• Home
  • »
  • News
  • »
  • lifestyle
  • »
  • SARKARI NAUKRI 2022 GOVT JOBS 2022 INDIA POST RECRUITMENT 2022 INDIAN POSTAL DEPARTMENT INVITED APPLICATIONS FOR THE STAFF CAR DRIVER POSTS CHECK DETAILS ON INDIAPOST GOV IN

10ਵੀਂ ਪਾਸ ਲਈ ਡਾਕ ਵਿਭਾਗ 'ਚ ਬੰਪਰ ਭਰਤੀ, ਜਲਦ ਕਰੋ ਅਪਲਾਈ...

(ਸੰਕੇਤਕ ਫੋਟੋ)

  • Share this:
    10th pass govt jobs 2022, India Post Recruitment 2022: ਭਾਰਤੀ ਡਾਕ ਵਿਭਾਗ ਨੇ ਸਟਾਫ ਕਾਰ ਡਰਾਈਵਰ (India Post Recruitment 2022) ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ।

    ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 15 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ।

    ਸਟਾਫ ਕਾਰ ਡਰਾਈਵਰ ਦੀਆਂ 29 ਖਾਲੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਉਮੀਦਵਾਰਾਂ ਨੂੰ ਇਹ ਧਿਆਨ ਵਿੱਚ ਰੱਖਣਾ ਹੇਵੋਗਾ ਕਿ ਉਹਨਾਂ ਨੇ ਇਹਨਾਂ ਅਸਾਮੀਆਂ ਲਈ ਰਜਿਸਟਰਡ ਪੋਸਟ ਰਾਹੀਂ ਹੀ ਅਪਲਾਈ ਕਰਨਾ ਹੈ।

    10th pass govt jobs 2022: ਵਿਦਿਅਕ ਯੋਗਤਾ

    ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਮੀਦਵਾਰ ਕੋਲ ਡਰਾਈਵਿੰਗ ਲਾਇਸੰਸ ਵੀ ਹੋਣਾ ਚਾਹੀਦਾ ਹੈ।

    ਉਮਰ ਸੀਮਾ

    ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਪਰਲੀ ਉਮਰ ਸੀਮਾ ਵਿੱਚ ਓਬੀਸੀ ਉਮੀਦਵਾਰਾਂ ਲਈ 3 ਸਾਲ ਅਤੇ ਐਸਸੀ ਅਤੇ ਐਸਟੀ ਉਮੀਦਵਾਰਾਂ ਲਈ 5 ਸਾਲ ਛੋਟ ਹੈ।

    ਉਮੀਦਵਾਰਾਂ ਦੀ ਚੋਣ ਟੈਸਟ ਰਾਹੀਂ ਕੀਤੀ ਜਾਵੇਗੀ। ਉਮੀਦਵਾਰ ਇਸ ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਨੋਟੀਫਿਕੇਸ਼ਨ ਨੂੰ ਦੇਖ ਸਕਦੇ ਹਨ।
    Published by:Gurwinder Singh
    First published: