Home /News /lifestyle /

Indian Navy Recruitment 2022: ਇੰਡੀਅਨ ਨੇਵੀ 'ਚ ਨਿੱਕਲੀ ਭਰਤੀ, 10ਵੀਂ ਪਾਸ ਭਰ ਸਕਦੇ ਹਨ ਫਾਰਮ

Indian Navy Recruitment 2022: ਇੰਡੀਅਨ ਨੇਵੀ 'ਚ ਨਿੱਕਲੀ ਭਰਤੀ, 10ਵੀਂ ਪਾਸ ਭਰ ਸਕਦੇ ਹਨ ਫਾਰਮ

Jobs In Indian Navy:  ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ joinindiannavy.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 31 ਮਾਰਚ ਹੈ।

ਹੋਰ ਪੜ੍ਹੋ ...
  • Share this:

Sarkari Naukri 2022: ਭਾਰਤੀ ਜਲ ਸੈਨਾ ਵਿੱਚ ਨੌਕਰੀ (Indian Navy) ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇਸਦੇ ਲਈ ਭਾਰਤੀ ਜਲ ਸੈਨਾ ਨੇ ਟਰੇਡਸਮੈਨ ਸਕਿਲਡ ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ joinindiannavy.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 31 ਮਾਰਚ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://www.joinindiannavy.gov.in/# 'ਤੇ ਕਲਿੱਕ ਕਰਕੇ ਇੰਡੀਅਨ ਨੇਵੀ ਭਰਤੀ 2022 ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ, ਇਸ ਲਿੰਕ ਰਾਹੀਂ ਇੰਡੀਅਨ ਨੇਵੀ ਟਰੇਡਸਮੈਨ ਭਰਤੀ 2022 ਸੰਬੰਧੀ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਇਸ ਭਰਤੀ ਦੀ ਪ੍ਰਕਿਰਿਆ ਦੇ ਤਹਿਤ, ਕੁੱਲ 1531 ਅਸਾਮੀਆਂ ਭਰੀਆਂ ਜਾਣਗੀਆਂ ਅਤੇ ਤੁਹਾਨੂੰ ਦੱਸ ਦੇਈਏ ਕਿ ਇਹ ਅਸਾਮੀਆਂ ਲਈ ਅਪਲਾਈ ਕਰਨਾ 16 ਫਰਵਰੀ ਤੋਂ ਸ਼ੁਰੂ ਹੋ ਗਿਆ ਹੈ ਅਤੇ 31 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰ ਸਕਦੇ ਹੋ।

ਉਮੀਦਵਾਰਾਂ ਦੀ ਯੋਗਤਾ

ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਅੰਗਰੇਜ਼ੀ ਦੇ ਗਿਆਨ ਦੇ ਨਾਲ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ ਉਹ ਉਮੀਦਵਾਰ ਜਿਨ੍ਹਾਂ ਨੇ ਸਬੰਧਤ ਵਪਾਰ ਵਿੱਚ ਅਪ੍ਰੈਂਟਿਸ ਦੀ ਸਿਖਲਾਈ ਪੂਰੀ ਕੀਤੀ ਹੈ ਜਾਂ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੀ ਢੁਕਵੀਂ ਤਕਨੀਕੀ ਸ਼ਾਖਾ ਵਿੱਚ ਦੋ ਸਾਲ ਦੀ ਨਿਯਮਤ ਸੇਵਾ ਦੇ ਨਾਲ ਮਕੈਨਿਕ ਜਾਂ ਇਸਦੇ ਬਰਾਬਰ ਦੀ ਸੇਵਾ ਕੀਤੀ ਹੈ, ਉਹ ਵੀ ਅਪਲਾਈ ਕਰਨ ਦੇ ਯੋਗ ਹਨ।

ਭਾਰਤੀ ਜਲ ਸੈਨਾ ਭਰਤੀ 2022 ਲਈ ਉਮਰ ਸੀਮਾ

ਭਾਰਤੀ ਜਲ ਸੈਨਾ ਦੀ ਇਸ ਭਰਤੀ ਲਈ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿੱਚ ਛੋਟ ਹੈ।

ਇਸ ਭਰਤੀ ਲਈ ਤਨਖਾਹ

ਦੱਸ ਦੇਈਏ ਕਿ ਉਮੀਦਵਾਰਾਂ ਨੂੰ ਤਨਖਾਹ ਸਕੇਲ ਪੱਧਰ 2 ਦੇ ਤਹਿਤ ਭਰਤੀ ਕਰਾਰਾਂ ਨੂੰ 19900 ਰੁਪਏ ਤੋਂ 63200 ਰੁਪਏ ਤਨਖਾਹ ਵਜੋਂ ਅਦਾ ਕੀਤੇ ਜਾਣਗੇ।

Published by:Amelia Punjabi
First published:

Tags: Employees, Government job, India, Jobs, Recruitment