• Home
  • »
  • News
  • »
  • lifestyle
  • »
  • SAWAN KE SOMWAR BEGIN AUSPICIOUS MONTH OF SAWAN BEGINS WITH FIRST FAST DEVOTED TO LORD SHIVA DEVOTEES SEEN AT TEMPLES AS

Sawan Ke Somwar: ਸਾਉਣ ਦੇ ਪਵਿੱਤਰ ਮਹੀਨੇ ਦੀ ਹੋਈ ਸ਼ੁਰੂਆਤ, ਭਗਵਾਨ ਸ਼ਿਵ ਦੇ ਭਗਤਾਂ ਨੇ ਰੱਖਿਆ ਸਾਉਣ ਦਾ ਪਹਿਲਾ ਵਰਤ

  • Share this:
    ਅੱਜ ਤੋਂ ਸਾਉਣ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਅੱਜ ਸਾਉਣ ਦਾ ਪਹਿਲਾ ਉਪਵਾਸ ਵੀ ਹੈ। ਲਾਕ ਡਾਊਨ ਤੋਂ ਬਾਅਦ ਅੱਜ ਮੰਦਿਰਾ ਵਿੱਚ ਸ਼ਰਧਾਲੂਆਂ ਨੂੰ ਦੇਖਿਆ ਜਾ ਸਕਦਾ ਹੈ।
    ਹਿੰਦੂ ਧਰਮ ਵਿੱਚ ਸਾਉਣ ਦੇ ਮਹੀਨੇ (Sawan Month) ਦਾ ਵਿਸ਼ੇਸ਼ ਮਹੱਤਵ ਹੈ। ਭਗਵਾਨ ਸ਼ਿਵ (Lord Shiva) ਦੀ ਭਗਤੀ ਲਈ ਆਦਿ ਕਾਲ ਤੋਂ ਇਸ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਗਿਆ ਹੈ।

    ਅੱਜ 6 ਜੁਲਾਈ ਤੋਂ ਸਾਲ 2020 ਦੇ ਸਾਉਣ ਮਹੀਨੇ ਦੀ ਸ਼ੁਰੂਆਤ ਹੋ ਗਈ। ਪੰਚਾਂਗ ਅਨੁਸਾਰ ਸਾਉਣ ਦੇ ਮਹੀਨੇ ਤੋਂ ਹੀ ਵਰਤ ਤੇ ਤਿਉਹਾਰਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਲਈ ਹੀ ਹਿੰਦੂ ਧਰਮ ਵਿੱਚ ਸਾਉਣ ਦੇ ਮਹੀਨੇ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਖ਼ਾਸ ਤੌਰ ਤੋਂ ਭਗਵਾਨ ਸ਼ਿਵ ਦੀ ਅਰਾਧਨਾ ਅਤੇ ਉਨ੍ਹਾਂ ਦੀ ਭਗਤੀ ਲਈ ਕਈ ਹਿੰਦੂ ਗ੍ਰੰਥਾਂ ਵਿੱਚ ਵੀ ਇਸ ਮਹੀਨੇ ਨੂੰ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਮਾਨਤਾ ਹੈ ਕਿ ਇਸ ਮਹੀਨੇ ਭਗਵਾਨ ਸ਼ਿਵ ਨੂੰ ਉਨ੍ਹਾਂ ਦੇ ਭਗਤ ਆਸਾਨੀ ਨਾਲ ਮਹਾਦੇਵ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ।
    ਪੰਚਾਂਗ ਅਨੁਸਾਰ ਚੈਤ ਦੇ ਮਹੀਨੇ ਤੋਂ ਆਰੰਭ ਹੋਣ ਵਾਲੇ ਹਰ ਸਾਲ ਦੇ ਪੰਜਵੇਂ ਮਹੀਨੇ ਵਿੱਚ ਹੀ ਸਾਉਣ ਦਾ ਮਹੀਨਾ ਆਉਂਦਾ ਹੈ ਜਦਕਿ ਕਿ ਅੰਗਰੇਜ਼ੀ ਕਲੰਡਰ ਵਿੱਚ ਹਰ ਸਾਲ ਸਾਉਣ ਦਾ ਮਹੀਨਾ ਜੁਲਾਈ ਜਾਂ ਅਗਸਤ ਵਿੱਚ ਆਉਂਦਾ ਹੈ। ਭਾਰਤ ਵਿੱਚ ਸਾਉਣ ਦੇ ਮਹੀਨਾ ਦੀ ਸ਼ੁਰੂਆਤ ਹਰ ਸਾਲ ਵਰਖਾ ਰੁੱਤ ਦੇ ਸਮੇਂ ਹੀ ਹੁੰਦੀ ਹੈ। ਜਿਸ ਦੇ ਚੱਲ ਦੇ ਇਸ ਸਮੇਂ ਧਰਤੀ ਉੱਤੇ ਚਾਰੇ ਪਾਸੇ ਕੁਦਰਤ ਆਪਣੇ ਸੁੰਦਰ ਰੰਗ ਫੈਲਾਉਂਦੀ ਵਿਖਾਈ ਦਿੰਦੀ ਹੈ। ਇਸ ਲਈ ਇਸ ਮਹੀਨੇ ਦੌਰਾਨ ਤੁਸੀਂ ਹਰ ਤਰਫ਼ ਹਰਿਆਲੀ ਹੀ ਹਰਿਆਲੀ ਵੇਖ ਸਕਦੇ ਹੋ।ਇਹ ਮਹੀਨਾ ਭਗਵਾਨ ਸ਼ਿਵ ਨੂੰ ਸਮਰਪਿਤ ਹੁੰਦਾ ਹੈ। ਇਸ ਲਈ ਇਸ ਦੌਰਾਨ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਅਤੇ ਭਗਵਾਨ ਸ਼ਿਵ ਦੇ ਰੁਦਰਾ ਅਭਿਸ਼ੇਕ ਦਾ ਵੀ ਵਿਸ਼ੇਸ਼ ਮਹੱਤਵ ਹੁੰਦਾ ਹੈ।

    ਸਾਲ 2020 ਦੇ ਸਾਵਣ ਸੋਮਵਾਰ ਵਰਤ ਦੀ ਤਾਰੀਖਾਂ

    ਸੋਮਵਾਰ - 6 ਜੁਲਾਈ

    ਸੋਮਵਾਰ-13 ਜੁਲਾਈ

    ਸੋਮਵਾਰ-20 ਜੁਲਾਈ

    ਸੋਮਵਾਰ -27 ਜੁਲਾਈ

    ਸੋਮਵਾਰ -03 ਅਗਸਤ
    Published by:Anuradha Shukla
    First published: