ਪੈਸੇ ਦੀ ਬੱਚਤ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਜੇਕਰ ਤੁਸੀਂ ਥੋੜ੍ਹੇ ਪੈਸੇ ਹੀ ਕਮਾਉਂਦੇ ਹੋ ਤਾਂ ਹੀ ਤੁਹਾਨੂੰ ਬੱਚਤ ਕਰਨੀ ਚਾਹੀਦੀ ਹੈ ਬਲਕਿ ਜੇਕਰ ਤੁਸੀਂ ਜ਼ਿਆਦਾ ਵੀ ਕਮਾਉਂਦੇ ਹੋ ਤਾਂ ਵੀ ਤੁਹਾਨੂੰ ਬੱਚਤ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨ ਆਪਣੇ ਪੈਕੇਜ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਪਰ ਜਦੋਂ ਗੱਲ ਬੱਚਤ ਦੀ ਆਉਂਦੀ ਹੈ ਤਾਂ ਉਹਨਾਂ ਕੋਲ ਬੱਚਤ ਲਈ ਕੁਝ ਨਹੀਂ ਬਚਦਾ। ਜੇਕਰ ਉਹ ਥੋੜ੍ਹਾ ਬਹੁਤ ਬਚਾ ਵੀ ਲੈਣ ਤਾਂ ਵੀ ਉਹ EMI ਵਗੈਰਾ ਵਿੱਚ ਚਲਾ ਜਾਂਦਾ ਹੈ।
ਇਸਦਾ ਮਤਲਬ ਇਹ ਹੈ ਕਿ ਖ਼ਰਚਿਆਂ ਉੱਪਰ ਕਾਬੂ ਨਾ ਹੋਣਾ ਅੱਜ ਦੇ ਨੌਜਵਾਨ ਲਈ ਸਭ ਤੋਂ ਵੱਡੀ ਮੁਸ਼ਕਿਲ ਹੈ ਜਿਸ ਕਾਰਨ ਉਹ ਬੱਚਤ ਨਹੀਂ ਕਰ ਸਕਦਾ। ਪਰ ਅੱਜ ਅਸੀਂ ਤੁਹਾਨੂੰ ਬੱਚਤ ਦੇ ਆਸਾਨ ਤਰੀਕੇ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਲਈ ਇੱਕ ਟੀਚਾ ਮਿੱਥ ਕੇ ਬੱਚਤ ਕਰਨ ਦੇ ਯੋਗ ਹੋਵੋਗੇ। ਅੱਜ ਦੇ ਸਮੇਂ ਬੱਚਤ ਕਰਨ ਦਾ ਸਭ ਤੋਂ ਸੌਖਾ ਤਰੀਕਾ SIP ਰਹੀ ਨਿਵੇਸ਼ ਕਰਨਾ ਹੈ।
ਟੀਚਾ ਮਿੱਥ ਕੇ ਕਰੋ ਨਿਵੇਸ਼: ਤੁਸੀਂ SIP ਨਾਲ ਇੱਕ ਵਧੀਆ ਫ਼ੰਡ ਤਿਆਰ ਕਰ ਸਕਦੇ ਹੋ। ਇਸ ਲਈ ਤੁਹਾਨੂੰ ਪਹਿਲਾਂ ਆਪਣੇ ਲਈ ਟੀਚਾ ਮਿਥਣਾ ਹੋਵੇਗਾ। ਟੀਚਾ ਮਿੱਥ ਕੇ ਤੁਸੀਂ 5 ਸਾਲਾਂ ਵਿੱਚ 50 ਲੱਖ ਤੱਕ ਦਾ ਫ਼ੰਡ ਬਣਾ ਸਕਦੇ ਹੋ। ਜੇਕਰ ਤੁਹਾਨੂੰ ਸਟਾਕ ਮਾਰਕੀਟ ਵਿੱਚ ਪੈਸੇ ਲਗਾਉਣ ਤੋਂ ਡਰ ਲਗਦਾ ਹੈ ਤਾਂ ਤੁਸੀਂ ਮਿਉਚੁਅਲ ਫੰਡ SIP ਦੁਆਰਾ ਨਿਵੇਸ਼ ਕਰ ਸਕਦੇ ਹੋ। ਜੇਕਰ ਤੁਹਾਡਾ ਟੀਚਾ 5 ਸਾਲਾਂ 'ਚ 50 ਲੱਖ ਰੁਪਏ ਇਕੱਠੇ ਕਰਨਾ ਹੈ, ਤਾਂ ਜਾਣੋ ਤੁਹਾਨੂੰ ਕੀ ਕਰਨਾ ਹੈ।
ਬਣਾਓ ਪੂਰੀ ਯੋਜਨਾ: ਜੇਕਰ ਤੁਸੀਂ 5 ਸਾਲਾਂ ਵਿੱਚ 50 ਲੱਖ ਦਾ ਫ਼ੰਡ ਬਣਾਉਣਾ ਹੈ ਤਾਂ ਤੁਹਾਨੂੰ ਫਲੈਕਸੀ ਕੈਪ ਫੰਡ ਜਾਂ ਮਲਟੀਕੈਪ ਫੰਡਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਇਹ ਫੰਡ ਵੱਖ-ਵੱਖ ਮਾਰਕੀਟ ਕੈਪਾਂ ਦੇ ਸਟਾਕਾਂ ਵਿੱਚ ਨਿਵੇਸ਼ ਕਰਦੇ ਹਨ। ਇਹ ਫ਼ੰਡ ਔਸਤਨ 15% ਸਾਲਾਨਾ ਰਿਟਰਨ ਦਿੰਦੇ ਹਨ। ਜੇਕਰ ਤੁਸੀਂ 5 ਸਾਲਾਂ ਵਿੱਚ 50 ਲੱਖ ਰੁਪਏ ਦਾ ਫੰਡ ਇਕੱਠਾ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹਨਾਂ ਫੰਡਾਂ ਵਿੱਚ 55,750 ਰੁਪਏ ਦੀ ਮਹੀਨਾਵਾਰ SIP ਕਰਨੀ ਪਵੇਗੀ।
ਇਹ ਹਨ ਵਧੀਆ SIP ਦੇ ਵਿਕਲਪ:
ਪਿਛਲੇ ਸਾਲ ਦੇ ਡਾਟਾ ਦੀ ਗੱਲ ਕਰੀਏ ਤਾਂ HDFC ਫਲੈਕਸੀ ਕੈਪ ਫੰਡ ਨੇ ਪਿਛਲੇ ਸਾਲ 19.40% ਰਿਟਰਨ ਦਿੱਤਾ ਹੈ ਅਤੇ ਨਿਪੋਨ ਇੰਡੀਆ ਮਲਟੀਕੈਪ ਫੰਡ ਨੇ ਪਿਛਲੇ ਸਾਲ 15.90% ਰਿਟਰਨ ਦਿੱਤਾ ਹੈ। ਇਹ ਦੋਵੇਂ ਫੰਡ ਪਿਛਲੇ ਸਾਲਾਂ ਤੋਂ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਫੰਡਾਂ ਦੀ ਸੰਪੱਤੀ ਵੰਡ ਅਤੇ ਨਿਵੇਸ਼ ਰਣਨੀਤੀ ਵਿੱਚ ਵਿਭਿੰਨਤਾ ਇਹਨਾਂ ਨੂੰ ਡਿੱਗਦੇ ਬਾਜ਼ਾਰਾਂ ਵਿੱਚ ਵੀ ਲਚਕੀਲਾ ਰੱਖਦੀ ਹੈ।
ਜੇਕਰ ਤੁਸੀਂ ਚਾਹੋ ਤਾਂ ਇਸ ਲਈ ਫ਼ੰਡ ਮੈਨੇਜਰ ਦੀ ਸਲਾਹ ਲੈ ਕੇ ਆਪਣੇ ਲਈ SIP ਚੁਣ ਸਕਦੇ ਹੋ। ਕਿਸੇ ਵੀ ਪਲਾਨ ਨੂੰ ਚੁਣਨ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਤੁਲਨਾ ਵੀ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Mutual fund, Mutual funds, Savings accounts