂ ਹੈ। ਇਸ ਨੇ ਬਿਨਾਂ ਕਿਸੇ ਸ਼ੱਕ ਦੇ ਟੀਕਾਕਰਣ ਦੇ ਦਾਇਰੇ ਨੂੰ ਵਧਾਇਆ ਹੈ। ਹਾਲਾਂਕਿ, ਇਸਦਾ ਮਤਲਬ ਇਹ ਵੀ ਹੈ ਕਿ ਟੀਕਾਕਰਣ ਕੇਂਦਰਾਂ ‘ਤੇ ਲੰਮੀਆਂ ਕਤਾਰਾਂ ਅਤੇ ਭੀੜ, ਜਿੱਥੇ ਅਜਿਹੇ ਮੌਕੇ ਨੂੰ ਸੰਭਾਲਣ ਲਈ ਲੋੜੀਂਦੇ ਮੈਡੀਕਲ ਕਰਮਚਾਰੀ ਨਹੀਂ ਹਨ। ਬਹੁਤ ਸਾਰੇ ਲੋਕ ਟੀਕਾ ਲਗਵਾਉਣ ਲਈ ਘੰਟਿਆਂ ਤੱਕ ਕਤਾਰ ਵਿੱਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ ਅਤੇ ਉਸ ਤੋਂ ਬਾਅਦ ਵੀ ਕਈ ਵਾਰ ਉਨ੍ਹਾਂ ਨੂੰ ਟੀਕਾ ਨਹੀਂ ਪ੍ਰਾਪਤ ਹੋ ਪਾਉਂਦਾ ਅਤੇ ਉਨ੍ਹਾਂ ਨੂੰ ਅਗਲੇ ਦਿਨ ਜਾਂ ਕਿਸੇ ਹੋਰ ਦਿਨ ਦੁਬਾਰਾ ਆਉਣਾ ਪੈਂਦਾ ਹੈ। ਕਈ ਮਾਮਲਿਆਂ ਵਿੱਚ, ਲੋਕ ਦੂਜੀ ਖੁਰਾਕ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹੁੰਦੇ ਹਨ, ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਜੋ ਟੀਕਾ ਲਗਾਇਆ ਜਾ ਰਿਹਾ ਹੈ ਉਹ ਪਹਿਲੀ ਖੁਰਾਕ ਤੋਂ ਵੱਖਰਾ ਹੈ। ਅਜਿਹੇ ਸਮੇਂ ਵਿੱਚ, ਕੋਵਿਡ ਢੁੱਕਵਾਂ ਵਿਵਹਾਰ (CAB) ਦਾ ਪਾਲਣ ਕਰਨਾ ਵੀ ਇੱਕ ਸਮੱਸਿਆ ਬਣ ਜਾਂਦੀ ਹੈ, ਜਿਸ ਕਰਕੇ ਟੀਕਾਕਰਣ ਕੇਂਦਰ ਵਿੱਚ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ।

  ਨਿਯਮਿਤ ਸਪਲਾਈ ਅਤੇ ਲੋਕਾਂ ਨੂੰ ਟੀਕਿਆਂ ਦੀ ਉਪਲਬਧਤਾ ਬਾਰੇ ਰੋਜ਼ਾਨਾ ਜਾਣਕਾਰੀ ਪ੍ਰਦਾਨ ਕਰਨਾ, ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਦੀ ਕੁੰਜੀ ਹੈ। ਪੇਂਡੂ ਭਾਰਤ ਦਾ ਇੱਕ ਵੱਡਾ ਹਿੱਸਾ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ, ਇਸਲਈ ਟੀਕਾਕਰਣ ਵਾਸਤੇ ਉਨ੍ਹਾਂ ਲਈ ਮੁੱਢਲੇ ਸਿਹਤ ਕੇਂਦਰਾਂ ‘ਤੇ ਜਾਣਾ ਸੌਖਾ ਨਹੀਂ ਹੁੰਦਾ। ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਦਿਹਾੜੀ ਛੱਡ ਕੇ ਕਈ ਚੱਕਰ ਲਗਾਉਣੇ ਪੈਂਦੇ ਹਨ, ਜਿਸ ਨਾਲ ਉਹ ਯਕੀਨਨ ਨਿਰਾਸ਼ ਹੁੰਦੇ ਹਨ।

  ਅਸੀਂ ਸਾਰੇ ਯੋਗ ਬਾਲਗਾਂ ਨੂੰ ਟੀਕਾਕਰਣ ਕਰਵਾਉਣ ਦੇ ਟੀਚੇ ਵੱਲ ਹੌਲੀ-ਹੌਲੀ ਅਤੇ ਸਥਿਰਤਾ ਨਾਲ ਅੱਗੇ ਵਧ ਰਹੇ ਹਾਂ। ਹਾਲਾਂਕਿ, ਟੀਕੇ ਦੀ ਨਿਯਮਿਤ ਸਪਲਾਈ ਅਤੇ ਭਾਰਤ ਦੇ ਅੰਦਰਲੇ ਖੇਤਰਾਂ ਤੱਕ ਇਸਨੂੰ ਪਹੁੰਚਾਉਣ ਦੀ ਲੋੜ ਹੈ। ਬੱਚਿਆਂ ਲਈ ਟੀਕੇ ਅਤੇ ਬਾਲਗਾਂ ਲਈ ਬੂਸਟਰ ਖੁਰਾਕਾਂ ਨੂੰ ਜ਼ਮੀਨ ਪੱਧਰ 'ਤੇ ਬਿਹਤਰ ਬੁਨਿਆਦੀ ਢਾਂਚੇ ਅਤੇ ਵਧੀਆ ਡਿਲੀਵਰੀ ਵਿਧੀ ਦੀ ਲੋੜ ਹੈ।

  ਅਨਿਲ ਪਰਮਾਰ,

  ਉਪ-ਪ੍ਰਧਾਨ, ਕਮਿਊਨਿਟੀ ਇਨਵੈਸਟਮੈਂਟ, United Way ਮੁੰਬਈ
  Published by:Ashish Sharma
  First published: