Home /News /lifestyle /

Sara Ali Khan ਨੇ ਪਲੈਂਕ ਮੂਵਸ ਦੀ ਪੋਸਟ ਕੀਤੀ ਸ਼ੇਅਰ, ਜਾਣੋ ਕਿਵੇਂ ਘਟਾਇਆ ਭਾਰ

ਸਾਰਾ ਅਲੀ ਖਾਨ (Sara Ali Khan) ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਹੈ। ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਸਾਰਾ ਅਲੀ ਖਾਨ ਦਾ ਭਾਰ ਬਹੁਤ ਜ਼ਿਆਦਾ ਸੀ ਅਤੇ ਉਹ ਬਿਲਕੁਲ ਵੀ ਫਿਟ ਨਹੀਂ ਸੀ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਉਹ ਬਹੁਤ ਹੀ ਫਿੱਟ ਹੈ। ਪਰ ਕੀ ਤੁਸੀਂ ਸਾਰਾ ਅਲੀ ਖਾਨ ਦੀ ਫਿਟਨੈੱਸ ਦਾ ਰਾਜ ਜਾਣਦੇ ਹੋ। ਹਾਲ ਹੀ ਵਿੱਚ ਸਾਰਾ ਅਲੀ ਖਾਨ ਨੇ ਅਪਣੇ ਚਿਹਤਿਆ ਲਈ ਆਪਣੀਆਂ ਐਕਸਸਾਈਜਸ ਦੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਸਾਰਾ ਅਲੀ ਖਾਨ ਆਪਣੇ ਪਲੈਂਕ ਮੂਵਸ ਕਰਦੀ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ ...
  • Share this:

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੰਟਾਗ੍ਰਾਮ ਉੱਤੇ ਇਹ ਪੋਸਟ ਸਾਰਾ ਅਲੀ ਖਾਨ (Sara Ali Khan) ਦੀ ਟਰੇਨਰ ਨਮਰਤਾ ਪੁਰੋਹਿਤ ਨੇ ਸਾਂਝੀ ਕੀਤੀ ਹੈ। ਜਿਸਦੀ ਕੈਪਸਨ ਵਿੱਚ ਉਹ ਲਿਖਦੀ ਹੈ ਕਿ “ਪਲੈਕਸ ਅਤੇ ਕੁਝ ਹੋਰ ਪਲੈਕਸ” ਕੋਰ ਐਕਸਸਾਈਜ ਦਾ ਦਿਨ ਸਾਰਾ ਅਲੀ ਖਾਨ ਦੇ ਨਾਲ। ਪੋਸਟ ਵਿੱਚ ਸਾਰਾ ਅਲੀ ਖਾਨ ਹਿੱਪ ਡਰੌਪਸ ਅਤੇ ਕਈ ਤਰ੍ਹਾਂ ਦੇ ਪਲੈਕਸ ਕਰਦੀ ਨਜ਼ਰ ਆ ਰਹੀ ਹੈ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕੇ ਇਸ ਪੋਸਟ ਨੂੰ ਸਾਰਾ ਅਲੀ ਖਾਨ ਨੇ “Go, Go, Go” ਦੀ ਕੈਪਸ਼ਨ ਨਾਲ ਆਪਣੀ ਇੰਨਸਟਾਗ੍ਰਾਮ ਸਟੋਰੀ ਵਿੱਚ ਰੀ-ਸ਼ੇਅਰ ਕੀਤਾ ਹੈ।

ਇਸ ਤੋਂ ਪਹਿਲਾਂ ਨਮਰਤਾ ਪੁਰੋਹਿਤ ਨੇ ਤਿੰਨ ਪਲੈਕ ਵੈਰੀਏਸ਼ਨਸ ਅਲਟਰਨੇਟ ਕਨੀਅਟੈਪਸ, ਹਿੱਪ ਡਰੌਪਸ ਅਤੇ ਪਲੈਂਕ ਸਾਅ ਨੂੰ ਪੇਸ਼ ਕੀਤਾ ਸੀ। ਅਲਟਰਨੇਟ ਕਨੀਅਟੈਪਸ ਬਾਰੇ ਉਹ ਲਿਖਦੀ ਹੈ “ਗੋਡਿਆ ਨੂੰ ਤਿਰਛੇ ਚਲਾਉ ਅਤੇ ਲੱਕ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰੋ।” ਹਿੱਪ ਡਰੌਪਸ ਲਈ ਉਹ ਸੁਝਾਅ ਦਿੰਦੀ ਹੈ ਕਿ ਹਿੱਪ ਨੂੰ ਉੱਪਰ ਉਠਾਉਣ ਤੇ ਹੇਠਾਂ ਲਿਜਾਣ ਉੱਤੇ ਧਿਆਨ ਕੇਂਦ੍ਰਿਤ ਕਰੋ। ਇਸਦੇ ਨਾਲ ਹੀ ਉਹ ਸੁਝਾਅ ਦਿੰਦੀ ਹੈ ਕਿ ਪਲੈਂਕ ਸਾਅ ਕਰਦਿਆਂ ਤੁਹਾਨੂੰ ਪੂਰੇ ਸਰੀਰ ਨੂੰ ਅੱਗੇ ਅਤੇ ਪਿੱਛੇ ਹਿਲਾਉਣਾ ਅਤੇ ਮੋਢਿਆਂ ਦੀ ਵਰਤੋਂ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।

ਕੀ ਹਨ ਕੋਰ ਮਾਸਪੇਸ਼ੀਆਂ ਤੇ ਕਿਵੇਂ ਕਰਦੀਆਂ ਹਨ ਕੰਮ

ਪੇਟ ਦੀਆਂ ਮਾਸਪੇਸ਼ੀਆਂ, ਪੇਲਵਿਕ ਫਲੋਰ ਦੀਆਂ ਮਾਸਪੇਸ਼ੀਆਂ, ਪਿੱਠ ਦੀਆਂ ਮਾਸਪੇਸ਼ੀਆਂ ਅਤੇ ਡਾਇਆਫ੍ਰਾਮ ਮਾਸਪੇਸ਼ੀਆਂ ਪੂਰੇ ਸਰੀਰ ਲਈ ਆਧਾਰ ਬਣਾਉਂਦੀਆਂ ਹਨ। ਇਹਨ੍ਹਾਂ ਮਾਸ਼ਪੇਸ਼ੀਆਂ ਨੂੰ ਸਮੁੱਚਤਾ ਵਿੱਚ ਕੋਰ ਮਾਸਪੇਸ਼ੀਆਂ ਵਜੋਂ ਜਾਣਿਆ ਜਾਂਦਾ ਹੈ।

ਸਿੰਕ੍ਰੋਨੀ ਆਰਥੋਪੈਡਿਕ ਅਤੇ ਸਪੋਰਟਸ ਫਿਜ਼ੀਓਥੈਰੇਪੀ ਕਲੀਨਿਕ, ਨੋਇਡਾ ਦੇ ਸਹਿ- ਸੰਸਥਾਪਕ ਅਤੇ ਪ੍ਰਿੰਸੀਪਲ ਫਿਜ਼ੀਓਥੈਰੇਪਿਸਟ ਡਾ. ਨੰਦਲਾਲ ਪਾਠਕ ਦੇ ਅਨੁਸਾਰ ਕੋਰ ਮਾਸਪੇਸ਼ੀਆਂ ਦਾ ਦਾ ਮੁੱਖ ਕੰਮ ਰੀੜ੍ਹ ਦੀ ਹੱਡੀ ਨੂੰ ਸਥਿਰਤਾ ਪ੍ਰਦਾਨ ਕਰਨਾ ਹੈ। ਇਸਦੇ ਨਾਲ ਹੀ ਇਹ ਮਾਸਪੇਸ਼ੀਆਂ ਤੁਹਾਨੂੰ ਫਲੈਟ ਪੇਟ ਜਾਂ ਛੇ/ਅੱਠ-ਪੈਕ ਐਬਸ ਪ੍ਰਾਪਤ ਕਰਨ ਵਿੱਚ ਮਦਦ ਕਰਨ ਵਿੱਚ ਮਦਦ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਕੋਰ ਮਾਸਪੇਸ਼ੀਆਂ ਉਹ ਸਰੀਰ ਦੇ ਉੱਪਰਲੇ ਹਿੱਸੇ ਦੀ ਗਤੀ ਲਈ ਸਰੀਰ ਨੂੰ ਸਥਿਰ ਕਰਨ ਵਿੱਚ ਮਦਦ ਕਰਦੀਆਂ ਹਨ ਅਤੇ ਸਰੀਰ ਦੇ ਹੇਠਲੇ ਅੱਧ ਅਤੇ ਉੱਪਰਲੇ ਅੱਧ ਵਿਚਕਾਰ ਇੱਕ ਲਿੰਕ ਵਜੋਂ ਵੀ ਕੰਮ ਕਰਦੀਆਂ ਹਨ। ਇਸ ਲਈ ਚਾਹੇ ਕੋਈ ਵੀ ਕਸਰਤ ਜਿਵੇਂ ਕਿ ਤੁਰਨਾ, ਭੱਜਣਾ, ਚੱਕਣਾ ਆਦਿ ਕਰੋ ਇਨ੍ਹਾਂ ਸਭ ਵਿੱਚ ਕੋਰ ਮਾਸ਼ਪੇਸ਼ੀਆਂ ਜ਼ਰੂਰੀ ਤੌਰ ‘ਤੇ ਸ਼ਾਮਿਲ ਹੁੰਦੀਆਂ ਹਨ।

Published by:Drishti Gupta
First published:

Tags: Actress, Body weight, Fitness, Health care, Lose weight, Sara Ali Khan, Weight, Weight loss