Home /News /lifestyle /

ਸਰ੍ਹੋਂ ਦੇ ਸਾਗ ਦਾ ਲੈਣਾ ਹੈ ਲੁਤਫ਼ ਤਾਂ ਇੱਕ ਵਾਰ ਜ਼ਰੂਰ ਅਜਮਾਓ ਚੰਡੀਗੜ੍ਹ ਦੇ ਇਹ ਢਾਬੇ, ਅਨੋਖਾ ਹੈ ਸਵਾਦ

ਸਰ੍ਹੋਂ ਦੇ ਸਾਗ ਦਾ ਲੈਣਾ ਹੈ ਲੁਤਫ਼ ਤਾਂ ਇੱਕ ਵਾਰ ਜ਼ਰੂਰ ਅਜਮਾਓ ਚੰਡੀਗੜ੍ਹ ਦੇ ਇਹ ਢਾਬੇ, ਅਨੋਖਾ ਹੈ ਸਵਾਦ

ਤੁਹਾਡਾ ਜੇ ਕੁੱਝ ਦੇਸੀ ਖਾਣ ਦਾ ਮਨ ਕਰ ਰਿਹਾ ਹੋਵੇ ਤਾਂ ਇੱਥੋਂ ਦੇ ਮਸ਼ਹੂਰ ਢਾਬੇ ਜੋ ਪੂਰੇ ਉੱਤਰ ਭਾਰਤ ਵਿੱਚ ਮਸ਼ਹੂਰ ਹਨ, ਤੁਹਾਡੀ ਦਿਲ ਦੀ ਇਹ ਇੱਛਾ ਵੀ ਪੂਰੀ ਕਰ ਸਕਦੇ ਹਨ ਤੇ ਜੇ ਤੁਹਾਡਾ ਮਨ ਪੰਜਾਬ ਦੀ ਸ਼ਾਹੀ ਮੱਕੀ ਦੀ ਰੋਟੀ ਤੇ ਸਾਗ ਖਾਣ ਨੂੰ ਕਰੇ ਤਾਂ ਚੰਡੀਗੜ੍ਹ ਦੇ ਢਾਬੇ ਇਸ ਵਿੱਚ ਵੀ ਕਿਸੇ ਤੋਂ ਘੱਟ ਨਹੀਂ ਹਨ। ਤੁਹਾਨੂੰ ਇੱਥੇ ਕਈ ਵਿਕਲਪ ਮਿਲ ਜਾਣਗੇ ਜੋ ਤੁਹਾਨੂੰ ਘਰ ਦੇ ਬਣੇ ਸਾਗ ਦਾ ਸੁਆਦ ਦੇਣਗੇ। ਆਓ ਜਾਣਦੇ ਹਾਂ ਇਨ੍ਹਾਂ ਕੁੱਝ ਚੋਣਵੇਂ ਢਾਬਿਆਂ ਬਾਰੇ...

ਹੋਰ ਪੜ੍ਹੋ ...
  • Share this:

ਚੰਡੀਗੜ੍ਹ, ਭਾਰਤ ਦੇ ਸਭ ਤੋਂ ਸਾਫ਼ ਅਤੇ ਸੁੰਦਰ ਸ਼ਹਿਰਾਂ ਵਿੱਚੋਂ ਇੱਕ ਹੈ, ਜੋ ਲੋਕ ਇਸ ਸ਼ਹਿਰ ਦੇ ਵਸਨੀਕ ਹਨ ਜਾਂ ਅਕਸਰ ਇੱਥੇ ਆਉਂਦੇ-ਜਾਂਦੇ ਹਨ, ਉਹ ਇਸ ਸ਼ਹਿਰ ਦੀ ਖਾਸੀਅਤ ਬਾਰੇ ਬਹੁਤ ਕੁਝ ਜਾਣਦੇ ਹਨ। ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਖਾਣਾ ਮਿਲ ਜਾਵੇਗਾ। ਉਹ ਭਾਵੇਂ ਸਟ੍ਰੀਟ ਫੂਡ ਹੋਵੇ ਜਾਂ ਵਿਦੇਸ਼ੀ ਹੋਵੇ, ਹਰ ਤਰ੍ਹਾਂ ਦਾ ਖਾਣਾ ਤੁਹਾਨੂੰ ਸਿਟੀ ਬਿਊਟੀਫੁਲ ਵਿੱਚ ਮਿਲ ਜਾਵੇਗਾ। ਤੁਹਾਡਾ ਜੇ ਕੁੱਝ ਦੇਸੀ ਖਾਣ ਦਾ ਮਨ ਕਰ ਰਿਹਾ ਹੋਵੇ ਤਾਂ ਇੱਥੋਂ ਦੇ ਮਸ਼ਹੂਰ ਢਾਬੇ ਜੋ ਪੂਰੇ ਉੱਤਰ ਭਾਰਤ ਵਿੱਚ ਮਸ਼ਹੂਰ ਹਨ, ਤੁਹਾਡੀ ਦਿਲ ਦੀ ਇਹ ਇੱਛਾ ਵੀ ਪੂਰੀ ਕਰ ਸਕਦੇ ਹਨ ਤੇ ਜੇ ਤੁਹਾਡਾ ਮਨ ਪੰਜਾਬ ਦੀ ਸ਼ਾਹੀ ਮੱਕੀ ਦੀ ਰੋਟੀ ਤੇ ਸਾਗ ਖਾਣ ਨੂੰ ਕਰੇ ਤਾਂ ਚੰਡੀਗੜ੍ਹ ਦੇ ਢਾਬੇ ਇਸ ਵਿੱਚ ਵੀ ਕਿਸੇ ਤੋਂ ਘੱਟ ਨਹੀਂ ਹਨ। ਤੁਹਾਨੂੰ ਇੱਥੇ ਕਈ ਵਿਕਲਪ ਮਿਲ ਜਾਣਗੇ ਜੋ ਤੁਹਾਨੂੰ ਘਰ ਦੇ ਬਣੇ ਸਾਗ ਦਾ ਸੁਆਦ ਦੇਣਗੇ। ਆਓ ਜਾਣਦੇ ਹਾਂ ਇਨ੍ਹਾਂ ਕੁੱਝ ਚੋਣਵੇਂ ਢਾਬਿਆਂ ਬਾਰੇ...

ਪਾਲ ਢਾਬਾ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੰਡੀਗੜ੍ਹ ਸੈਕਟਰ 28ਡੀ ਦੇ ਪਾਲ ਢਾਬੇ ਦੀ। ਜੇਕਰ ਤੁਸੀਂ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਚੁਪ-ਚਾਪ ਪਾਲ ਢਾਬਾ ਪਹੁੰਚ ਜਾਓ। ਇਸ ਢਾਬੇ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਸਿਰਫ਼ ਚੰਡੀਗੜ੍ਹ ਦੇ ਲੋਕ ਹੀ ਨਹੀਂ ਸਗੋਂ ਆਸ-ਪਾਸ ਦੇ ਸ਼ਹਿਰਾਂ ਦੇ ਲੋਕ ਵੀ ਸਰਦੀਆਂ ਵਿੱਚ ਖਾਣਾ ਖਾਣ ਲਈ ਆਉਂਦੇ ਹਨ। ਪਾਲ ਢਾਬੇ 'ਚ ਜਦੋਂ ਸਰ੍ਹੋਂ ਦੇ ਸਾਗ 'ਤੇ ਮੱਖਣ ਅਤੇ ਮੱਕੀ ਦੀ ਰੋਟੀ 'ਤੇ ਦੇਸੀ ਘਿਓ ਪਰੋਸਿਆ ਜਾਂਦਾ ਹੈ ਤਾਂ ਦੇਖ ਕੇ ਹੀ ਮਨ ਨੂੰ ਤਸੱਲੀ ਹੋ ਜਾਂਦੀ ਹੈ।

ਚੰਡੀਗੜ੍ਹ ਦਾ ਮਸ਼ਹੂਰ ਕਟਾਣੀ ਢਾਬਾ

ਵੈਸੇ ਤਾਂ ਮੋਹਾਲੀ, ਜ਼ੀਰਕਪੁਰ ਤੇ ਚੰਡੀਗੜ੍ਹ ਵਿੱਚ ਕਟਾਣੀ ਢਾਬੇ ਦੀਆਂ ਕਈ ਫ੍ਰੈਂਚਾਈਜ਼ੀ ਹਨ ਪਰ ਚੰਡੀਗੜ੍ਹ ਦਾ SCO, ਸੈਕਟਰ 35-D ਦਾ ਕਟਾਣੀ ਢਾਬਾ ਮੁੱਖ ਹੈ। ਚੰਡੀਗੜ੍ਹ ਦਾ ਮਸ਼ਹੂਰ ਕਟਾਣੀ ਢਾਬਾ ਇੱਕ ਕਾਫੀ ਪੁਰਾਣਾ ਅਤੇ ਬਹੁਤ ਮਸ਼ਹੂਰ ਢਾਬਾ ਹੈ। ਦੂਜੇ ਸ਼ਹਿਰਾਂ ਤੋਂ ਵੀ ਲੋਕ ਇੱਥੇ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਣ ਆਉਂਦੇ ਹਨ। ਫਰਾਈ ਸਰ੍ਹੋਂ ਦੇ ਸਾਗ ਨਾਲ, ਮੱਕੀ ਦੀ ਮਿਸੀ ਰੋਟੀ ਵੀ ਇੱਥੇ ਪਰੋਸੀ ਜਾਂਦੀ ਹੈ। ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਨਾਲ ਇਹ ਢਾਬਾ ਆਪਣੇ ਖਾਸ ਛੋਲੇ ਭਟੂਰੇ ਲਈ ਵੀ ਮਸ਼ਹੂਰ ਹੈ।

ਸਵਰਨ ਢਾਬਾ

ਚੰਡੀਗੜ੍ਹ ਦੇ ਸੈਕਟਰ 30-ਸੀ ਵਿੱਚ ਸਥਿਤ ਸਵਰਨ ਢਾਬਾ ਉਨ੍ਹਾਂ ਕੁਝ ਢਾਬਿਆਂ ਵਿੱਚੋਂ ਇੱਕ ਹੈ ਜਿੱਥੇ ਲੋਕ ਸਰਦੀਆਂ ਵਿੱਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਣ ਲਈ ਦੂਰ-ਦੂਰ ਤੋਂ ਆਉਂਦੇ ਹਨ। ਜ਼ਿਆਦਾਤਰ ਲੋਕ ਇੱਥੇ ਖਾਸ ਕਰਕੇ ਸ਼ਾਮ ਨੂੰ ਖਾਣਾ ਖਾਣ ਲਈ ਆਉਂਦੇ ਹਨ। ਇੱਥੇ ਦੋ ਤਰ੍ਹਾਂ ਦਾ ਸਰੋਂ ਦਾ ਸਾਗ ਮਿਲਦਾ ਹੈ, ਜਿਸ ਵਿੱਚ ਸਾਦਾ ਤੇ ਮਸਾਲੇਦਾਰ ਸ਼ਾਮਲ ਹੈ।

Published by:Krishan Sharma
First published:

Tags: Chandigarh, Food, Healthy Food, Life style