ਆਪਣਾ ਘਰ ਬਣਾਉਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਪਰ ਮਹਿੰਗਾਈ ਇੰਨੀ ਜ਼ਿਆਦਾ ਵਧ ਗਈ ਹੈ ਅਤੇ ਜ਼ਮੀਨ ਦੀਆਂ ਕੀਮਤਾਂ ਵੀ ਆਸਮਾਨ ਨੂੰ ਛੂਹ ਰਹੀਆਂ ਹਨ, ਜਿਸਦੇ ਚਲਦੇ ਆਮ ਆਦਮੀ ਲਈ ਘਰ ਖਰੀਦਣਾ ਬਹੁਤ ਔਖਾ ਹੋ ਗਿਆ ਹੈ। ਇਸ ਲਈ ਲੋਕ ਅੱਜ ਹੋਮ ਲੋਨ ਲੈ ਕੇ ਘਰ ਖਰੀਦ ਰਹੇ ਹਨ। ਪਰ ਜਿਹਨਾਂ ਲੋਕਾਂ ਨੇ ਵੀ ਹੋਮ ਲੋਨ ਲੈ ਕੇ ਘਰ ਖਰੀਦੇ ਹਨ, ਉਹਨਾਂ ਲਈ ਵੀ ਮੁਸੀਬਤ ਘੱਟ ਨਹੀਂ ਹੈ।
ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕਈ ਵਾਰ ਰੇਪੋ ਰੇਟ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਦੇ ਨਾਲ ਹਰ ਤਰ੍ਹਾਂ ਦੇ ਲੋਨ ਮਹਿੰਗੇ ਹੋ ਗਏ ਹਨ। ਇਸ ਦਾ ਸਭ ਤੋਂ ਵੱਧ ਅਸਰ ਹੋਮ ਲੋਨ 'ਤੇ ਦਿਖਾਈ ਦੇ ਰਿਹਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕਿਆਂ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਹੋਮ ਲੋਨ 'ਤੇ ਵਿਆਜ ਨੂੰ ਬਚਾ ਸਕਦੇ ਹੋ।
ਲੋਨ ਟਰਾਂਸਫਰ: ਜੇਕਰ ਰੇਪੋ ਰੇਟ ਵਧਣ ਨਾਲ ਤੁਹਾਡੀ ਬੈਂਕ ਨੇ ਲੋਨ ਮਹਿੰਗਾ ਕਰ ਦਿੱਤਾ ਹੈ ਤਾਂ ਤੁਸੀਂ ਇਸ ਨੂੰ ਬੜੀ ਆਸਾਨੀ ਨਾਲ ਉਸ ਬੈਂਕ ਵਿੱਚ ਟਰਾਂਸਫਰ ਕਰ ਸਕਦੇ ਹੋ ਜਿੱਥੇ ਵਿਆਜ ਘੱਟ ਹੋਵੇ। ਹਾਲਾਂਕਿ, ਅਜਿਹਾ ਕਰਦੇ ਸਮੇਂ, ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਲੋਨ ਨੂੰ ਕਿਸੇ ਹੋਰ ਬੈਂਕ ਵਿੱਚ ਟਰਾਂਸਫਰ ਕਰਨ ਨਾਲ ਤੁਹਾਨੂੰ ਕੀ ਫਾਇਦਾ ਹੋਵੇਗਾ ਅਤੇ ਅਜਿਹਾ ਕਰਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਕਿਹੜੇ ਬੈਂਕ ਵਿੱਚ ਕਰੀਏ ਟਰਾਂਸਫਰ:
ਬਹੁਤ ਸਿੱਧੀ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣੇ ਲੋਨ ਨੂੰ ਟਰਾਂਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਸਾਰੀਆਂ ਬੈਂਕ ਦੀਆਂ ਵਿਆਜ ਦਰਾਂ ਦੀ ਤੁਲਨਾ ਕਰਨੀ ਹੋਵੇਗੀ। ਇਸ ਤਰ੍ਹਾਂ ਤੁਸੀਂ ਉਸ ਬੈਂਕ ਨੂੰ ਚੁਣ ਸਕਦੇ ਹੋ ਜਿਸਦੀਆਂ ਵਿਆਜ ਦਰਾਂ ਸਭ ਤੋਂ ਘੱਟ ਹਨ। ਇਸ ਤੋਂ ਬਾਅਦ ਤੁਹਾਨੂੰ ਉਸ ਬੈਂਕ ਦੀ ਸ਼ਾਖਾ ਨਾਲ ਸੰਪਰਕ ਕਰਨਾ ਹੋਵੇਗਾ ਜਿਸ ਤੋਂ ਤੁਸੀਂ ਲੋਨ ਲਿਆ ਹੈ। ਬੈਂਕ ਇਸ ਨੂੰ ਟਰਾਂਸਫਰ ਕਰਨ ਲਈ ਇੱਕ ਪ੍ਰਕਿਰਿਆ ਨੂੰ ਪੂਰੀ ਕਰੇਗਾ ਅਤੇ ਤੁਹਾਡਾ ਲੋਨ ਤੁਹਾਡੀ ਚੁਣੀ ਹੋਈ ਬੈਂਕ ਵਿੱਚ ਟਰਾਂਸਫਰ ਕਰ ਦਿੱਤਾ ਜਾਵੇਗਾ।
ਧਿਆਨ ਵਿੱਚ ਰੱਖੋ ਇਹ ਗੱਲਾਂ:
ਕਿਸੇ ਵੀ ਲੋਨ ਨੂੰ ਟਰਾਂਸਫਰ ਕਰਨ ਤੋਂ ਪਹਿਲਾਂ ਬੈਂਕ ਨੂੰ ਇੱਕ ਫੋਰਕਲੋਜ਼ਰ ਲਈ ਅਰਜ਼ੀ ਦੇਣੀ ਹੁੰਦੀ ਹੈ ਜਿੱਥੋਂ ਤੁਸੀਂ ਪਹਿਲਾਂ ਲੋਨ ਲਿਆ ਹੈ। ਇਸ ਤੋਂ ਬਾਅਦ ਤੁਹਾਨੂੰ ਆਪਣੇ ਖਾਤੇ ਦੀ ਸਟੇਟਮੈਂਟ ਅਤੇ ਜਾਇਦਾਦ ਦੇ ਦਸਤਾਵੇਜ਼ ਉਸ ਬੈਂਕ ਵਿੱਚ ਜਮ੍ਹਾਂ ਕਰਨੇ ਹੁੰਦੇ ਹਨ ਜਿੱਥੇ ਤੁਸੀਂ ਲੋਨ ਟ੍ਰਾਂਸਫਰ ਕਰਵਾ ਰਹੇ ਹੋ। ਇਸ ਤੋਂ ਇਲਾਵਾ ਤੁਹਾਨੂੰ ਆਪਣੇ ਪੁਰਾਣੇ ਬੈਂਕ ਤੋਂ NOC ਵੀ ਲੈਣੀ ਹੁੰਦੀ ਹੈ। ਤੁਹਾਨੂੰ ਇਹ NOC ਵੀ ਨਵੇਂ ਬੈਂਕ ਵਿੱਚ ਜਮ੍ਹਾ ਕਰਵਾਉਣਾ ਹੋਵੇਗੀ। ਇਸ ਸਾਰੇ ਕੰਮ ਲਈ ਬੈਂਕ 1% ਤੱਕ ਪ੍ਰੋਸੈਸਿੰਗ ਫੀਸ ਲੈ ਸਕਦੇ ਹਨ।
ਗਾਹਕ ਨੂੰ ਹੋਵੇਗਾ ਇਹ ਲਾਭ: ਘੱਟ ਵਿਆਜ ਦਰ ਦਾ ਮਤਲਬ ਪੈਸੇ ਦੀ ਬੱਚਤ ਹੈ। ਜਦੋਂ ਤੁਸੀਂ ਆਪਣੇ ਹੋਮ ਲੋਨ ਨੂੰ ਘੱਟ ਵਿਆਜ ਵਾਲੀ ਬੈਂਕ ਵਿੱਚ ਟਰਾਂਸਫਰ ਕਰ ਲੈਂਦੇ ਹੋ ਤਾਂ ਤੁਹਾਨੂੰ ਘੱਟ EMI ਭਰਨੀ ਪੈਂਦੀ ਹੈ। ਇਸ ਤਰ੍ਹਾਂ ਤੁਸੀਂ ਆਪਣੀ ਬੱਚਤ ਵਾਲੀ ਰਕਮ ਨੂੰ ਕਿਸੇ SIP ਵਿੱਚ ਨਿਵੇਸ਼ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਦੋਹਰਾ ਲਾਭ ਮਿਲੇਗਾ ਯਾਨੀ ਕਿ ਇਕ ਪਾਸੇ ਤਾਂ ਵਿਆਜ ਦੇ ਪੈਸੇ ਦੀ ਬਚਤ ਹੋਵੇਗੀ ਅਤੇ ਦੂਜੇ ਪਾਸੇ ਤੁਹਾਨੂੰ ਨਿਵੇਸ਼ 'ਤੇ ਰਿਟਰਨ ਵੀ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, Business opportunities, Businessmen