Home /News /lifestyle /

Sanjeevani :ਮਿਊਕਰਮਾਈਕੋਸਿਸ - ਕਾਲੇ ਫੰਗਸ ਦੀ ਲਾਗ

Sanjeevani :ਮਿਊਕਰਮਾਈਕੋਸਿਸ - ਕਾਲੇ ਫੰਗਸ ਦੀ ਲਾਗ

 ਮਿਊਕਰਮਾਈਕੋਸਿਸ ਦੇ ਮਾਮਲੇ ਹਾਲੇ ਵੀ ਬਹੁਤ ਘੱਟ ਹਨ, ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਹਰ ਕੋਈ ਸੰਭਾਵਿਤ ਲਾਗ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤੇ। ਅਜਿਹਾ ਕਰਨ ਲਈ, ਮਾਸਕ ਪਹਿਨਣਾ ਤੁਹਾਡੇ ਸਾਹ ਪ੍ਰਣਾਲੀ ਵਿਚ ਫੰਗਲ ਸਪੋਰਸ ਨੂੰ ਦਾਖਲ ਹੋਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਮਿਊਕਰਮਾਈਕੋਸਿਸ ਦੇ ਮਾਮਲੇ ਹਾਲੇ ਵੀ ਬਹੁਤ ਘੱਟ ਹਨ, ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਹਰ ਕੋਈ ਸੰਭਾਵਿਤ ਲਾਗ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤੇ। ਅਜਿਹਾ ਕਰਨ ਲਈ, ਮਾਸਕ ਪਹਿਨਣਾ ਤੁਹਾਡੇ ਸਾਹ ਪ੍ਰਣਾਲੀ ਵਿਚ ਫੰਗਲ ਸਪੋਰਸ ਨੂੰ ਦਾਖਲ ਹੋਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਮਿਊਕਰਮਾਈਕੋਸਿਸ ਦੇ ਮਾਮਲੇ ਹਾਲੇ ਵੀ ਬਹੁਤ ਘੱਟ ਹਨ, ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਹਰ ਕੋਈ ਸੰਭਾਵਿਤ ਲਾਗ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤੇ। ਅਜਿਹਾ ਕਰਨ ਲਈ, ਮਾਸਕ ਪਹਿਨਣਾ ਤੁਹਾਡੇ ਸਾਹ ਪ੍ਰਣਾਲੀ ਵਿਚ ਫੰਗਲ ਸਪੋਰਸ ਨੂੰ ਦਾਖਲ ਹੋਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਹੋਰ ਪੜ੍ਹੋ ...
  • Share this:

ਜਿੱਥੇ ਇੱਕ ਪਾਸੇ ਦੁਨੀਆਂ ਕੋਵਿਡ-19 (COVID-19) ਦੀ ਦੂਜੀ ਲਹਿਰ ਨਾਲ ਲੜ ਰਹੀ ਹੈ, ਉੱਥੇ ਇੱਕ ਹੋਰ ਲਾਗ, ਜੋ ਕਿ ਇੱਕ ਮਿਊਕਰਮਾਈਕੋਸਿਸ ਨਾਮ ਦਾ ਫੰਗਸ ਹੈ, ਹੌਲੀ-ਹੌਲੀ ਕੋਵਿਡ-19 (COVID-19) ਦੇ ਇਲਾਜ ਲਈ ਦਾਖਲ ਹੋਏ ਕਈ ਲੋਕਾਂ ਦੀਆਂ ਜਾਨਾਂ ਲਈ ਖਤਰਾ ਬਣ ਰਿਹਾ ਹੈ। ਮਿਊਕਰਮਾਈਕੋਸਿਸ, ਜਿਸਨੂੰ “ਕਾਲਾ ਫੰਗਸ” ਵੀ ਕਿਹਾ ਜਾਂਦਾ ਹੈ, ਇਹ ਇੱਕ ਪ੍ਰਕਾਰ ਦੀ ਉੱਲੀ ਹੈ ਜਿਸ ਨੂੰ ਮਿਊਕਰਮਾਈਸੇਟ ਕਿਹਾ ਜਾਂਦਾ ਹੈ, ਜੋ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਵਿੱਚ ਮੌਜੂਦ ਹੈ। ਹਾਲਾਂਕਿ ਪ੍ਰੇਰਕ ਤੱਤ ਦੀ ਮੌਜੂਦਗੀ ਕਾਫੀ ਹੈ, ਇਹ ਬਿਮਾਰੀ ਆਪਣੇ ਆਪ ਬਹੁਤ ਘੱਟ ਹੁੰਦੀ ਹੈ ਅਤੇ ਉਹਨਾਂ ਲੋਕਾਂ ਨੂੰ ਵੱਧ ਪ੍ਰਭਾਵਿਤ ਕਰਦੀ ਹੈ, ਜਿਨ੍ਹਾਂ ਦੀ ਇਮਿਊਨਿਟੀ ਬਹੁਤ ਘੱਟ ਹੈ ਅਤੇ ਨਾਲ ਹੀ ਕੋਈ ਬਿਮਾਰੀਆਂ ਹੈ ਜਿਵੇਂ ਕਿ ਸ਼ੂਗਰ।

ਕੋਵਿਡ-19 (COVID-19) ਫੇਫੜਿਆਂ 'ਤੇ ਅਸਰ ਕਰਦਾ ਹੈ, ਜਿਸ ਨਾਲ ਜਲਣ ਜਾਂ ਸੂਜਨ ਹੁੰਦੀ ਹੈ ਅਤੇ ਇਹ ਫੇਫੜਿਆਂ ਦੀ ਆਕਸੀਜਨ ਪ੍ਰਕਿਰਿਆ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ, ਬਹੁਤ ਸਾਰੇ ਮਰੀਜ਼ਾਂ ਨੂੰ ਸਟੇਰੋਇਡ ਦੇ ਟੀਕੇ ਲਗਾਏ ਜਾਂਦੇ ਹਨ, ਜੋ ਜਲਣ ਘਟਾਉਂਦੇ ਹਨ। ਭਾਵੇਂ ਕਿ ਸਟੇਰੋਇਡਸ ਕੁਝ ਰਾਹਤ ਪ੍ਰਦਾਨ ਕਰਦੇ ਹਨ, ਪਰ ਉਹ ਵਿਅਕਤੀ ਦੀ ਲਾਗ ਨਾਲ ਲੜਨ ਦੀ ਇਮਿਊਨਿਟੀ ਨੂੰ ਵੀ ਘਟਾਉਂਦੇ ਹਨ। ਅਜਿਹੇ ਮਾਮਲਿਆਂ ਵਿੱਚ ਮਿਊਕਰਮਾਈਕੋਸਿਸ ਦਾ ਖਤਰਾ ਹੁੰਦਾ ਹੈ। ਇਹ ਬਿਮਾਰੀ ਸਾਈਨਸ ਅਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਇਸ ਨਾਲ ਚਿਹਰੇ ਦੇ ਇੱਕ ਪਾਸੇ ਸੂਜਨ, ਬਹੁਤ ਜਿਆਦਾ ਸਿਰ ਦਰਦ, ਨੱਕ ਜਾਮ, ਨੱਕ 'ਤੇ ਜਾਂ ਮੂੰਹ ਦੇ ਉਪਰਲੇ ਹਿੱਸੇ 'ਤੇ ਕਾਲੇ ਜ਼ਖਮ, ਛਾਤੀ ਵਿੱਚ ਦਰਦ, ਸਾਹ ਘੱਟਣਾ ਆਦਿ ਲੱਛਣ ਹੁੰਦੇ ਹਨ।

ਉਹਨਾਂ ਲੋਕਾਂ ਨੂੰ ਲਾਗ ਦਾ ਜੋਖਮ ਵੱਧ ਹੁੰਦਾ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ ਹੋਵੇ ਜਿਵੇਂ ਕਿ ਖਰਾਬ ਗੁਰਦੇ ਦੇ ਨਾਲ ਸ਼ੂਗਰ, ਕੈਂਸਰ ਆਦਿ, ਜੋ ਲੰਬੇ ਸਮੇਂ ਤੱਕ ਸਟੇਰੋਇਡ ਦੀ ਵਰਤੋਂ ਕਰਨ ਅਤੇ ਜਿਨ੍ਹਾਂ ਦੇ ਚਿੱਟੇ ਬਲੱਡ ਸੈੱਲਾਂ ਦਾ ਲੈਵਲ ਘੱਟ (ਨਿਊਟ੍ਰੋਪੇਨੀਆ) ਹੋਵੇ। ਸੰਕਰਮਣ ਹੋਣ ਦੀ ਸਥਿਤੀ ਵਿੱਚ, ਐਂਟੀਫੰਗਲ ਦੀ ਦਵਾਈ ਨਾੜੀ ਜਾਂ ਮੂੰਹ ਰਾਹੀਂ ਦਿੱਤੀ ਜਾਂਦੀ ਹੈ, ਅਕਸਰ ਸੰਕਰਮਿਤ ਟਿਸ਼ੂ ਨੂੰ ਹਟਾਉਣ ਲਈ ਸਰਜਰੀ ਕਰਵਾਉਣ ਦਾ ਵੀ ਸੁਝਾਅ ਦਿੱਤਾ ਜਾਂਦਾ ਹੈ।

ਹਾਲਾਂਕਿ ਮਿਊਕਰਮਾਈਕੋਸਿਸ ਦੇ ਮਾਮਲੇ ਹਾਲੇ ਵੀ ਬਹੁਤ ਘੱਟ ਹਨ, ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਹਰ ਕੋਈ ਸੰਭਾਵਿਤ ਲਾਗ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤੇ। ਅਜਿਹਾ ਕਰਨ ਲਈ, ਮਾਸਕ ਪਹਿਨਣਾ ਤੁਹਾਡੇ ਸਾਹ ਪ੍ਰਣਾਲੀ ਵਿਚ ਫੰਗਲ ਸਪੋਰਸ ਨੂੰ ਦਾਖਲ ਹੋਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ। ਇੱਕ N95 ਮਾਸਕ ਜਾਂ ਡਬਲ ਮਾਸਕ (ਅੰਦਰ ਵੱਲ 3 ਪਲਾਈ ਅਤੇ ਬਾਹਰ ਕੱਪੜੇ ਦਾ ਮਾਸਕ) ਕਾਫੀ ਹੁੰਦੇ ਹਨ। ਘਰ ਅਤੇ ਆਪਣੇ ਆਸ ਪਾਸ ਚੰਗੀ ਸਫਾਈ ਬਣਾਈ ਰੱਖਣਾ ਫੰਗਸ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਹ ਖ਼ਾਸਕਰ ਉਨ੍ਹਾਂ ਇਲਾਕਿਆਂ ਵਿੱਚ ਹੈ ਜਿੱਥੇ ਪਾਣੀ ਦੀ ਬਹੁਤ ਜਿਆਦਾ ਘਾਟ ਹੈ। ਅਜਿਹੇ ਕੰਮ ਕਰਨ ਵੇਲੇ ਜਿੱਥੇ ਧੂੜ-ਮਿੱਟੀ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਹੈ, ਸੁਰੱਖਿਆ ਉਪਕਰਣ ਪਹਿਨਣਾ ਜਿਵੇਂ ਕਿ ਦਸਤਾਨੇ, ਮਾਸਕ, ਜੁੱਤੇ ਆਦਿ। ਜਿਨ੍ਹਾਂ ਨੂੰ ਉਪਰੋਕਤ ਦੱਸੀਆਂ ਗਈਆਂ ਬਿਮਾਰੀਆਂ ਵਿੱਚੋਂ ਕੋਈ ਹੈ, ਉਨ੍ਹਾਂ ਨੂੰ ਲਾਗ ਤੋਂ ਬਚਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।

ਭਾਰਤ ਵਿੱਚ, ਕੋਵਿਡ-19 (COVID-19) ਤੋਂ ਬਾਅਦ, ਮਿਊਕਰਮਾਈਕੋਸਿਸ ਸੰਕਰਮਣ ਦੇ ਮਾਮਲੇ ਵੱਧ ਰਹੇ ਹਨ ਅਤੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਹਰ ਵਿਅਕਤੀ ਜੋ ਕੋਵਿਡ-19 (COVID-19) ਨਾਲ ਸੰਕਰਮਿਤ ਹੈ ਜਾਂ ਸੰਕਰਮਿਤ ਸੀ, ਉਸਨੂੰ ਲਾਗ ਤੋਂ ਬਚਣ ਲਈ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕੋਈ ਵੀ ਵਿਅਕਤੀ ਜਿਸਨੂੰ ਮਿਊਕਰਮਾਈਕੋਸਿਸ ਦੇ ਲੱਛਣ ਮਹਿਸੂਸ ਹੁੰਦੇ ਹਨ, ਉਸਨੂੰ ਤੁਰੰਤ ਨਜ਼ਦੀਕੀ ਪਬਲਿਕ ਹਸਪਤਾਲ ਵਿੱਖੇ ਰਿਪੋਰਟ ਕਰਨੀ ਚਾਹੀਦੀ ਹੈ ਅਤੇ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ।

ਇਸ ਸਮੇਂ ਜਨਤਕ ਸਿਹਤ ਪ੍ਰਣਾਲੀ ਕੋਵਿਡ-19 (COVID-19) ਦੇ ਇਲਾਜ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਇੱਕ ਨਵੇਂ ਸੰਕਰਮਣ ਵਜੋਂ ਆਉਣ ਵਾਲੇ ਮਿਊਕਰਮਾਈਕੋਸਿਸ ਨਾਲ, ਸਿਸਟਮ ਵਾਧੂ ਇਲਾਜ ਪ੍ਰਣਾਲੀ ਦੀ ਲੋੜ ਦੇ ਭਾਰ ਨੂੰ ਮਹਿਸੂਸ ਕਰ ਰਿਹਾ ਹੈ। ਮਿਊਕਰਮਾਈਕੋਸਿਸ ਦੀਆਂ ਜ਼ਰੂਰੀ ਦਵਾਈਆਂ ਬਹੁਤਾਤ ਵਿੱਚ ਉਪਲਬਧ ਨਹੀਂ ਹਨ ਅਤੇ ਬਿਮਾਰੀ ਪ੍ਰਤੀ ਜਾਗਰੂਕਤਾ ਦੀ ਵੀ ਘਾਟ ਹੈ। ਇਸਲਈ ਇਹ ਲਾਜ਼ਮੀ ਹੈ ਕਿ ਜਦੋਂ ਤੱਕ ਸਿਸਟਮ ਇਸ ਸੰਭਾਵੀ ਘਾਤਕ ਸੰਕਰਮਣ ਦਾ ਇਲਾਜ ਕਰਨ ਲਈ ਤਿਆਰ ਹੋਵੇ, ਲੋਕਾਂ ਨੂੰ ਰੋਕਥਾਮ ਲਈ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਦਿਆਂ ਡਾਕਟਰੀ ਭਾਈਚਾਰੇ ਦਾ ਸਹਿਯੋਗ ਕਰਨਾ ਚਾਹੀਦਾ ਹੈ।

ਡਾ. ਸ਼ੈਲੇਸ਼ ਵਾਗਲੇ, ਮੈਨੇਜਰ-ਕਮਿਊਨਿਟੀ ਇਨਵੈਸਟਮੈਂਟ, United Way ਮੁੰਬਈ

Published by:Ashish Sharma
First published:

Tags: Black Fungus, COVID-19, Life, Sanjeevani