• Home
 • »
 • News
 • »
 • lifestyle
 • »
 • SANJEEVANI UP GOVERNMENT JOINS INDIA S LARGEST IMMUNIZATION AWARENESS CAMPAIGN

Sanjeevani-ਯੂਪੀ ਸਰਕਾਰ, ਭਾਰਤ ਦੀ ਸਭ ਤੋਂ ਵੱਡੀ ਟੀਕਾਕਰਣ ਜਾਗਰੂਕਤਾ ਮੁਹਿੰਮ 'ਚ ਸ਼ਾਮਲ ਹੋਈ

ਕੋਵਿਡ-19 (COVID-19) ਟੀਕਾਕਰਣ ਬਾਰੇ ਜਾਗਰੂਕਤਾ ਫੈਲਾਉਣ ਅਤੇ ਅਫਵਾਹਾਂ ਦਾ ਪਰਦਾਫਾਸ਼ ਕਰਕੇ, ਇਹ ਐਸੋਸੀਏਸ਼ਨ ਯੂਪੀ ਦੀ ਤੇਜ਼ੀ ਨਾਲ ਚੱਲ ਰਹੀ ਟੀਕਾਕਰਣ ਮੁਹਿੰਮ ਦੀ ਗਤੀ ਵਿੱਚ ਹੋਰ ਵੀ ਵਾਧਾ ਕਰੇਗੀ।

ਯੂਪੀ ਸਰਕਾਰ, ਭਾਰਤ ਦੀ ਸਭ ਤੋਂ ਵੱਡੀ ਟੀਕਾਕਰਣ ਜਾਗਰੂਕਤਾ ਮੁਹਿੰਮ 'ਚ ਸ਼ਾਮਲ ਹੋਈ

ਯੂਪੀ ਸਰਕਾਰ, ਭਾਰਤ ਦੀ ਸਭ ਤੋਂ ਵੱਡੀ ਟੀਕਾਕਰਣ ਜਾਗਰੂਕਤਾ ਮੁਹਿੰਮ 'ਚ ਸ਼ਾਮਲ ਹੋਈ

 • Share this:
  By Shruti Bhatt / AUGUST 13, 2021 

  ਪੇਂਡੂ ਇਲਾਕਿਆਂ ਵਿੱਚ ਟੀਕਾਕਰਣ ਝਿਜਕ ਦੀਆਂ ਗਹਿਰੀ ਜੜ੍ਹਾਂ ਦਾ ਮੁਕਾਬਲਾ ਕਰਨ ਲਈ, Network18 and Federal Bank ਵੱਲੋਂ ਚਲਾਈ ਜਾ ਰਹੀ ਟੀਕਾਕਰਣ ਜਾਗਰੂਕਤਾ ਪਹਿਲਕਦਮੀ, ‘ਸੰਜੀਵਨੀ: ਏ ਸ਼ਾਟ ਆਫ ਲਾਈਫ’ ਵਿੱਚ, ਹੁਣ ਯੂਪੀ ਸਰਕਾਰ ਵੀ ਸ਼ਾਮਲ ਹੋ ਗਈ ਹੈ। ਭਾਰਤ ਦੀ ਸਭ ਤੋਂ ਵੱਡੀ ਟੀਕਾਕਰਣ ਜਾਗਰੁਕਤਾ ਮੁਹਿੰਮ ਦੇ ਸਹਿਯੋਗ ਨਾਲ, ਯੋਗੀ ਸਰਕਾਰ ਨੇ ਇਸਦੇ ਸੰਚਾਲਨ ਨੂੰ ਗਤੀ ਪ੍ਰਦਾਨ ਕਰਦਿਆਂ, ਰਾਜ ਵਿੱਚ 100% ਟੀਕਾਕਰਣ ਦਾ ਟੀਚਾ ਬਣਾਇਆ ਹੈ।

  ਜਿਵੇਂ ਕਿ ਕੋਵਿਡ -19 ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਤੀਜੀ ਲਹਿਰ ਆਉਣ ਦਾ ਡਰ ਹੈ, ਰਾਜ ਸਰਕਾਰਾਂ ਵਿਆਪਕ ਟੀਕਾਕਰਣ ਲਈ ਤਿਆਰੀ ਕਰ ਰਹੀਆਂ ਹਨ। ਟੀਕਾਕਰਣ ਮੁਹਿੰਮ ਦੇ ਮਾਮਲੇ ਵਿੱਚ, ਉੱਤਰ ਪ੍ਰਦੇਸ਼ ਪਹਿਲਾਂ ਹੀ ਦੂਜੇ ਰਾਜਾਂ ਦੇ ਮੁਕਾਬਲੇ ਅੱਗੇ ਚੱਲ ਰਹੀ ਹੈ ਅਤੇ ਹਾਲ ਹੀ ਵਿੱਚ 5.50 ਕਰੋੜ ਤੋਂ ਵੱਧ ਖੁਰਾਕਾਂ ਦੇ ਨਾਲ ਇੱਕ ਨਵਾਂ ਮੁਕਾਮ ਹਾਸਲ ਕੀਤਾ ਹੈ ਅਤੇ ਉੱਥੇ ਹੁਣ ਤੱਕ 5,51,27,657 ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ।

  ਪ੍ਰਭਾਵਸ਼ਾਲੀ ਅੰਕੜਿਆਂ ਦੇ ਬਾਵਜੂਦ, ਰਾਜ ਦੀ ਪੇਂਡੂ ਆਬਾਦੀ ਦਾ ਇੱਕ ਵੱਡਾ ਹਿੱਸਾ ਅਜੇ ਵੀ ਟੀਕਾਕਰਣ ਬਾਰੇ ਫੈਲਾਈ ਜਾ ਰਹੀਆਂ ਅਫਵਾਹਾਂ ਅਤੇ ਗਲਤ ਜਾਣਕਾਰੀ ਦੇ ਪ੍ਰਭਾਵ ਹੇਠ ਟੀਕਾਕਰਣ ਤੋਂ ਝਿਜਕਦਾ ਹੈ। ਸੰਜੀਵਨੀ ਨਾਲ ਸਾਂਝੇਦਾਰੀ ਕਰਕੇ, ਰਾਜ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਟੀਕਾਕਰਣ ਕਰਵਾਉਣ ਲਈ, ਪੇਂਡੂ ਇਲਾਕਿਆਂ ਤੱਕ ਆਪਣੀ ਪਹੁੰਚ ਵਧਾਏਗੀ।

  ਟੀਕਾਕਰਣ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ, ਸੰਜੀਵਨੀ ਦੀ ਸ਼ੁਰੁਆਤ 7 ਅਪ੍ਰੈਲ, 2021 ਨੂੰ ਅਟਾਰੀ ਬਾਰਡਰ, ਅੰਮ੍ਰਿਤਸਰ ਤੋਂ ਕੀਤੀ ਗਈ ਸੀ। ਜ਼ਮੀਨੀ ਪੱਧਰ 'ਤੇ ਟੀਕਾਕਰਣ ਸੰਬੰਧੀ ਝਿਜਕ ਦਾ ਮੁਕਾਬਲਾ ਕਰਨ ਲਈ, ਮੁਹਿੰਮ ਸ਼ੁਰੂ ਕੀਤੀ ਗਈ, 'ਸੰਜੀਵਨੀ ਗੱਡੀ' (Sanjeevani Gaadi) ਪੰਜ ਸਭ ਤੋਂ ਵੱਧ ਕੋਵਿਡ-19 (COVID-19) ਪ੍ਰਭਾਵਿਤ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿੱਚ ਗਈ। ਟੀਕਾਕਰਣ ਮੁਹਿੰਮ ਨੂੰ ਸੜਕ ‘ਤੇ ਚਲਾਉਂਦੇ ਹੋਏ, ਅਟਾਰੀ ਤੋਂ ਦੱਖਣੀ ਕੰਨੜ ਤੱਕ, ਇਹ ਗੱਡੀ 500 ਤੋਂ ਵੱਧ ਪਿੰਡਾਂ ਵਿੱਚ ਪਹੁੰਚ ਚੁੱਕੀ ਹੈ। ਘਰ-ਘਰ ਜਾ ਕੇ ਸੰਚਾਰ ਕਰਨ, 24/7 WhatsApp ਅਤੇ ਚੈਟ ਸਹਾਇਤਾ ਦੇ ਨਾਲ, ਇਸ ਮੁਹਿੰਮ ਨੇ ਟੀਕਾਕਰਣ ਦੀ ਜਾਗਰੂਕਤਾ ਨੂੰ ਦੂਰ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

  ਕੋਵਿਡ-19 (COVID-19) ਟੀਕਾਕਰਣ ਬਾਰੇ ਜਾਗਰੂਕਤਾ ਫੈਲਾਉਣ ਅਤੇ ਅਫਵਾਹਾਂ ਦਾ ਪਰਦਾਫਾਸ਼ ਕਰਕੇ, ਇਹ ਐਸੋਸੀਏਸ਼ਨ ਯੂਪੀ ਦੀ ਤੇਜ਼ੀ ਨਾਲ ਚੱਲ ਰਹੀ ਟੀਕਾਕਰਣ ਮੁਹਿੰਮ ਦੀ ਗਤੀ ਵਿੱਚ ਹੋਰ ਵੀ ਵਾਧਾ ਕਰੇਗੀ।
  Published by:Ashish Sharma
  First published: