Home /News /lifestyle /

Sawan Somwar 2022: ਸਾਵਣ ਸੋਮਵਾਰ ਦਾ ਪਹਿਲਾ ਵਰਤ ਹੈ ਕਦੋਂ ? ਜਾਣੋ ਮੁਹੂਰਤ ਅਤੇ ਮਹੱਤਵ

Sawan Somwar 2022: ਸਾਵਣ ਮਹੀਨਾ ਭਗਵਾਨ ਸ਼ਿਵ ਦਾ ਸਭ ਤੋਂ ਪਿਆਰਾ ਮਹੀਨਾ ਹੈ। ਇਹ ਵੀਰਵਾਰ 14 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦਿਨ ਤੋਂ ਸ਼ਰਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪ੍ਰਤੀਪਦਾ ਤਰੀਕ ਸ਼ੁਰੂ ਹੋਵੇਗੀ। ਸਾਵਣ ਦੇ ਸੋਮਵਾਰ ਦੇ ਵਰਤ ਦਾ ਵਿਸ਼ੇਸ਼ ਮਹੱਤਵ ਹੈ। ਜੋ ਲੋਕ ਆਪਣੇ ਲਈ ਯੋਗ ਜੀਵਨ ਸਾਥੀ ਦੀ ਤਲਾਸ਼ ਕਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਸਾਵਣ ਸੋਮਵਰ ਦਾ ਵਰਤ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਪੂਰੇ ਸਾਲ ਸੋਮਵਾਰ ਦਾ ਵਰਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸਾਵਣ ਦੇ ਸੋਮਵਾਰ ਦੇ ਵਰਤ ਤੋਂ ਸ਼ੁਰੂ ਕਰ ਸਕਦੇ ਹੋ। ਆਓ ਜਾਣਦੇ ਹਾਂ ਪੁਰੀ ਦੇ ਜੋਤਸ਼ੀ ਡਾਕਟਰ ਗਣੇਸ਼ ਮਿਸ਼ਰਾ ਤੋਂ ਸਾਵਣ ਦੇ ਪਹਿਲੇ ਸੋਮਵਾਰ ਨੂੰ ਵਰਤ ਰੱਖਣ ਦੀ ਮਿਤੀ ਅਤੇ ਪੂਜਾ ਦੇ ਸ਼ੁਭ ਸਮੇਂ ਬਾਰੇ।

ਹੋਰ ਪੜ੍ਹੋ ...
 • Share this:

  ਪਹਿਲਾ ਸਾਵਣ ਸੋਮਵਾਰ ਵਰਤ

  ਇਸ ਸਾਲ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਦਾ ਵਰਤ 18 ਜੁਲਾਈ ਨੂੰ ਹੈ। ਪੰਚਾਂਗ ਅਨੁਸਾਰ ਇਹ ਦਿਨ ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਛੇਵੀਂ ਤਰੀਕ ਹੈ। ਸ਼ਸ਼ਥੀ ਤਿਥੀ 17 ਜੁਲਾਈ ਨੂੰ ਰਾਤ 11.24 ਵਜੇ ਸ਼ੁਰੂ ਹੋ ਰਹੀ ਹੈ ਅਤੇ 18 ਜੁਲਾਈ ਨੂੰ ਰਾਤ 10.19 ਵਜੇ ਸਮਾਪਤ ਹੋਵੇਗੀ।

  ਪਹਿਲਾ ਸਾਵਣ ਸੋਮਵਾਰ 2022 ਮੁਹੂਰਤ

  ਸਾਵਣ ਵਰਤ ਦਾ ਪਹਿਲਾ ਸੋਮਵਾਰ ਰਵੀ ਯੋਗ ਵਿੱਚ ਪੈ ਰਿਹਾ ਹੈ। ਇਸ ਦਿਨ ਰਵੀ ਯੋਗ ਸਵੇਰੇ 05:40 ਤੋਂ ਅਗਲੇ ਦਿਨ, 19 ਜੁਲਾਈ ਨੂੰ ਸਵੇਰੇ 02:42 ਤੱਕ ਹੈ। ਰਵੀ ਯੋਗ ਨੂੰ ਸ਼ੁਭ ਕੰਮਾਂ ਲਈ ਚੰਗਾ ਮੰਨਿਆ ਜਾਂਦਾ ਹੈ। 18 ਜੁਲਾਈ ਨੂੰ ਤੁਸੀਂ ਸਵੇਰੇ 05:40 ਵਜੇ ਤੋਂ ਸਾਵਣ ਸੋਮਵਾਰ ਵਰਤ ਦੀ ਪੂਜਾ ਕਰ ਸਕਦੇ ਹੋ।

  ਹਾਲਾਂਕਿ, ਭਗਵਾਨ ਸ਼ਿਵ ਦੀ ਪੂਜਾ ਵਿੱਚ ਰਾਹੂਕਾਲ ਆਦਿ ਨਹੀਂ ਦੇਖਿਆ ਜਾਂਦਾ ਹੈ। ਤੁਸੀਂ ਕਿਸੇ ਵੀ ਸਮੇਂ ਪੂਜਾ ਕਰ ਸਕਦੇ ਹੋ। ਜਾਣਕਾਰੀ ਲਈ ਦੱਸ ਦੇਈਏ ਕਿ ਰਾਹੂਕਾਲ ਸਾਵਣ ਸੋਮਵਾਰ ਵਰਤ ਵਾਲੇ ਦਿਨ ਸਵੇਰੇ 07.31 ਵਜੇ ਤੋਂ ਸਵੇਰੇ 09.21 ਵਜੇ ਤੱਕ ਹੁੰਦਾ ਹੈ। ਇਸ ਦਿਨ ਪੂਰਾ ਦਿਨ ਪੰਚਕ ਰਹੇਗਾ।

  ਸਾਵਣ ਸੋਮਵਾਰ ਵਰਤ ਦੇ ਦਿਨ, ਭਦਰਾ ਰਾਤ 10:19 ਤੋਂ ਅਗਲੇ ਦਿਨ, 19 ਜੁਲਾਈ ਨੂੰ ਸਵੇਰੇ 05:41 ਤੱਕ ਹੈ।

  ਸਾਵਨ ਸੋਮਵਾਰ ਵਰਤ ਦਾ ਮਹੱਤਵ

  1. ਇਹ ਵਰਤ ਕਿਸੇ ਯੋਗ ਜੀਵਨ ਸਾਥੀ ਦੀ ਇੱਛਾ ਨਾਲ ਰੱਖਿਆ ਜਾਂਦਾ ਹੈ।
  2. ਜ਼ਿੰਦਗੀ 'ਚ ਸੁੱਖ-ਸ਼ਾਂਤੀ ਲਈ ਤੁਸੀਂ ਵੀ ਇਹ ਵਰਤ ਰੱਖ ਸਕਦੇ ਹੋ।
  3. ਸੋਮਵਾਰ ਨੂੰ ਵਰਤ ਰੱਖਣ ਨਾਲ ਗ੍ਰਹਿਆਂ ਦੇ ਦੋਸ਼ਾਂ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਇਹ ਚੰਦਰ ਦੋਸ਼ ਨੂੰ ਦੂਰ ਕਰਨ ਦਾ ਵਧੀਆ ਉਪਾਅ ਹੈ।
  4. ਇਹ ਵ੍ਰਜ ਧਨ, ਭੋਜਨ, ਖੁਸ਼ਹਾਲੀ, ਸਿਹਤ ਆਦਿ ਦੀ ਪ੍ਰਾਪਤੀ ਲਈ ਵੀ ਰੱਖਿਆ ਜਾਂਦਾ ਹੈ।
  Published by:rupinderkaursab
  First published:

  Tags: Hindu, Hinduism, Lord Shiva, Religion, Sawan

  ਅਗਲੀ ਖਬਰ