HOME » NEWS » Life

ਭਾਰਤ ਦੀ ਵੱਡੀ ਟੀਕਾਕਰਣ ਮੁਹਿੰਮ ‘ਸੰਜੀਵਨੀ’ ਲਈ ਗੀਤ ਸੋਮਵਾਰ ਨੂੰ ਲਾਂਚ ਕੀਤਾ ਜਾਵੇਗਾ

News18 Punjabi | News18 Punjab
Updated: June 22, 2021, 12:34 PM IST
share image
ਭਾਰਤ ਦੀ ਵੱਡੀ ਟੀਕਾਕਰਣ ਮੁਹਿੰਮ ‘ਸੰਜੀਵਨੀ’ ਲਈ ਗੀਤ ਸੋਮਵਾਰ ਨੂੰ ਲਾਂਚ ਕੀਤਾ ਜਾਵੇਗਾ
ਭਾਰਤ ਦੀ ਵੱਡੀ ਟੀਕਾਕਰਣ ਮੁਹਿੰਮ ‘ਸੰਜੀਵਨੀ’ ਲਈ ਗੀਤ ਸੋਮਵਾਰ ਨੂੰ ਲਾਂਚ ਕੀਤਾ ਜਾਵੇਗਾ

  • Share this:
  • Facebook share img
  • Twitter share img
  • Linkedin share img
ਇੱਕ ਗੈਰ-ਰਵਾਇਤੀ ਅਤੇ ਹਾਲੇ ਤੱਕ ਦੀ ਸਭ ਤੋਂ ਪਹਿਲੀ ਡਿਜ਼ੀਟਲ ਪਹਿਲਕਦਮੀ, Federal ਬੈਂਕ ਅਤੇ Network18 ਦੀ ਅਗਵਾਈ ਵਿੱਚ ਚਲਾਈ ਜਾ ਰਹੀ ਟੀਕਾਕਰਣ ਜਾਗਰੂਕਤਾ ਮੁਹਿੰਮ ‘ਸੰਜੀਵਨੀ: ਏ ਸ਼ਾਟ ਆਫ ਲਾਈਫ’ ਦਾ ਗੀਤ, ਮੋਮਵਾਰ, 21 ਜੂਨ ਸੋਮਵਾਰ ਨੂੰ ਸਵੇਰੇ 11.00 ਵਜੇ ਸਾਰੇ Network18 ਚੈਨਲ 'ਤੇ ਲਾਂਚ ਕੀਤਾ ਜਾਵੇਗਾ।



ਇਸ ਵੱਡੇ ਲਾਂਚ ਲਈ, ਆਨੰਦ ਨਰਸਿਮਹਾ ਵੱਲੋਂ ਐਂਕਰ ਦੀ ਭੂਮਿਕਾ ਨਿਭਾਈ ਜਾਵੇਗੀ, ਜਿੱਥੇ ਗਾਇਕ ਅਤੇ ਕੰਪੋਜ਼ਰ ਸ਼ੰਕਰ ਮਹਾਦੇਵਨ ਅਤੇ ਮੁਹਿੰਮ ਦੇ ਅੰਬੈਸਡਰ ਸੋਨੂੰ ਸੂਦ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਦੀ ਮੌਜੂਦਗੀ ਵਿੱਚ ਗੀਤ ਲਾਂਚ ਕਰਨਗੇ।



ਕੰਪੋਜੀਸ਼ਨ ਟੀਮ ਤੋਂ ਇਲਾਵਾ, ਗੀਤਕਾਰ ਤਨਿਸ਼ਕ ਨਾਬਰ ਅਤੇ ਗਾਇਕ ਹਰਸ਼ਦੀਪ ਕੌਰ, ਸਿਧਾਰਥ ਮਹਾਦੇਵਨ ਅਤੇ ਸ਼ਿਵਮ ਮਹਾਦੇਵਨ ਆਦਿ ਸਮੇਤ, ਸ਼ੈਸ਼ਨ ਵਿੱਚ ਕਈ ਹੋਰ ਵੱਖ-ਵੱਖ ਨਾਮਵਰ ਸਖਸ਼ੀਅਤਾਂ ਵੀ ਸ਼ਾਮਿਲ ਹੋਣਗੀਆਂ।
ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਲਾਂਚ ਕਰਦਿਆਂ, ਗੀਤ ਦਾ ਮੁੱਖ ਟੀਚਾ COVID-19 ਦੇ ਖਿਲਾਫ ਚੱਲ ਰਹੀ ਜੰਗ ਵਿੱਚ ਦੇਸ਼ ਭਰ ਦੇ ਲੋਕਾਂ ਨੂੰ ਇੱਕਜੁੱਟ ਕਰਨਾ ਹੈ। ਗਾਣਾ ਵਹਿਮਾਂ ਨੂੰ ਤੋੜਣ ਅਤੇ ਵੈਕਸੀਨ ਦੀ ਝਿਜਕ ਨੂੰ ਤੋੜਣ ਵਿੱਚ ਮਦਦ ਕਰੇਗਾ। ਮਿਲਦਾ-ਜੁਲਦਾ ਸ਼ਬਦ ‘ਟੀਕਾ’ (ਵੈਕਸੀਨ) ਵਰਤ ਕੇ, ਇਹ ਗਾਣਾ ਇੱਕ ਅਜਿਹੀ ਉਮੀਦ ਦੀ ਧੁਨ ਹੈ, ਜੋ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰੇਗੀ, ਜਦ ਉਹਨਾਂ ਦੀ ਵਾਰੀ ਆਵੇਗੀ।



“ਟੀਕਾ ਲਗਾ” ਦੀ ਉਤਸ਼ਾਹਜਨਕ ਲੈਅ ਇੱਕ ਮਨਮੋਹਕ ਧੁਨ ਹੈ, ਜੋ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰੇਗੀ। ਇਸ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਅਤੇ ਸਕਾਰਾਤਮਕਤਾ ਅਤੇ ਊਰਜਾ ਨਾਲ ਭਰੀਆਂ ਇਹਨਾਂ ਧੁਨਾਂ ਨਾਲ ਹਰ ਕੋਈ ਆਸ਼ਾਵਾਦੀ ਮਹਿਸੂਸ ਕਰੇਗਾ।



ਟੀਜ਼ਰ ਦੇਖਣ ਲਈ ਇੱਥੇ ਕਲਿੱਕ ਕਰੋ: https://www.youtube.com/watch?v=_BQCBxiIvTk ਅਤੇ ਪੂਰੇ ਗਾਣੇ ਦੀ ਪਹਿਲੀ ਝਲਕ ਦੇਖਣ ਲਈ ਜੁੜੇ ਰਹੋ





ਸੰਜੀਵਨੀ ਮੁਹਿੰਮ ਨੂੰ ਫਾਲੋ ਕਰੋ ਅਤੇ ਸੋਮਵਾਰ, 21 ਜੂਨ ਨੂੰ ਸਵੇਰੇ 11 ਵਜੇ https://www.moneycontrol.com/sanjeevani ਇੱਥੇ ਕਲਿੱਕ ਕਰਕੇ ਲਾਂਚ ਦੇਖੋ।
Published by: Ashish Sharma
First published: June 22, 2021, 12:34 PM IST
ਹੋਰ ਪੜ੍ਹੋ
ਅਗਲੀ ਖ਼ਬਰ