ਰੇਲਵੇ 'ਚ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਸਿਰਫ ਇਕ ਦਿਨ ਬਾਕੀ, ਅੱਜ ਹੀ ਕਰੋ ਅਪਲਾਈ Indian Railway Recruitment 2022: ਭਾਰਤੀ ਰੇਲਵੇ ਵਿੱਚ ਨੌਕਰੀ ਕਰਨ ਦੀ ਯੋਜਨਾ ਬਣਾ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਭਾਰਤੀ ਰੇਲਵੇ ਨੇ ਕੇਂਦਰੀ ਰੇਲਵੇ ਦੇ ਅਧੀਨ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਸਿਰਫ ਇੱਕ ਦਿਨ ਬਚਿਆ ਹੈ।
ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜਿਨ੍ਹਾਂ ਨੇ ਅਜੇ ਤੱਕ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਨਹੀਂ ਦਿੱਤੀ ਹੈ, ਉਹ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ rrccr.com 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 16 ਫਰਵਰੀ ਹੈ।
ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://rrccr.com/Home/Home 'ਤੇ ਕਲਿੱਕ ਕਰਕੇ ਇਨ੍ਹਾਂ ਅਸਾਮੀਆਂ (ਭਾਰਤੀ ਰੇਲਵੇ ਭਰਤੀ 2022) ਲਈ ਸਿੱਧੇ ਤੌਰ 'ਤੇ ਵੀ ਅਪਲਾਈ ਕਰ ਸਕਦੇ ਹਨ। ਨਾਲ ਹੀ, ਤੁਸੀਂ ਇਸ ਲਿੰਕ https://rrccr.com/PDF-Files/Act_Appr_21-22/Act_Appr_2021-22.pdf ਰਾਹੀਂ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਇਸ ਭਰਤੀ ਪ੍ਰਕਿਰਿਆ ਦੇ ਤਹਿਤ ਕੁੱਲ 2422 ਅਸਾਮੀਆਂ ਭਰੀਆਂ ਜਾਣਗੀਆਂ।
ਭਾਰਤੀ ਰੇਲਵੇ ਭਰਤੀ 2022 ਲਈ ਮਹੱਤਵਪੂਰਨ ਤਰੀਖਾਂ
ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ - 17 ਜਨਵਰੀ
ਅਪਲਾਈ ਕਰਨ ਦੀ ਆਖਰੀ ਮਿਤੀ - 16 ਫਰਵਰੀ
ਅਸਾਮੀਆਂ ਦੇ ਵੇਰਵੇ
ਅਹੁਦਿਆਂ ਦੀ ਕੁੱਲ ਸੰਖਿਆ- 2422
ਯੋਗਤਾ ਮਾਪਦੰਡ
ਉਮੀਦਵਾਰ ਨੇ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਟਰੇਨਿੰਗ ਤੋਂ ਸਬੰਧਤ ਟਰੇਡ ਵਿੱਚ ਸਰਟੀਫਿਕੇਟ ਦੇ ਨਾਲ ਮਾਨਤਾ ਪ੍ਰਾਪਤ ਬੋਰਡ ਤੋਂ ਕੁੱਲ ਮਿਲਾ ਕੇ 10ਵੀਂ ਜਮਾਤ ਦੀ ਪ੍ਰੀਖਿਆ ਜਾਂ ਇਸ ਦੇ ਬਰਾਬਰ (10+2 ਪ੍ਰੀਖਿਆ ਪ੍ਰਣਾਲੀ ਅਧੀਨ) ਪਾਸ ਕੀਤੀ ਹੋਣੀ ਚਾਹੀਦੀ ਹੈ।
ਉਮਰ ਸੀਮਾ
ਉਮੀਦਵਾਰਾਂ ਦੀ ਉਮਰ 15 ਸਾਲ ਪੂਰੀ ਹੋਣੀ ਚਾਹੀਦੀ ਹੈ ਅਤੇ 17 ਜਨਵਰੀ, 2022 ਨੂੰ 24 ਸਾਲ ਦੀ ਉਮਰ ਤੋਂ ਵਧ ਨਹੀਂ ਹੋਣੀ ਚਾਹੀਦੀ।
ਅਰਜ਼ੀ ਫੀਸ
ਉਮੀਦਵਾਰ ਨੂੰ ਅਰਜ਼ੀ ਫੀਸ ਵਜੋਂ ₹ 100/- ਦਾ ਭੁਗਤਾਨ ਕਰਨਾ ਹੋਵੇਗਾ। ਭੁਗਤਾਨ ਡੈਬਿਟ ਕਾਰਡ/ਕ੍ਰੈਡਿਟ ਕਾਰਡ/ਇੰਟਰਨੈੱਟ ਬੈਂਕਿੰਗ/ਐਸਬੀਆਈ ਚਲਾਨ ਆਦਿ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ।
ਭਾਰਤੀ ਲਈ ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਮੈਰਿਟ ਸੂਚੀ ਦੇ ਆਧਾਰ 'ਤੇ ਕੀਤੀ ਜਾਵੇਗੀ।
Published by: Gurwinder Singh
First published: February 15, 2022, 15:55 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।